

ਮਾਨਸਾ 26,ਜੁਲਾਈ (ਬਲਜੀਤ ਸ਼ਰਮਾ) : ਮਿੰਨੀ ਟਰਾਈ ਸਾਈਕਲਿੰਗ ਰੇਸ ਮੈਰਾਥਨ ਦੌੜ ਤੇ ਪੈਦਲ ਚੱਲ ਵਿਚ 28 ਜੁਲਾਈ ਨੂੰ ਲੋਕ ਵੱਧ ਤੋਂ ਵੱਧ ਸਹਿਯੋਗ ਦੇਣ ਗੁਰਪ੍ਰੀਤ ਗਾਗੋਵਾਲ ਜਿਲਾ ਪ੍ਸ਼ਾਸਨ ਵਲੋਂ ਮਿਸ਼ਨ ਤੁੰਦਰਸਤ ਪੰਜਾਬ ਤਹਿਤ ਮਾਨਸਾ ਵਿਖੇ 28 ਜੁਲਾਈ ਨੂੰ ਮਿੰਨੀ ਟਰਾਈ ਅੈਥਲੋਨ ਕਰਵਾਈ ਜਾ ਰਹੀ ਹੈ ਜਿਸ ਤਹਿਤ ਇੱਕੋ ਸਮੇਂ ਸਾਈਕਲਿੰਗ ਰੇਸ, ਮੈਰਾਥਨ ਰੇਸ ‘ਮੈਰਾਥਨ ਅਤੇ ਪੈਦਲ ਚਾਲ ਕਰਵਾਈ ਜਾ ਰਹੀ ਹੈ ਇਸ ਮੌਕੇ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਜੀ ਪੁਹੰਚ ਰਹੇ ਹਨ ਜਿਸ ਦੀ ਸ਼ੁਰੂਆਤ 28 ਜੁਲਾਈ ਨੂੰ ਸਵੇਰੇ ਕਰੀਬ 7ਵਜੇ ਅਨਾਜ ਮੰਡੀ ਮਾਨਸਾ ਤੋਂ ਕੀਤੀ ਜਾਵੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਕੌਰ ਗਾਗੋਵਾਲ ਨੇ ਕੀਤਾ ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਸੁਪਨਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ, ਹਰਿਆ ਭਰਿਆ, ਸਾਫ ਸੁਥਰਾ ਤੇ ਤੁੰਦਰਸਤ ਪੰਜਾਬ ਬਣਾਈਏ ਉਹਨਾਂ ਕਿਹਾ ਕਿ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਤੁੰਦਰਸਤ ਜੀਵਨ ਜਿਊਣ, ਉਹਨਾਂ ਮਿਸ਼ਨ ਤੁੰਦਰਸਤ ਪੰਜਾਬ ਦੇ 28 ਜੁਲਾਈ ਦੇ ਪੋ੍ਗਰਾਮ ਵਿਚ ਸਵੇਰੇ 7ਵਜੇ ਤੋਂ ਅਨਾਜ ਮੰਡੀ ਮਾਨਸਾ ਵਿਚ ਵੱਧ ਤੋਂ ਵੱਧ ਹਲਕਾ ਮਾਨਸਾ ਨਿਵਾਸੀਆਂ ਅਤੇ ਨੋਜਵਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ






















