ਮਿਸ਼ਨ ਤੰਦਰੁਸ਼ਤ ਪੰਜਾਬ ਤਹਿਤ ਪਿੰਡ ਦਲੇਲ ਵਾਲਾ ਦੀ ਮਸੀਤ ਵਿੱਚ ਲਗਾਏ ਪੌਦੇ

0
2

ਮਾਨਸਾ, 14 ਜੁਲਾਈ (ਬਲਜੀਤ ਸ਼ਰਮਾ)  : ਐਸ.ਪੀ. (ਐਚ)-ਕਮ-ਜ਼ਿਲ੍ਹਾ ਕਮਿਊਨਿਟੀ ਅਫ਼ਸਰ ਮਾਨਸਾ  ਡਾ. ਸਚਿਨ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ਼ੀ ਵਿਕਰਮਜੀਤ ਸਿੰਘ ਥਾਣਾ ਸਦਰ ਮਾਨਸਾ ਅਤੇ ਸਾਂਝ ਸਟਾਫ਼ ਵੱਲੋਂ ਪਿੰਡ ਦਲੇਲ ਸਿੰਘ ਵਾਲਾ ਦੀ ਮਸੀਤ ਵਿਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ 100 ਪੌਦੇ ਲਗਾਕੇ ਵਣ ਮਹਾਂਉਤਸਵ ਮਨਾਇਆ ਗਿਆ।
ਇਸ ਮੌਕੇ ਸਹਾਇਕ ਥਾਣੇਦਾਰ ਸ਼੍ਰੀ ਸੁਖਦਰਸ਼ਨ ਸਿੰਘ ਇੰਚਾਰਜ਼ ਸਬ ਡਵੀਜ਼ਨ ਸਾਂਝ ਕੇਂਦਰ ਮਾਨਸਾ ਨੇ ਨਸ਼ਿਆ ਦੇ ਮਾੜੇ ਪ੍ਰਭਾਵਾਂ ਅਤੇ ਡੈਪੋ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਨਾਲ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੀਦੀ ਹੈ ਤੇ ਮਾੜੇ ਅਨਸਰਾਂ ਬਾਰੇ ਪੁਲਿਸ ਨੂੰ ਇਤਲਾਹ ਦੇਣੀ ਚਾਹੀਦੀ ਹੈ।
ਇਸ ਦੌਰਾਨ ਸਹਾਇਕ ਥਾਣੇਦਾਰ ਸ਼੍ਰੀ ਮਦਨ ਗੋਪਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹੌਲਦਾਰ ਸ਼੍ਰੀ ਕੁਲਦੀਪ ਸਿੰਘ, ਸ਼੍ਰੀ ਅਮਨਦੀਪ ਸਿੰਘ ਰੀਡਰ, ਸ਼੍ਰੀ ਸੁਖਵੀਰ ਸਿੰਘ, ਹੌਲਦਾਰ ਮੇਵਾ ਸਿੰਘ, ਸ਼੍ਰੀ ਗਨੀ ਮੁਹੰਮਦ, ਸ਼੍ਰੀ ਰੁਪੰਿਦਰ ਸਿੰਘ, ਸ਼੍ਰੀ ਕੁਲਦੀਪ, ਸ਼੍ਰੀ ਮਿੱਠੂ ਖਾਂ, ਸ਼੍ਰੀ ਕੁਲਬੀਰ ਖਾਂ ਅਤੇ ਨਾਇਬ ਖਾਂ ਹਾਜ਼ਰ ਸਨ।


EDITED BY : SARA YAHA | | Last Updated : 7:੨5 pm 14JULY 2018

LEAVE A REPLY

Please enter your comment!
Please enter your name here