

ਮਾਨਸਾ (ਸਾਰਾ ਯਹਾ,ਹੀਰਾ ਸਿੰਘ ਮਿੱਤਲ)ਅੱਜ ਮਿਤੀ 22.10.2019 ਨੂੰ AIBEA ਅਤੇ BEFI ਯੂਨੀਅਨਾਂ ਦੇ ਸਾਂਝੇ ਸੱਦੇ ਤੇ ਮਾਨਸਾ ਦੇ ਸਮੂਹ ਬੈਂਕ ਕਰਮਚਾਰੀਆ ਵੱਲੋ ਕੈਨਰਾ ਬੈਕ ਮਾਨਸਾ ਅੱਗੇ ਇੱਕਠ ਅਤੇ ਰੋਸ ਮੁਜਾਹਰਾਂ ਕੀਤਾ ਗਿਆ। ਸਭ ਨੇ ਪੂਰੇ ਜੋਸ਼ ਨਾਲ ਇਸ ਹੜਤਾਲ ਵਿੱਚ ਭਾਗ ਗਿਆ ਅਤੇ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ।
ਇਸੇ ਹੜਤਾਲ ਦੇ ਮੱਦੇ ਨਜਰ ਅੱਜ ਮਾਨਸਾ ਵਿੱਚ ਸਾਰੇ ਬੈਂਕਾਂ ਵਿੱਚ ਕੰਮ ਕਾਜ ਬੰਦ ਰਿਹਾ। ਇਨ੍ਹਾਂ ਮੁਲਾਜਮਾਂ ਦੀਆ ਮੁੱਖ ਮੰਗਾਂ ਵਿੱਚ ਬੈਕਾਂ ਦੇ ਮਰਜਰ ਨੁੰ ਰੌਕਣਾ, ਬੈਂਕਾਂ ਵਿੱਚ ਹਰੇਕ ਪੱਧਰ ਤੇ ਭਰਤੀ ਨੁੰ ਖੋਲਣਾ, ਗ੍ਰਾਹਕਾਂ ਨੁੰ ਨਿਜਾਇਜ ਖਰਚੇ ਪਾਉਣੇ ਬੰਦ ਕਰਨੇ, ਡਿਫਾਲਟਰਾਂ ਦੀਆ ਗ੍ਰਿਫਤਾਰੀਆ ਕਰਨੀਆ ਆਦਿ ਮੰਗਾਂ ਸਾਮਲ ਸਨ।
ਇਸ ਮੌਕੇ ਕੈਨਰਾਂ ਬੈਂਕ ਤੋ ਕੁਲਦੀਪ ਰਾਏ (ਸਟੇਟ ਕਮੇਟੀ ਮੈਬਰ CBEU), ਐਸ.ਬੀ.ਆਈ. ਬੈਕ ਤੋ ਜਸਵੀਰ ਸਿੰਘ(CC MEMBER), ਗੁਰਤੇਜ ਸਿੰਘ ( CC MEMBER ), ਸੰਜੇ ਕੁਮਾਰ ( CC MEMBER ), ਯੂਨੀਅਨ ਬੈਂਕ ਤੋ ਪ੍ਰਵੀਨ ਗਰਗ (DGS) ਇਨ੍ਹਾਂ ਆਗੂਆ ਨੇ ਸਮੂਹ ਬੈਂਕਾ ਦੇ ਕਰਮਚਾਰੀਆ ਨੂੰ ਸਰਕਾਰ ਦੀਆਂ ਮਾਰੂ ਨਿਤੀਆ ਤੋ ਜਾਣੂ ਕਰਵਾਇਆ ਅਤੇ ਇੱਕ ਜੁਟ ਰਹਿ ਕੇ ਸਰਕਾਰ ਦੀਆਂ ਇਨ੍ਹਾਂ ਗਲਤ ਨਿੱਤੀਆ ਖਿਲਾਫ ਤਕੜੇ ਸੰਘਰਸ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਅਤੇ ਸਰਕਾਰ ਖਿਲਾਫ ਨਾਅਰੇ ਵਾਜੀ ਕਰਕੇ ਆਪਣਾ ਰੋਸ ਜਾਹਰ ਕੀਤਾ। ਇਸ ਧਰਨੇ ਵਿਚ ਵੱਖ—ਵੱਖ ਬੈਂਕਾਂ ਜਿਵੇਂ ਕਿ ਕੈਨਰਾ ਬੈਂਕ,ਐਸ.ਬੀ.ਆਈ. ਪੀ.ਐਨ.ਬੀ. ਬੈਕ, ਯੂਕੋ ਬੈਂਕ, ਆਧਰਾ ਬੈਂਕ, ਵਿਜੈ ਬੈਂਕ,ਦੈਨਾ ਬੈਂਕ, ਕਾਰਪੋਰੇਸ਼ਨ ਬੈਂਕ, ਇਲਾਹਬਾਦ ਬੈਂਕ,ਸਿੰਡੀਕੈਟ ਬੈਂਕ ਅਤੇ ਹੋਰ ਸਰਕਾਰੀ ਬੈਂਕ ਦੇ ਮੁਲਾਜਮਾ ਨੇ ਵੱਧ ਚੜ ਕੇ ਹਿੱਸਾ ਲਿਆ।























