

ਸ੍ਰੀ ਮੁਕਤਸਰ ਸਾਹਿਬ (ਸਾਰਾ ਯਹਾ) – ਸ਼ਹਿਰ ਦੇ ਵੱਖ-ਵੱਖ ਮੰਦਰਾਂ ‘ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧਾਰਮਿਕ ਸ਼ਰਧਾ ਤੇ ਪੂਰਨ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਮੰਦਰਾਂ ‘ਚ ਰਾਤ ਭਰ ਭਗਵਾਨ ਕ੍ਰਿਸ਼ਨ ਦਾ ਗੁਣਗਾਨ ਹੁੰਦਾ ਰਿਹਾ। ਮੰਦਰਾਂ ‘ਚ ਸ਼ਰਧਾਲੂਆਂ ਦੀਆਂ ਦੇਰ ਰਾਤ ਤੱਕ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਸਥਾਨਕ ਸ੍ਰੀ ਰਘੂਨਾਥ ਮੰਦਿਰ, ਬਾਬਾ ਖੇਤਰਪਾਲ ਮੰਦਰ ਅਬੋਹਰ ਰੋਡ, ਬਾਬਾ ਕਾਂਸ਼ੀ ਪ੍ਰਸ਼ਾਦ ਸ਼ਿਵ ਮੰਦਰ, ਮਹਾਂਦੇਵ ਮੰਦਰ, ਇੱਛਾਪੂਰਨ ਸ੍ਰੀ ਬਾਲਾ ਜੀ ਧਾਮ ਬੂੜਾਗੁੱਜਰ ਰੋਡ, ਸ਼੍ਰੀ ਦੁਰਗਾ ਮੰਦਰ, ਸ੍ਰੀ ਮਨਨ ਧਾਮ, ਰਾਮ ਭਵਨ, ਸਾਈਂ ਮੰਦਰ, ਸ਼ਿਆਮ ਮੰਦਰ, ਸ੍ਰੀ ਬਾਲਾ ਜੀ ਧਾਮ ਵਿਖੇ ਸ਼ਰਧਾਲੂਆਂ ਦਾ ਵਿਸ਼ਾਲ ਇਕੱਠ ਨਜ਼ਰ ਆਇਆ। ਇਸ ਦੌਰਾਨ ਮੰਦਰਾਂ ‘ਚ ਸ਼੍ਰੀ ਕ੍ਰਿਸ਼ਨ ਰਾਧਾ ਦਾ ਕੀਤਾ ਗਿਆ ਅਲੌਕਿਕ ਸ਼ਿੰਗਾਰ ਇਕ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ। ਇਸ ਮੌਕੇ ਸੁੰਦਰ ਝਾਂਕੀਆਂ ਸਜਾਈਆਂ ਗਈਆਂ ਜੋ ਕਿ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਰਹੀਆਂ ਸਨ।

ਸਮਰਾਲਾ ‘ਚ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ
ਸਮਰਾਲਾ (ਸਾਰਾ ਯਹਾ ) – ਕਿੰਡਰ ਗਾਰਟਨ ਸਕੂਲ ‘ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਸਮੇਂ ਡਾਇਰਕੈਟਰ ਸਰਬਜੀਤ ਕੌਰ ਨੇ ਜਨਮ ਅਸ਼ਟਮੀ ਦੇ ਤਿਉਹਾਰ ਬਾਰੇ ਬੱਚਿਆਂ ਨੂੰ ਦੱਸਿਆ ਕਿ ਜਨਮ ਅਸ਼ਟਮੀ ਦਾ ਤਿਉਹਾਰ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਨ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਜਨਮ ਅਸ਼ਟਮੀ ਦੇ ਦਿਨ ਦੇਸ਼ ‘ਚ ਥਾਂ-ਥਾਂ ‘ਤੇ ਦਹੀਂ–ਹਾਂਡੀ ਪ੍ਰਤੀਯੋਗਤਾ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਸਕੂਲ ‘ਚ ਬੱਚੇ ਰਾਧਾ ਕ੍ਰਿਸ਼ਨ ਦੇ ਰੂਪ ‘ਚ ਤਿਆਰ ਹੋ ਕੇ ਆਏ ਤੇ ਰਾਧਾ ਕ੍ਰਿਸ਼ਨ ਦੇ ਨਾਲ ਸੰਬੰਧਿਤ ਗੀਤਾਂ ‘ਤੇ ਡਾਂਸ ਕੀਤਾ।

ਪੰਜਾਬ ਪਬਲਿਕ ਸਕੂਲ ਦੇ ਬੱਚਿਆਂ ਨੇ ਜਨਮ ਅਸ਼ਟਮੀ ਮਨਾਈ
ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸਾਰਾ ਯਹਾ) – ਪੰਜਾਬ ਪਬਲਿਕ ਸਕੂਲ ਲੱਖੇਵਾਲੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਸਮੇਂ ਛੋਟੇ ਛੋਟੇ ਬੱਚੇ ਰਾਧਾ-ਕ੍ਰਿਸ਼ਨ ਦੇ ਰੂਪ ‘ਚ ਬਹੁਤ ਸੁੰਦਰ ਲੱਗ ਰਹੇ ਸਨ। ਬੱਚਿਆਂ ਨੇ ਮਨਮੋਹਕ ਅੰਦਾਜ ‘ਚ ਸ੍ਰੀ ਕ੍ਰਿਸ਼ਨ ਦੇ ਭਜਨਾ ‘ਤੇ ਡਾਂਸ ਪੇਸ਼ ਕੀਤਾ। ਸਕੂਲ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਹਰਚਰਨ ਸਿੰਘ ਬਰਾੜ ਅਤੇ ਪ੍ਰਿੰਸੀਪਲ ਸੰਜੂ ਬੱਬਰ ਨੇ ਸਾਰਿਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ਼ ਮੌਜੂਦ ਸੀ।

ਮੰਦਰਾਂ ‘ਚ ਧੂਮ-ਧਾਮ ਨਾਲ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
ਜਲਾਲਾਬਾਦ (ਸਾਰਾ ਯਹਾ ) – ਜਲਾਲਾਬਾਦ ਦੇ ਵੱਖ-ਵੱਖ ਮੰਦਰਾਂ ‘ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਧੂਮ-ਧਾਮ ਅਤੇ ਸ਼ਰਧਾਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸ਼ਾਮ ਪੈਂਦਿਆਂ ਹੀ ਮੰਦਰਾਂ ‘ਚ ਸ਼ਰਧਾਲੂਆਂ ਦੀ ਭੀੜ ਸ਼ੁਰੂ ਹੋ ਗਈ। ਸ਼ਹਿਰ ਦੇ ਸ੍ਰੀ ਕ੍ਰਿਸ਼ਨਾ ਮੰਦਰ, ਸ੍ਰੀ ਹਨੂਮਾਨ ਮੰਦਰ, ਸ੍ਰੀ ਬਾਲਾ ਜੀ ਧਾਮ, ਸ੍ਰੀ ਮਹਾਕਾਲੀ ਮੰਦਰ, ਸ੍ਰੀ ਬਗਲਾਮੁਖੀ ਮੰਦਰ, ਸ੍ਰੀ ਦੇਵੀ ਦੁਆਰਾ ਮੰਦਰ, ਸ੍ਰੀ ਜੈ ਮਾਂ ਮੰਦਰ, ਸ੍ਰੀ ਸ਼ਨੀਦੇਵ ਮੰਦਰ, ਸ੍ਰੀ ਸ਼ਿਵ ਸ਼ਕਤੀ ਮੰਦਰ, ਸ੍ਰੀ ਬਾਂਕੇ ਬਿਹਾਰੀ ਮੰਦਰ ਅਤੇ ਸ੍ਰੀ ਸ਼ਿਵ ਵਾਟਿਕਾ ਮੰਦਰ ‘ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਇਸ ਦੌਰਾਨ ਮੰਦਰਾਂ ‘ਚ ਸੁੰਦਰ-ਸੁੰਦਰ ਝਾਕੀਆਂ ਸਜਾਈਆਂ ਗਈਆਂ ਤੇ ਬਰਫ ਦੀਆਂ ਗੁਫਾਵਾਂ ਵੀ ਬਣਾਈਆਂ ਗਈਆਂ। ਵੱਖ-ਵੱਖ ਮੰਦਰਾਂ ‘ਚ ਲੰਗਰ ਲਾਏ ਗਏ। ਇਸ ਮੌਕੇ ਸ੍ਰੀ ਮੁਕਤਸ ਤੋਂ ਸ਼੍ਰੀ ਕੇ. ਐੱਸ. ਸੋਨੀ ਮਾਤਾ ਬਗਲਾ ਮੁਖੀ ਮੰਦਰ ‘ਚ ਪਹੁੰਚੇ, ਜਿਥੇ ਉਨ੍ਹਾਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮਹੱਤਵ ਬਾਰੇ ਸ਼ਰਧਾਲੂਆਂ ਨੂੰ ਦੱਸਿਆ। ਇਸ ਤੋਂ ਇਲਾਵਾ ਮੰਦਰਾਂ ‘ਚ 12 ਵਜੇ ਕੇਕ ਕੱਟਿਆ ਗਿਆ ਤੇ ਵੱਖ-ਵੱਖ ਪਕਵਾਨ ਦੇ ਭੋਗ ਲਾਏ ਗਏ।
EDITED BY : SARA YAHA | | Last Updated : 6:10 pm 3 September 2018























