ਮਾਨਸਾ 20 ਅਗਸਤ(ਸਾਰਾ ਯਹਾਂ/ਜਗਤਾਰ ਸਿੰਘ ਧੰਜਲ) : ਪੰਜਾਬ ਸਰਕਾਰ ਨੇ ਮਾਲਵਾ ਪੱਟੀ ਦੇ ਤਿੰਨ ਜਿਲਿਆਂ ਦੇ ਡਿਪਟੀ ਕਮਿਸ਼ਨਰ ਬਦਲ ਦਿੱਤੇ ਹਨ।ਬੁੱਧਵਾਰ ਨੂੰ ਪੰਜਾਬ ਸਰਕਾਰ ਨੇ ਆਦੇਸ਼ ਕਰਕੇ ਬਠਿੰਡਾ ਵਿਖੇ ਰਾਕੇਸ਼ ਧੀਮਾਨ, ਸੰਗਰੂਰ ਦੇ ਰਾਹੁਲ ਛਾਵਾ ਸਮੇਤ ਮਾਨਸਾ ਵਿਖੇ ਨਵਜੋਤ ਕੌਰ ਨੂੰ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈਂ।ਨਵਜੋਤ ਕੌਰ ਇਸ ਤੋਂ ਪਹਿਲਾਂ ਵਧੀਕ ਸਕੱਤਰ ਪ੍ਰਸੋਨਲ ਵਿਭਾਗ ਤੇ ਵਾਧੂ ਚਾਰਜ ਡਾਇਰੈਕਟਰ ਆਬਾਦਕਾਰੀ ਸਨ।ਮਾਨਸਾ ਦੇ ਡੀਸੀ ਕੁਲਵੰਤ ਸਿੰਘ ਨੂੰ ਬਦਲ ਕੇ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ (ਗੁਰਪ੍ਰੀਤ ਸਿੰਘ ਖਹਿਰਾ ਆਈ ਏ ਐਸ ਦੀ ਥਾਂ ‘ਤੇ) ਲਗਾਇਆ ਗਿਆ ਹੈ।