*ਮਾਨਸਾ ਵਿੱਚ ਤਿੱਖਾ ਵਿਰੋਧ ਉਠਿਆ..! ਪੰਜਾਬ ਸਰਕਾਰ ਮੁੜ ਕੁਲੈਕਟਰ ਰੇਟ ਦਾ ਵਾਧਾ ਕਰਨ ਦੇ ਰੌਂਅ ਚ.! ਮਾਨਸਾ ਪ੍ਰਾਪਰਟੀ ਐਸ਼ੋ. ਨੇ ਸਰਕਾਰ ਨੂੰ ਦਿੱਤੀ ਚੇਤਾਵਨੀ, ਧੱਕਾ ਬਰਦਾਸ਼ਤ ਨਹੀਂ*

0
567

ਮਾਨਸਾ 20 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) : ਪੰਜਾਬ ਸਰਕਾਰ ਮੁੜ ਪੰਜਵੀਂ ਵਾਰ ਜ਼ਮੀਨਾਂ ਦੇ ਕੁਲੈਕਟਰ ਰੇਟਾਂ ਚ ਵਾਧਾ ਕਰਨ ਜਾ ਰਹੀ ਹੈ।ਇਸ ਵਾਰ ਇਹ ਵਾਧਾ 40 ਤੋਂ 50 ਫੀਸਦੀ ਤੱਕ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਸਰਕਾਰ ਵਲੋਂ ਚੁੱਪ ਚੁਪੀਤੇ ਲਏ ਇਸ ਫੈਸਲੇ ਦੀ ਲਾਗੂ ਕਰਨ ਤੱਕ ਕੋਈ ਸੂਹ ਨਾ ਹੋ ਦੇਣ ਦੀ ਪੂਰੀ ਕੋਸ਼ਿਸ਼ ਹੈ, ਪਰ ਇਸਦੀ ਪਹਿਲਾਂ ਹੀ ਭਿਣਕ ਪੈਂਦਿਆਂ ਇਸਦਾ ਲੋਕਾਂ ਚ ਵਿਰੋਧ ਉਠ ਖੜਾ ਹੈ। ਪ੍ਰਾਪਰਟੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਹੱਦ ਕਰ ਰਹੀ ਹੈ। ਜ਼ਮੀਨਾਂ ਦੇ ਕੁਲੈਕਟਰ ਰੇਟਾਸ਼ ਚ ਪੰਜਵੀਂ ਵਾਰ ਮੋਟਾ ਵਾਧਾ ਕਰਕੇ ਆਮ ਆਦਮੀ ਤੋਸ਼ ਰਹਿਣ ਬਸੇਰਾ ਬਣਾ ਸਕਣ ਦਾ ਹੱਕ ਖੋਹ ਰਹੀ ਹੈ। ਇਸ ਨਾਲ ਜਮੀਨਾਂ ਦੇ ਭਾਅ, ਖਰਚੇ ਆਮ ਦੇ ਸਿਰ ਉਤੋਂ ਹੋ ਜਾਣਗੇ।ਉਸਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਹੁਣ ਫਿਰ ਇਹ ਕੁਲੈਕਟਰ ਰੇਟ ਵਧਾਏ, ਇਸਦਾ ਜਬਰਦਸਤ ਤੇ ਡੱਟਵਾਂ ਵਿਰੋਧ ਹੋਵੇਗਾ। ਪ੍ਰਾਪਰਟੀ ਐਸ਼ੋਸੀਏਸ਼ਨ ਮਾਨਸਾ ਦੇ ਪ੍ਰਧਾਨ ਬਲਜੀਤ ਸ਼ਰਮਾ, ਪ੍ਰੋਪਰਟੀ ਐਸੋਸੀਏਸ਼ਨ ਜਰਨਲ ਸੈਕਟਰੀ ਇੰਦਰ ਸੈਨ ਅਕਲੀਆਂ, ਵਾਇਸ ਪ੍ਰਧਾਨ ਸੋਹਣ ਲਾਲ ਮਿੱਤਲ, ਮਹਾਂਵੀਰ ਜੈਨ ਕੈਸ਼ੀਅਰ,ਜੁਆਇੰਟ ਕੈਸ਼ੀਅਰ ਰਵੀ ਕੁਮਾਰ, ਮਨੀਸ਼ ਕੁਮਾਰ ਮਨੀ,ਪਾਲੀ ਠੇਕੇਦਾਰ,ਹੈਪੀ ਭੱਮਾ, ਅਸ਼ੋਕ ਕੁਮਾਰ ਭਗਤ, ਵਿਜੈ ਕੁਮਾਰ ਕਾਲਾ, ਵਿਨੋਦ ਕੁਮਾਰ ਸਰਦੂਲਗੜ੍ਹ,ਹਨੀ ਮਿੱਤਲ , ਅਸ਼ੋਕ ਕੁਮਾਰ ਬਾਬਲਾ, ਭੀਸ਼ਮ ਸ਼ਰਮਾ ਆਦਿ ਨੇ ਕਿਹਾ ਹੈ ਕਿ ਜਮੀਨਾਂ ਦੇ ਕੁਲੈਕਟਰ ਰੇਟਾਂ ਚ ਇਸ ਸਰਕਾਰ ਵਲੋਂ ਪੰਜਵੀਂ ਵਾਰ ਵਾਧਾ ਕਰਨਾ ਆਮ ਆਦਮੀ ਦਾ ਗਲ ਘੁੱਟਣਾ ਹੈ।ਉਨਾਸ਼ ਕਿਹਾ ਕਿ ਇਸ ਮਹਿੰਗਾਈ ਦੇ ਦੌਰ ਚ ਆਮ ਤੇ ਦਰਮਿਆਨੇ ਵਰਗ ਲਈ ਜ਼ਮੀਨ, ਪਲਾਟ ਲੈ ਕੇ ਘਰ ਬਣਾਉਣਾ ਔਖਾ ਹੋਇਆ ਪਿਆ ਹੈ, ਉਤੋਸ਼ ਇਹ ਸਰਕਾਰ ਸਾਰੇ ਹੱਦਾਂ ਬੰਨੇ ਟੱਪ ਕੇ ਪਤਾ ਨਹੀਂ ਕੀ ਸੋਚ ਕੇ ਹੁਣ ਪੰਜਵੀਂ ਵਾਰ ਕੁਲੈਕਟਰ ਰੇਟਾਂ ਚ ਮੋਟਾ ਵਾਧਾ ਕਰ ਰਹੀ ਹੈ,ਜਦੋਂਕਿ ਇਸ ਤੋਂ ਪਹਿਲਾਂ ਦਸੰਬਰ 2024 ਚ ਸਰਕਾਰ ਨੇ ਇਹ ਵਾਧਾ ਕੀਤਾ ਸੀ। ਉਨਾਂ ਕਿਹਾ ਕਿ ਬਦਲਾਅ ਤੇ ਆਮ ਆਦਮੀ ਦੀ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਤੋਂ ਪਹਿਲਾਂ ਦੀਆਂ ਸਰਕਾਰਾਂ ਲੰਮੇ ਵਕਫੇ ਬਾਅਦ ਕੁਲੈਕਟਰ ਰੇਟਾਂ ਚ ਮਾਮੂਲੀ ਵਾਧਾ ਕਰਦੀਆਂ ਰਹੀਆਂ ਹਨ, ਉਨਾਂ ਕਿਹਾ ਕਿ ਇਸ ਸਰਕਾਰ ਦੇ ਫੈਸਲੇ ਸਮਝ ਤੋਂ ਬਾਹਰ ਹਨ।

ਉਨਾਂ ਕਿਹਾ ਕਿ ਹੁਣ ਜੇਕਰ ਕੁਲੈਕਟਰ ਰੇਟਾਂ ਚ ਸਰਕਾਰ ਵਲੋਂ ਵਾਧਾ ਕਰ ਦਿੱਤਾ ਗਿਆ ਤਾਂ ਖਰਚੇ, ਭਾਅ, ਰਜਿਸਟਰੀਆਂ ਆਦਿ ਤੇ ਆਉਣ ਵਾਲੇ ਖਰਚੇ ਬੇਹੱਦ ਵਧ ਜਾਣਗੇ। ਇਸ ਸਥਿਤੀ ਚ ਆਮ ਆਦਮੀ ਕਿੱਥੋਂ ਘਰ ਬਣਾ ਸਕੇਗਾ। ਉਨਾਂ ਕਿਹਾ ਕਿ ਇਸ ਨਾਲ ਪ੍ਰਾਪਰਟੀ ਕਾਰੋਬਾਰ, ਧੰਦੇ ਨਾਲ ਜੁੜੇ ਕੰਮ ਧੰਦੇ ਠੱਪ ਹੋ ਜਾਣਗੇ, ਜਦੋਕਿ ਇਸ ਨਾਲ ਆਮ ਆਦਮੀ, ਮਜਦੂਰ, ਦੁਕਾਨਦਾਰ ਆਦਿ ਜੁੜਿਆ ਹੋਇਆ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਦਾ ਗਲ ਨਾ ਘੁੱਟੇ। ਇਸ ਦੌਰਾਨ ਮੱਖਣ ਸਿੰਘ ਪੱਤੀ , ਸ਼ਤੀਸ਼ ਗਰਗ, ਮੁਕੇਸ਼ ਕੁਮਾਰ, ਰਵੀ ਮਾਖਾ, ਵਿੱਕੀ ਮਾਖਾ,ਉਮ ਪ੍ਰਕਾਸ਼ ਬਿੱਟੂ ਭੁਪਾਲ,ਅਜੇ ਕੁਮਾਰ, ਸੁਰਿੰਦਰ ਸ਼ਰਮਾ, ਕਾਮਰੇਡ ਕਿ੍ਸਨ ਚੰਦ , ਪਰਸ਼ੋਤਮ ਦਾਸ ਬਾਂਸਲ, ਭੂਸ਼ਨ ਝੁਨੀਰ,ਸੰਜੇ ਜੈਨ, ਲਲਿਤ ਸ਼ਰਮਾ,ਮਾਧੋ ਮੂਰਾਰੀ ਸ਼ਰਮਾ, ਪ੍ਰੇਮ ਕੁਮਾਰ, ਕਾਮਰੇਡ ਕੁਲਵੰਤ ਰਾਏ ਸਾਬਕਾ ਪ੍ਰਧਾਨ ਪ੍ਰੋਪਰਟੀ ਐਸੋਸੀਏਸ਼ਨ, ਰਾਮ ਪਾਲ ਕੌਂਸਲਰ, ਅਮ੍ਰਿਤ ਪਾਲ ਗੋਗਾ, ਤਰਸੇਮ ਚੰਦ, ਸੁਨੀਲ ਸ਼ੀਲਾ, ਰਾਜਪਾਲ ਸਿੰਘ, ਭੋਲਾ ਸਿੰਘ ਕੈਂਚੀਆਂ, ਭੀਮ ਸੈਨ ਖਿਆਲਾ, ਟੋਨੀ ਬਾਂਸਲ, ਮਨਪ੍ਰੀਤ ਸਿੰਘ ਗੋਰੀ, ਲਛਮਣ ਦਾਸ, ਅਮਰਜੀਤ ਸ਼ਰਮਾ,ਧੀਰਜ ਕੁਮਾਰ ਧੀਰੂ, ਨਿਰਮਲ ਜਿੰਦਲ, ਨੱਛਤਰ ਸਿੰਘ, ਬਿੱਟੂ ਤਨੇਜਾ,ਹੰਸ ਰਾਜ ਗਰਗ,ਰੋਕੀ ਸ਼ਰਮਾ,ਰੋਕੀ ਗੁਪਤਾ, ਸੁਰਿੰਦਰ ਕੁਮਾਰ ਦਾਨੇਵਾਲੀਆ, ਸੁਰਿੰਦਰ ਕੁਮਾਰ ਗਰਗ,ਰਾਜੂ ਸ਼ਕਤੀ,ਬਨਰਾਸੀ ਦਾਸ , ਜੋਗਿੰਦਰ ਸਿੰਘ ਪੱਤੀ, ਦੀਪੂ ਕੁਮਾਰ, ਪਰਮਿੰਦਰ ਸਿੰਘ, ਪ੍ਰਦੀਪ ਸ਼ਰਮਾ, ਕੁਲਦੀਪ ਮਾਨ, ਜਸਪਾਲ ਸਿੰਘ ਕਾਲਾ, ਵੀਨੂੰ ਝੁਨੀਰ ਆਦਿ ਨੇ ਵੀ ਸਰਕਾਰ ਤੋਂ।ਮੰਗ ਕੀਤੀ ਕਿ ਉਹ ਅਜਿਹੇ ਦਮਨਕਾਰੀ ਫੈਸਲੇ ਨਾ ਲਵੇ ਤੇ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਤੇ ਬੋਝ ਨਾ ਪਾਵੇ।

LEAVE A REPLY

Please enter your comment!
Please enter your name here