*ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮਾਨਸਾ ਵੱਲੋਂ ਜਥੇਬੰਦਕ ਕਨਵੈਨਸ਼ਨ ਅੱਜ – ਆਗੂ*

0
9

ਮਾਨਸਾ 19 ਅਗਸਤ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਜ਼ਿਲ੍ਹਾ ਮਾਨਸਾ ਵੱਲੋਂ ਸੂਬਾਈ ਕਾਰਜਕਾਰਨੀ ਦੇ ਫੈਸਲੇ ਅਤੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਅਤੇ ਜ਼ਿਲ੍ਹਾ ਪ੍ਰਧਾਨ ਡਾ. ਸੱਤਪਾਲ ਰਿਸ਼ੀ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਜਥੇਬੰਦਕ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਤਿਆਰੀ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਗਊਸ਼ਾਲਾ ਭਵਨ ਬਲਾਕ ਏ ਵਾਟਰ ਵਰਕਸ ਰੋਡ ਮਾਨਸਾ ਹੋਣ ਵਾਲੀ ਕਨਵੈਨਸ਼ਨ ਵਿੱਚ ਵੱਡੀ ਗਿਣਤੀ ਮੈਂਬਰ ਸਾਥੀ ਜੋਸ਼ੋ ਖਰੋਸ਼ ਨਾਲ ਪਹੁੰਚ ਰਹੇ ਜਿੰਨਾਂ ਨੂੰ ਸੰਬੋਧਨ ਕਰਨ ਲਈ ਸਮਾਜਿਕ ਚਿੰਤਕ ਅਤੇ ਉਘੇ ਆਗੂ ਪਹੁੰਚ ਰਹੇ ਹਨ ਸੂਬਾਈ ਆਗੂ ਸੂਬਾ ਸਰਪ੍ਰਸਤ ਡਾ. ਸੁਰਜੀਤ ਸਿੰਘ ਲੁਧਿਆਣਾ, ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ, ਅਧਿਆਪਕ ਆਗੂ ਮੇਘਰਾਜ ਰੱਲਾ , ਸੂਬਾ ਸਕੱਤਰ ਡਾ. ਗੁਰਮੇਲ ਸਿੰਘ ਮਾਛੀਕੇ ਅਤੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਵੀ ਜਥੇਬੰਦਕ ਢਾਂਚੇ ਸਬੰਧੀ ਕੇਡਰ ਨੂੰ ਸਿੱਖਿਅਤ, ਭਰਾਤਰੀ ਸਾਂਝ, ਨਸ਼ਿਆਂ ਅਤੇ ਭਰੂਣ ਹੱਤਿਆਂ ਜਿਹੀਆਂ ਸਮਾਜਿਕ ਕੁਰੀਤੀਆਂ, ਤਜਰਬੇਕਾਰ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮਾਨਤਾ ਅਤੇ ਮਾਣ ਸਨਮਾਨ ਦੀ ਬਹਾਲੀ, ਭਵਿੱਖੀ ਚਣੌਤੀਆਂ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਸਬੰਧੀ ਜਾਗਰਤ ਕਰਨ ਦੇ ਮਕਸਦ ਨਾਲ ਇਹ ਕਨਵੈਨਸ਼ਨ ਕਰਵਾਈ ਜਾ ਰਹੇ ਹੈ , ਗੋਇਲ ਨੇ ਦੱਸਿਆ ਕਿ ਸੂਬੇ ਭਰ ਵਿੱਚ ਇਸੇ ਤਰ੍ਹਾਂ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਦਾ ਸਿਲਸਿਲਾ ਜਾਰੀ ਰਹੇਗਾ ਤਿਆਰੀ ਕਮੇਟੀ ਦੇ ਆਗੂਆਂ ਵੱਲੋਂ ਮੁਕੰਮਲ ਤਿਆਰੀਆਂ ਸਬੰਧੀ ਤਸੱਲੀ ਪ੍ਰਗਟ ਕਰਦਿਆਂ ਸਮੂਹ ਮੈਂਬਰ ਸਾਥੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਵੀ ਕੀਤੀ। ਇਸ ਸਮੇਂ ਜ਼ਿਲਾ ਪ੍ਰਧਾਨ ਡਾ. ਸੱਤਪਾਲ ਰਿਸ਼ੀ, ਜ਼ਿਲ੍ਹਾ ਸਕੱਤਰ ਡਾ. ਸਿਮਰਜੀਤ ਗਾਗੋਵਾਲ , ਡਾ. ਗੁਰਜੀਤ ਸਿੰਘ ਬਰ੍ਹੇ, ਡਾ.ਨਾਇਬ ਸਿੰਘ ਅਹਿਮਦਪੁਰ, ਡਾ. ਰਮਜ਼ਾਨ ਖਾਨ ਆਦਿ ਆਗੂ ਮੌਜੂਦ ਸਨ

NO COMMENTS