ਮਾਨਸਾ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਕੀਤਾ ਜਾਗਰੂਕ।

0
65

ਅੱਜ ਉਜੀਵਨ ਸਮਾਲ ਫਾਇਨਾਂਸ ਬੈਂਕ ਸ਼ਾਖਾ ਮਾਨਸਾ ਵਲੋਂ ਮਾਨਸਾ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਇੱਕ ਜਾਗਰੂਕਤਾ ਰੈਲੀ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਾਟਰ ਵਰਕਸ ਰੋਡ ਤੇ ਕੱਢੀ ਗਈ। ਜਿਸ ਵਿੱਚ ਲੋਕਾਂ ਦੇ ਹੱਥਾਂ ਵਿੱਚ  ਜਾਗਰੂਕਤਾ ਦੇ ਸਲੋਗਨ ਲਿਖੀਆਂ ਤੱਖਤੀਆਂ ਫੜੀਆਂ ਹੋਈਆਂ ਸਨ। ਇਹ ਜਾਣਕਾਰੀ ਦਿੰਦਿਆਂ ਸ਼ਾਖਾ ਪ੍ਰਬੰਧਕ ਵਨੀਤ ਸਿੰਗਲਾ ਨੇ ਦੱਸਿਆ ਕਿ ਉਹਨਾਂ ਦਾ ਮਕਸਦ ਹੈ ਕਿ ਮਾਨਸਾ ਸ਼ਹਿਰ ਸਾਫ ਸੁਥਰੇ ਸ਼ਹਿਰਾਂ ਦੀ ਸੂਚੀ ਵਿੱਚ ਪਹਿਲੇ ਨੰਬਰ ਤੇ ਹੋਵੇ।ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਲੋਕਾਂ ਨੂੰ ਸਫਾਈ ਰੱਖਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹਨਾ ਨੂੰ ਘਰਾਂ ਦਾ ਗਿੱਲਾ ਸੁੱਕਾ ਕੂੜਾ ਅਲੱਗ ਅਲੱਗ ਬਰਤਨਾਂ ਵਿੱਚ ਇੱਕਠਾ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਕਈ ਹਿੱਸਿਆਂ ਚ ਵੰਡੀਆਂ ਰੇਹੜੀਆਂ ਚ ਪਾਉਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਸ਼ਹਿਰ ਨੂੰ ਕੂੜਾ ਮੁਕਤ ਕਰਨ ਵਿੱਚ ਪ੍ਸ਼ਾਸ਼ਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਉਹਨਾਂ ਬੈਂਕ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸੀਨੀਅਰ ਸਿਟੀਜ਼ਨ ਕੌਂਸਲ ਦੇ ਮਾਸਟਰ ਤੀਰਥ ਸਿੰਘ ਮਿੱਤਲ,ਭਗਵਾਨ ਦਾਸ,ਬਾਬੂ ਲਾਲ ਸ਼ਰਮਾ, ਮਾਨਸਾ ਸਾਇਕਲ ਗਰੁੱਪ ਦੇ ਰਮਨ ਗੁਪਤਾ,ਪਰਵੀਨ ਟੋਨੀ,ਸੁਰਿੰਦਰ ਬਾਂਸਲ,ਅਗਰਵਾਲ ਸਭਾ ਦੇ ਆਰ.ਸੀ.ਗੋਇਲ ਐਮ.ਆਰ.ਐਫ.ਸੈਂਟਰਾਂ ਦੇ ਇੰਚਾਰਜ ਜਸਵਿੰਦਰ ਸਿੰਘ,ਨੀਨੂ ਸਿੰਘ ਸਮੇਤ ਬੈਂਕ ਦੇ ਸਾਰੇ ਸਟਾਫ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here