ਮਾਨਸਾ ਜ਼ਿਲ੍ਹੇ ਨੂੰ ਬਾਲ ਭਿੱਖਿਆ ਮੁਕਤ ਕਰਨ ਦੀ ਮੁਹਿੰਮ ਤਹਿਤ ਅਚਣਚੇਤੀ ਚੈਕਿੰਗ

0
71

ਬੋਹਾ,(ਸਾਰਾ ਯਹਾ,ਬਲਜੀਤ ਸ਼ਰਮਾ) 5 ਫਰਵਰੀ: ਮਾਨਸਾ ਜ਼ਿਲ੍ਹੇ ਨੂੰ ਬਾਲ ਭਿੱਖਿਆ ਤੋਂ ਮੁਕਤ ਕਰਨ ਦੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਬਾਲ ਭਲਾਈ
ਕਮੇਟੀ,ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਅਤੇ ਚਾਈਲਡ ਲਾਈਨ ਮਾਨਸਾ ਵੱਲੋਂ ਬੱਸ ਸਟੈਂਡ ਬੋਹਾ
ਵਿੱਖੇ ਬਾਲ ਭਿਖਿਆ ਸਬੰਧੀ ਅਚਣਚੇਤੀ ਚੈਕਿੰਗ ਕੀਤੀ ਗਈ। ਇਸ ਦੋਰਾਨ ਤਿੰਨ ਬੱਚੇ ਬੱਸ
ਸਟੈਂਡ ਤੇ ਭੀਖ ਮੰਗਦਾ ਪਾਏ ਗਏ । ਇਸ ਬੱਚਿਆਂ ਨੂੰ ਚਾਈਲਡ ਲਾਈਨ,ਜਿਲ੍ਹਾ ਬਾਲ ਸੁਰੱਖਿਆ
ਯੂਨਿਟ, ਅਤੇ ਪੁਲੀਸ ਵਿਭਾਗ ਦੁਆਰਾ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ।
ਜਿਥੇ ਇਨ੍ਹਾ ਬੱਚਿਆ ਦੇ ਮਾਤਾ-ਪਿਤਾ ਨੂੰ ਬੁਲਾ ਕੇ ਬਾਲ ਭਲਾਈ ਕਮੇਟੀ ਦੇ ਮੈਬਰ ਬਲਦੇਵ ਰਾਜ
ਕੱਕੜ ਤੇ ਬਾਬੂ ਸਿੰਘ ਮਾਨ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਗਿਆ ਕਿ ਜੇਕਰ ਇਹ ਬੱਚੇ ਦੁਆਰਾ
ਭੀਖ ਮੰਗਦੇ ਹੋਏ ਨਜਰ ਆਏ ਤਾਂ ਬੱਚਿਆ ਦੇ ਮਾਤਾ- ਪਿਤਾ ਉਪਰ ਕਾਨੂੰਨੀ ਕਾਰਵਾਈ ਕੀਤੀ
ਜਾਵੇਗੀ, ਬੱਚਿਆ ਨੂੰ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕਰਨ ਤੋਂ ਬਾਅਦ ਜਿਲ੍ਹਾ ਬਾਲ ਸੁੱਰਖਿਆ
ਦਫਤਰ ਦੇ ਕਾਊਂਸਲਰ ਰਜਿੰਦਰ ਕੁਮਾਰ ਚਾਲੀਡ ਲਾਈਨ ਦੇ ਮੈਬਰ, ਬਖਸਿੰਦਰ ਸਿੰਘ ਤੇ
ਕੁਲਵਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਵੀ
ਬੱਚਾ ਭੀਖ ਮੰਗਦਾ ਜਾ ਬਾਲ ਮਜ਼ਦੂਰੀ ਕਰਦਾ ਨਜ਼ਰ ਆਵੇ ਤਾਂ ਇਸ ਦੀ ਸੂਚਨਾ ਚਾਈਲਡ
ਹੈਲਪ ਲਾਈਨ 1098 ਜਾਂ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਤੇ ਜਿਲ੍ਹਾ ਬਾਲ ਭਲਾਈ ਕਮੇਟੀ ਨੂੰ
ਜ਼ਰੂਰ ਦਿੱਤੀ ਜਾਵੇ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਗੱਲ ਦਾ ਵਿਸ਼ੇਸ਼
ਧਿਆਨ ਰੱਖਣ ਕਿ ਬੱਚਿਆਂ ਤੋਂ ਭੀਖ ਮੰਗਵਾਉਣਾ ਕਾਨੂੰਨੀ ਜ਼ੁਰਮ ਹੈ । ਉਨ੍ਹਾਂ ਬੱਚਿਆਂ ਨੂੰ ਸਕੂਲ
ਵਿੱਚ ਭੇਜਣ ਦੀ ਅਪੀਲ ਵੀ ਕੀਤੀ। । ਇਸ ਮੌਕੇ ਤੇ ਬਾਲ ਸੁਰੱਖਿਆ ਦਫਤਰ ਦੇ ਮਹਿਲਾ
ਕਰਮਚਾਰੀ ਬੇਅੰਤ ਕੌਰ ਤੇ ਪੁਲੀਸ ਮੁਲਾਜ਼ਮ ਅਜਾਇਬ ਸਿੰਘ ਵੀ ਹਾਜਰ ਸਨ।

LEAVE A REPLY

Please enter your comment!
Please enter your name here