ਮਾਮਲਾ ਡਾਕਟਰ ਵੱਲੋਂ ਔਰਤ ਦੀ ਕੁੱਟਮਾਰ ਕਰਨ ਦਾ, 2 ਪੁਲਸ ਕਰਮਚਾਰੀ ਸਸਪੈਂਡ

0
0

ਫਿਰੋਜ਼ਪੁਰ – ਸ਼ਨੀਵਾਰ ਨੂੰ ਫਿਰੋਜ਼ਪੁਰ ਜ਼ਿਲੇ ਦੇ ਸਿਵਲ ਹਸਪਤਾਲ ‘ਚ ਇਕ ਡਾਕਟਰ ਵੱਲੋਂ ਔਰਤ ਨਾਲ ਕੀਤੇ ਭੈੜੇ ਵਿਵਹਾਰ ਅਤੇ ਵਾਲਾਂ ਤੋਂ ਧੂਹ ਕੇ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਸੀ। ਇਸ ਮਾਮਲੇ ਦੇ ਸਬੰੰਧ ‘ਚ ਪੁਲਸ ਨੇ ਕਾਰਵਾਈ ਕਰਦੇ ਹੋਏ ਵੀਡੀਓ ‘ਚ ਖੜ੍ਹੇ ਨਜ਼ਰ ਆ ਰਹੇ 2 ਪੁਲਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਕਰੀਬ 40-45 ਸਾਲ ਦੀ ਇਕ ਔਰਤ ਸਿਵਲ ਹਸਪਤਾਲ ਫਿਰੋਜ਼ਪੁਰ ਸ਼ਹਿਰ ‘ਚ ਈ. ਐੱਨ. ਟੀ. ਸਪੈਸ਼ਲਿਸਟ ਡਾਕਟਰ ਕੁਸ਼ਲਦੀਪ ਸਿੰਘ ਤੋਂ ਦਵਾਈ ਲੈਣ ਲਈ ਆਈ। ਉਸ ਔਰਤ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਉਹ ਡਾਕਟਰ ਤੋਂ Image result for suspendedਵਾਰ-ਵਾਰ ਦਵਾਈ ਦੀ ਮੰਗ ਕਰ ਰਹੀ ਸੀ, ਜਿਸ ਕਾਰਨ ਉਨ੍ਹਾਂ ਦੋਵਾਂ ਦੀ ਅਚਾਨਕ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਡਾਕਟਰ ਕੁਸ਼ਲਦੀਪ ਸਿੰਘ ਨੂੰ ਪੁਲਸ ਕੰਟਰੋਲ ਰੂਮ ਫੋਨ ਕਰ ਕੇ ਪੁਲਸ ਨੂੰ ਬੁਲਾ ਲਿਆ। ਪੁਲਸ ਦੇ ਆਉਣ ‘ਤੇ ਉਕਤ ਔਰਤ ਦੌੜਨ ਲਗੀ। ਡਾਕਟਰ ਨੇ ਪੁਲਸ ਕਰਮਚਾਰੀਆਂ ਦੇ ਸਾਹਮਣੇ ਉਸ ਔਰਤ ਨੂੰ ਫੜ ਕੇ ਵਾਲਾਂ ਤੋਂ ਖਿੱਚ ਕੇ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ। ਇਸ ਵਾਇਰਲ ਹੋ ਰਹੀ ਵੀਡੀਓ ‘ਤੇ ਮਹਿਲਾ ਆਯੋਗ ਨੇ ਡਾਕਟਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।

LEAVE A REPLY

Please enter your comment!
Please enter your name here