
ਮਾਨਸਾ,(ਜੋਨੀ ਜਿੰਦਲ )1 ਦਸੰਬਰ : ਅੱਜ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਬਲਵਿੰਦਰ ਕਾਕਾ ਸਾਬਕਾ ਪ੍ਧਾਨ ਨਗਰ ਕੌਂਸਲ ਮਾਨਸਾ ਦੀ ਅਗਵਾਈ ਹੇਠ ਪਿੰਡ ਮੂਸਾ ਵਿਖੇ ਤੈਨਾਤ ਸਮਾਜਸੇਵੀ ਮਾਸਟਰ ਜਗਜੀਤ ਸਿੰਘ ਵਾਲੀਆ ਦੇ ਘਰ ਉਹਨਾਂ ਦੇ ਬੇਟੇ ਅਗਮ ਦੇ ਜਨਮਦਿਨ ਦੀ ਖੁਸ਼ੀ ਵਿੱਚ ਰੱਖੀ ਪ੍ਭਾਤ ਫੇਰੀ ਸਮੇਂ ਇੱਕਠੇ ਹੋਏ ਲੋਕਾਂ ਨੂੰ ਸਾਇਕਲ ਚਲਾਉਣ ਲਈ ਪੇ੍ਰਿਤ ਕੀਤਾ।
ਬਲਵਿੰਦਰ ਕਾਕਾ ਨੇ ਕਿਹਾ ਕਿ ਸਵੇਰ ਵੇਲੇ ਸਾਇਕਲ ਕਰਕੇ ਸਾਰਾ ਦਿਨ ਸ਼ਰੀਰ ਤਾਜਗੀ ਮਹਿਸੂਸ ਕਰਦਾ ਹੈ ਅਤੇ ਬਲੱਡ ਪੈ੍ਸ਼ਰ,ਸ਼ੂਗਰ ਵਰਗੀਆਂ ਨਾਮੁਰਾਦ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।
ਸੰਜੀਵ ਪਿੰਕਾ ਨੇ ਜਨਮਦਿਨ ਦੀ ਵਧਾਈ ਦੇ ਕੇ ਸਾਇਕਲਿੰਗ ਲਈ ਪੇ੍ਰਿਤ ਕਰਦਿਆਂ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਹੁਣ 100 ਦੇ ਕਰੀਬ ਮੈਂਬਰ ਹਨ ਅਤੇ ਬਹੁਤ ਸਾਰੇ ਸ਼ਹਿਰਾਂ ਅਤੇ ਪਿੰਡਾ ਦੇ ਲੋਕ ਖੁੱਦ ਸਾਇਕਲ ਚਲਾਉਂਦੇ ਹਨ।
ਸਵੇਰ ਵੇਲੇ ਬੱਸ ਸਟੈਂਡ ਤੋਂ ਸਾਇਕਲ ਗਰੁੱਪ ਮੈਂਬਰਾਂ ਦਾ ਇੱਕ ਕਾਫਲਾ ਨੇੜੇ ਦੇ ਵੱਖ ਵੱਖ ਪਿੰਡਾ ਤੱਕ ਜਾਂਦਾ ਹੈ ਅਤੇ ਉਹਨਾਂ ਸਥਾਨਾਂ ਤੇ ਜਾ ਕੇ ਲੋਕਾਂ ਨੂੰ ਸਾਇਕਲਿੰਗ ਲਈ ਪੇ੍ਰਿਤ ਕੀਤਾ ਜਾਂਦਾ ਹੈ। ਇਸ ਨਾਲ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਵਾਤਾਵਰਣ ਨੂੰ ਵੀ ਪ੍ਦੂਸ਼ਨ ਤੋਂ ਬਚਾਇਆ ਜਾ ਸਕਦਾ ਹੈ। ਇਸ ਮੌਕੇ ਜਰਨੈਲ ਸਿੰਘ,ਲੋਕ ਰਾਮ,ਅਮਨ ਔਲਖ,ਅਮਨ ਲੈਬ,ਨਰਿੰਦਰ ਗੁਪਤਾ,ਸੰਜੀਵ ਕੁਮਾਰ,ਭੀਮ ਕੋਟਲੀ,ਸੁਮਨਦੀਪ ਸਮੇਤ ਮੈਂਬਰ ਹਾਜਰ ਸਨ।
EDITED BY : SARA YAHA | | Last Updated : 7:੨੨ PM 1 ਦਸੰਬਰ 2018























