ਮਾਨਸਾ ਵਿਖੇ ਹਫ਼ਤਾਵਾਰੀ ਸ੍ਰੀਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ ਦਾ ਆਯੋਜਨ

0
1

ਮਾਨਸਾ (ਜੋਨੀ ਜਿੰਦਲ) 5,ਦਸੰਬਰ : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਬ੍ਰਾਂਚ ਸੁਨਾਮ ਵੱਲੋਂ ਰਾਮ ਨਾਟਕ ਕਲੱਬ ਵਾਲੀ ਪੁਰਾਣੀ ਆਨਾਜ ਮੰਡੀ ਮਾਨਸਾ ਵਿਖੇ ਹਫ਼ਤਾਵਾਰੀ ਸ੍ਰੀਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ ਦਾ ਆਯੋਜਨ ਕੀਤਾ ਗਿਆ। ਜਿਸ ਦੇ ਤੀਸਰੇ ਦਿਨ ਸ੍ਰੀ ਬੇਅੰਤ ਜਿੰਦਲ, ਸੋਮ ਨਾਥ ਜਿੰਦਲ, ਸ੍ਰੀ ਮੱਖਣ ਲਾਲ ਜਿੰਦਲ, ਸ੍ਰੀ ਚਮਨ ਜਿੰਦਲ ਅਤੇਹਿਮਾਂਸੂ ਜੀ ਕਥਾ ਯਜਮਾਨ ਵੱਲੋਂ ਸ਼ਾਮਲ ਹੋਏ। ਇਸ ਦਿਨ ਸ੍ਰੀ ਅਭਿਜੀਤ ਕਪਲੇਰਾ (ਆਈ.ਏ.ਐਸ. ਐਸ.ਡੀ.ਐਮ ਮਾਨਸਾ), ਸ੍ਰੀ ਮਹੇਸ਼ ਬਾਂਸਲ, ਸ੍ਰੀ ਅਸ਼ਵਨੀ ਚੌਧਰੀ ਸ੍ਰੀ ਸੁਰਿੰਦਰ ਕੁਮਾਰ ਚਾਂਦਪੁਰੀ ਸ੍ਰੀ ਸੁਖਬਿੰਦਰ ਸਿੰਘ, ਆਸ਼ਾ ਗਰਗ ਜੀ ਅਤੇ ਸ੍ਰੀ ਰਾਮ ਲਾਲ ਵਰਗਾ ਵੱਲੋਂ ਪ੍ਰਭੂ ਦੀ ਪਵਿੱਤਰ ਜਯੋਤੀ ਪ੍ਰਚੰਡ ਕੀਤੀ ਗਈ। ਇਸ ਮੌਕੇ ਤੇ ਸੰਸਥਾਨ ਦੇ ਸੰਚਾਲਕ ਸਰਵਸ੍ਰੀ ਗੁਰੂ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸੇਵਕਾ ਸਾਧਵੀ ਸੁਸ੍ਰੀ ਵੈਸ਼ਨਵੀ ਭਾਰਤੀ ਜੀ ਨੇ ਆਪਣੇ ਵਿਚਾਰਾਂ ਰਾਹੀਂ ਭਗਤ ਪ੍ਰਹਿਲਾਦ ਪ੍ਰਸੰਗ ਦੇ ਮਾਧਿਅਮ ਭਗਤ ਅਤੇ ਭਗਵਾਨ ਦੇ ਸਬੰਧ ਵਿਚ ਗਹਿਰੇ ਸਬੰਧ ਦਾ ਵਰਣਨ ਕੀਤਾ। ਪ੍ਰਹਿਲਾਦ ਦਾ ਪਿਤਾ ਹਿਰਣਯਸਕਸ਼ਿਪ  ਦੁਆਰਾ ਉਸ ਨੂੰ ਪਹਾੜ ਦੀ ਚੋਟੀ ਤੋਂ ਹੇਠਾਂ ਸੁੱਟਿਆ ਗਿਆ, ਉਸ ਨੂੰਪੀਣ ਦੇ ਲਈ ਜਹਿਰ ਦਿੱਤਾ ਗਿਆ ਅਤੇ ਮਸਤ ਹਾਥੀ ਅੱਗੇ ਵੀ ਸੁੱਟਿਆ ਗਿਆ। ਪ੍ਰੰਤੂ ਭਗਤ ਪ੍ਰਹਿਲਾਦ ਭਗਤੀ ਮਾਰਗ ਤੋਂ ਵਿਚਲਿਤ ਨਹੀਂ ਹੋਇਆ। ਬਲਕਿ ਬਿਪਤਾ ਜਾਂ ਮੁਸੀਬਤ ਭਗਤ ਦੇ ਜੀਵਨ ਨੂੰ ਨਿਖਾਰਨ ਦੇ ਲਈ ਹੀ ਆਉਂਦੇ ਹਨ। ਜਿਸ ਤਰ•ਾਂ ਸੋਨਾ ਅੱਗ ਦੀ ਭੱਠੀ ਵਿਚ ਤਪ ਕੇ ਹੀ ਕੁੰਦਨ ਬਣਦਾ ਹੈ। ਠੀਕ ਇਸ ਪ੍ਰਕਾਰ ਹੀ ਭਗਤੀ ਦੀ ਚਮਕ ਮੁਸ਼ਕਲਾਂ ਅਤੇ ਮੁਸੀਬਤਾਂ ਦੇ ਆਉਣ ਤੇ ਹੀ ਸਾਹਮਣੇ ਆਉਂਦੀ ਹੈ। ਦੂਸਰੀ ਗੱਲ ਇਹ ਹੈ ਕਿ ਜੋ ਅੰਦਰ ਦੀ ਸ਼ਕਤੀ ਨੂੰ ਨਹੀਂ ਜਾਣਦਾ, ਉਹ ਇਹਨਾਂ ਤੋਂ ਘਬਰਾਉਂਦੇ ਹਨ। ਸਾਧਵੀ ਜੀ ਨੇ ਕਿਹਾ  ਸਮਾਜ ਵਿਚ ਪਵਿਰਵਰਤਣ ਯੁਵਾ ਵਰਗ ਹੀ ਲੈਕੇ ਆਉਂਦਾ ਹੈ। ਕਿਉਂਕਿ ਇਸ ਵਰਗ ਵਿਚ ਅਦਭੁੱਤ ਸ਼ਕਤੀ ਸੰਚਾਲਿਤ ਹੁੰਦੀ ਹੈ। ਅਸੰਭਵ ਕਾਰਜ ਨੂੰ ਸੰਭਵ ਕਰਨਾ ਯੁਵਾ ਵਰਗ ਨੂੰ ਹੀ ਆਉਂਦਾ ਹੈ। ਜਦੋਂ ਜਦੋਂ ਵੀ ਸਮਾਜ ਦੀ ਕਾਇਆ ਕਲਪ ਕਰਨ ਦੇ ਲਈ ਨੌਜਵਾਨ ਅੱਗੇ ਵਧੇ ਹਨ, ਉਸ ਸਮੇਂ ਸਮਾਜ ਵਿਚ ਨਵਾਂ ਪਰਿਵਰਤਣ ਸਾਹਮਣੇ ਆਇਆ ਹੈ। ਸੰਕਟ ਚਾਹੇ ਸੀਮਾਵਾਂ ਦਾ ਹੋਵੇ ਜਾਂ ਰਾਜਨੀਤਿਕ ਹੋਵੇ, ਇਸ ਦੇ ਨਿਵਾਰਣ ਦੇ ਲਈ ਯੁਵਾ ਵਰਗ ਨੇ ਵਧ ਚੜ• ਕੇ ਭਾਗ ਲਿਆ ਹੈ। ਪ੍ਰਭੁ ਅੱਜ ਯੁਵਾ ਵਰਗ ਮਾਰਗ ਤੋਂ ਭਟਕ ਚੁੱਕਾ ਹੈ। ਨਾਸ਼ਖੋਰੀ, ਅਸ਼ਲੀਲਤਾ, ਚਰਿਤ੍ਰਹੀਣਤਾ ਆਦਿ ਬੁਰਾਈਆਂ ਉਹਨਾਂ ਦੇ ਜੀਵਨ ਵਿਚ ਆ ਚੁੱਕੀਆਂ ਹਨ। ਉਨ•ਾਂ ਦਾ ਦੇਸ਼ ਅਤੇ ਸਮਾਜ ਨਾਲ ਕੁਝ ਲੈਣਾ ਦੇਣਾ ਨਹੀਂ ਹੈ। ਸਾਨੂੰ ਇਹ ਸਮਝਣਾ ਹੋਵੇਗਾ ਕਿ ਯੁਵਾ ਅਵੱਸਥਾ ਇਹ ਗੱਲ ਤੇ ਨਿਰਭਰ ਨਹੀਂ ਕਰਦੀ ਹੈ ਕਿ ਅਸੀਂ ਕਿੰਨ•ੇ ਛੋਟੇ ਜਾਂ ਵੱਡੇ ਹਾਂ, ਬਲਕਿ ਇਸ ਗੱਲ ਉਪਰ ਨਿਰਭਰ ਕਰਦੀ ਹੈ ਕਿ ਸਾਡੇ ਅੰਦਰ ਵਿਕਸਿਤ ਹੋਣ ਦੀ ਸਮਰੱਥ ਅਤੇ ਪ੍ਰਗਤੀ ਕਰਨ ਦੀ ਯੋਗਤਾ ਕਿੰਨ•ੀ ਕੁ ਹੈ। ਵਿਕਸਿਤ ਹੋਣ ਦਾ ਅਰਥ ਆਤਮਿਕ ਸ਼ਕਤੀਆਂ ਦਾ ਜਾਗਰੁਕ ਹੋਣ ਹੈ। ਜਦੋਂ ਇਹ ਸ਼ਕਤੀਆਂ ਜਾਗਰੁਕ ਹੁੰਦੀਆਂ ਹਨ ਤਾਂ  ਸਭ ਤੋਂ ਪਹਿਲਾਂ ਵਿਅਕਤੀ ਅਸਲ ਵਿਚ ਇਕ ਮਾਨਵ ਬਣਦਾ ਹੈ ਫਿਰ ਉਹ ਆਪਣੀ ਸੰਸਕ੍ਰਿਤੀ ਨਾਲ ਪ੍ਰੇਮ ਕਰਦਾ ਹੈ। ਉਸ ਤੋਂ ਬਾਅਦ ਮਾਂ ਭਾਰਤੀ ਤੋਂ ਆਪਣਾ ਆਪ ਕੁਰਬਾਨ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਅਧਿਆਤਮਕ ਊਰਜਾ ਦਾ ਮਨ ਵਿਚ ਪ੍ਰਗਟ ਹੋਣ ਨਾਲ ਹੀ ਕਰਤੱਵ ਦਾ ਗਿਆਨ, ਦਿਸ਼ਾ ਬੋਧ ਦਾ ਗਿਆਨ ਹੁੰਦਾ ਹੈ। ਜਦੋਂ ਦਿਸ਼ਾ ਦਾ ਪਤਾ ਲੱਗ ਜਾਂਦਾ ਹੈ ਤਾਂ ਦਸ਼ਾ ਆਪਣੇ ਆਪ ਹੀ ਸੁਧਰ ਜਾਂਦੀ ਹੈ। ਸੁਆਮੀ ਵਿਵੇਕਾਨੰਦ ਜੀ , ਸੁਆਮੀ ਰਾਮ ਤੀਰਥ ਜੀ ਮਹਾਨ ਦੇਸ਼ ਭਗਤ ਹੋਏ ਹਨ। ਉਨ•ਾਂ ਨੇ ਵਿਦੇਸ਼ਾਂ ਵਿਚ ਜਾਕੇ ਭਾਰਤੀ ਸੰਸਕ੍ਰਿਤੀ ਦਾ ਸ਼ੰਖਨਾਦ ਕੀਤਾ ਤਾਂ ਇਸ ਦੇ ਪਿੱਛੇ ਅਧਿਆਤਮਕ ਸ਼ਕਤੀ ਹੀ ਕੰਮ ਕਰ ਰਹੀ ਸੀ। ਸ੍ਰੀਮਦ ਭਾਗਵਤ ਗੀਤਾ ਯੁਵਾ ਵਰਗ ਨੂੰ ਸੱਦਾ ਦਿੰਦੀ ਹੈ ਕਿ ਬ੍ਰਹਮਗਿਆਨ ਨੂੰ ਪ੍ਰਾਪਤ ਕਰਕੇ ਆਪਣੀ ਊਰਜ ਦੀ ਪਹਿਚਾਨ ਕੀਤੀ ਜਾਵੇ। ਅਰਜਨ ਵਰਗਾ ਨਵਯੁਵਕ ਆਤਮ ਗਿਆਨ ਨੂੰ ਪ੍ਰਾਪਤ ਕਰਕੇ ਆਪਣੀ ਸ਼ਕਤੀ ਨੂੰ ਪਹਿਚਾਨ ਸਕਿਆ ਸੀ। ਸੁਆਮੀ ਵਿਵੇਕਾਨੰਦ ਜੀ ਨੈ ਕਿਹਾ ਮੈਂ ਯੁਵਾ ਵਰਗ ਵਿਚ ਲੋਹੇ ਦੀ ਮਾਸ ਪੇਸ਼ੀਆਂ ਅਤੇ ਫ਼ੌਲਾਦ ਦੀਆਂ ਨਾੜੀਆਂ ਦੇਖਣਾ ਚਾਹੁੰਦਾ ਹਾਂ। ਭਾਰਤ ਦੇਸ਼ ਵਿਚ ਸਿਖਿਅਤ ਯੁਵਾ ਵਰਗ ਦਾ ਹੋਣਾ ਸੁਭਾਗ ਦੀ ਗੱਲ ਹੈ। ਪ੍ਰੰਤੂ ਵਿਵੇਕਵਾਨ ਜਾਗਰੁਕ ਯੁਵਾ ਵਰਗ ਦਾ ਹੋਣਾ ਪਰਮ ਸੁਭਾਗ ਦੀ ਗੱਲ ਹੈ। ਸਾਧਵੀ ਜੀ ਨੇ ਅੱਗੇ ਕਿਹਾ ਕਿ ਅਘਾਸੁਰ ਦੀ ਲੀਲਾ ਦੁਆਰਾ ਪ੍ਰਭੂ ਨੇ ਦੱਸਿਆ ਕਿ ਭੋਗ ਜਹਿਰ ਦੇ ਸਮਾਨ ਹੈ ਜੋ ਸਾਨੂੰ ਆਪਣੀ ਤਰਫ਼ ਖਿੱਚਦੇ ਰਹਿੰਦੇ ਹਨ। ਪ੍ਰੰਤੂ ਇਹ ਅਪੂਰਣ ਹੈ। ਇਹ ਅਸ਼ਾਂਤੀ ਤੋਂ ਇਲਾਵਾ ਹੋਰ ਕੁਝ ਨਹੀਂ ਦੇ ਸਕਦੇ। ਅਧਿਆਤਮ ਦੀ ਸ਼ਰਨ ਵਿਚ ਜਾਕੇ ਪਰਮ ਸ਼ਾਂਤੀ ਦਾ ਅਨੁਭਵ ਹੁੰਦਾ ਹੈ।
ਸਾਧਵੀ ਜੀ ਨੇ ਅੱਗੇ ਕਿਹਾ ਅਗਨੀ ਵਿਚ ਬੈਠੇ ਭਗਤ ਪ੍ਰਹਿਲਾਦ ਦੀ ਪ੍ਰਭੁ ਨੇ ਰੱਖਿਆ ਕੀਤੀ। ਹੋਲਿਕਾ ਸੜ ਕੇ ਰਾਖ ਹੋ ਜਾਂਦੀ ਹੈ। ਅੱਜ ਵੀ ਹੋਲਿਕਾ ਦਹਿਣ ਦਾ ਪ੍ਰਚਲਣ ਹੈ। ਹੋਲੀ ਜਿੰਨ•ਾਂ ਰੰਗਾਂ ਦੁਆਰਾ ਖੇਡੀ ਜਾਂਦੀ ਹੈ। ਉਹ ਰੰਗ ਤਾਂ ਪਾਣੀ ਦੁਆਰਾ ਸਾਫ਼ ਹੋ ਜਾਂਦੇ ਹਨ। ਪ੍ਰੰਤੂ ਜੋ ਈਸ਼ਵਰ ਦਰਸ਼ਨ ਕਰਕੇ ਅੰਦਰੂਨੀ ਜਗਤ ਵਿਚ ਭਗਤੀ ਦੇ ਰੰਗਾਂ ਦੁਆਰਾ ਹੋਲੀ ਮਨਾਉਂਦਾ ਹੈ, ਉਹ ਬਹੁਤ ਹੀ ਅਦਭੁੱਤ ਹੈ। ਕਿਉਂਕਿ ਉਹ ਰੰਗ ਹੋਰ ਵੀ ਗੂੜ•ੇ ਹੋ ਜਾਂਦੇ ਹਨ। ਜਨਮਾਂ ਜਨਮਾਂ ਦੇ ਲਈ ਭਗਵਾਨ ਨਾਲ ਸਬੰਧ ਸਥਾਪਿਤ ਹੋ ਜਾਂਦਾ ਹੈ। ਇਸ ਕਥਾ ਦੌਰਾਨ ਹੋਲੀ ਦਾ ਤਿਉਹਾਰ ਵੀ ਮਨਾਇਂਆ ਗਿਆ। ਉਸ ਤੋਂ ਬਾਅਦ ਭਗਤ ਦੀ ਰੱਖਿਆ ਕਰਨ ਲਈ ਪ੍ਰਭੂ ਪ੍ਰਗਟ ਹੋ ਜਾਂਦੇ ਹਨ। ਨਰਸਿੰਘ ਅਵਤਾਰ ਧਾਰਨ ਕਰਕੇਉਨ•ਾਂ ਨੇ ਅਧਰਮ ਅਤੇ ਅਨਿਆਂ ਨੂੰ ਸਮਾਪਤ ਕਰਕੇ ਸੱਚ ਦਾ ਝੰਡਾ ਲਹਿਰਾਇਆ। ਇਸ ਕਥਾ ਨੂੰ ਪ੍ਰਭੁ ਦੀ ਪਵਿੱਤਰ ਆਰਤੀ ਦੁਆਰਾ ਸੰਪੰਨ ਕੀਤਾ ਗਿਆ। ਪ੍ਰਭੂ ਆਰਤੀ ਵਿਚ ਸ੍ਰੀ ਕਮਲ ਸ਼ਰਮਾ, ਸ੍ਰੀ ਅਮਨਦੀਪ ਜੀ, ਸ੍ਰੀ ਵਿਨੋਦ ਕੁਮਾਰ, ਸ੍ਰੀ ਮੇਘ ਰਾਜ, ਸ੍ਰੀ ਜਤਿੰਦਰਵੀਰ, ਸ੍ਰੀ ਜਗਨ ਨਾਥ, ਸ੍ਰੀ ਸੋਮਨਾਥ ਅਤੇ ਸ੍ਰੀ ਵਿਜੈ ਕੁਮਾਰ ਤੋਂ ਇਲਾਵਾ ਸ਼ਹਿਰ ਦੇ ਬਹੁਤ ਹੀ ਪ੍ਰਤਿਸ਼ਠ ਸ਼ਖਸ਼ੀਅਤਾਂ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਈਆਂ ਅਤੇ ਪ੍ਰਭੁ ਦਾ ਆਸ਼ੀਰਵਾਦ ਪ੍ਰਾਪਤ ਕੀਤਾ।


EDITED BY : SARA YAHA | | Last Updated :7:08 PM 5 ਦਸੰਬਰ  2018

LEAVE A REPLY

Please enter your comment!
Please enter your name here