

ਮਾਨਸਾ,੨੨ ਸਤੰਬਰ (ਸਾਰਾ ਯਹਾ) : ਸਥਾਨਕ ਸ਼ਹਿਰ ਦੇ ਥਾਣਾ ਸਿਟੀ-2 ਦੀ ਪੁਲਿਸ ਵੱਲੋਂ ਡਾਕਟਰ ਚਾਹਲ ਵਾਲੀ ਗਲੀ ‘ਚ ਸਥਿਤ ਨਕਲੀ ਖਾਦ ਪਦਾਰਥ ਬਣਾਉਣ ਦਾ ਜ਼ਖੀਰਾ ਫੜਿਆ ਹੈ, ਜਿਸ ਦੀ ਕੁਆਂਟਿਟੀ ਦਾ ਪੂਰਾ ਅਜੇ ਕੋਈ ਖੁਲਾਸਾ ਨਹੀਂ ਹੋਇਆ ਪ੍ਰੰਤੂ ਨਕਲੀ ਮਾਲ ਕਾਫੀ ਮਾਤਰਾ ਵਿੱਚ ਪਾਇਆ ਗਿਆ ਪੁਲਿਸ ਵੱਲੋਂ ਤੁਰੰਤ ਫੂਡ ਸੇਫਟੀ ਅਫ਼ਸਰ ਨੂੰ ਬੁਲਾ ਕੇ ਸੈਂਪਲਿੰਗ ਕਰਵਾਈ ਜਾ ਰਹੀ ਹੈ ਦੇਰ ਰਾਤ ਮੌਕੇ ਪਰ ਪਹੁੰਚ ਕੇ ਮਿਲੀ ਜਾਣਕਾਰੀ ਮੁਤਾਬਕ ਸਥਾਨਕ ਡਾਕਟਰ ਚਹਿਲ ਵਾਲੀ ਗਲੀ ‘ਚ ਸਥਿਤ ਇੱਕ ਤਿੰਨ ਮੰਜ਼ਲੀ ਇਮਾਰਤ ਚੋਂ ਨਕਲੀ ਗੁੱਡਦੇ ਘਿਓ ਦੇ ਖਾਲੀ ਪੈਕੇਟ ਅਤੇ ਭਰੇ ਡੱਬੇ ਟਾਈਡ ਸਰਫ਼ ਦੇ
ਖਾਲੀ ਪੈਕੇਟ ਅਤੇ ਭਰੇ ਪੈਕੇਟ ਵੇਰਕਾ ਦੇਸੀ ਘਿਓ ਦੇ ਰੈਪਰ ਅਮੂਲ ਦੇ ਰੈਪਰ ਟਾਟਾ ਟੀ ਗੋਲਡ ਦੇ ਰੈਪਰ ਅਤੇ ਮਿਲਕ ਫੂਡ ਦੇ ਖਾਲੀ ਰੈਪਰ ਤੇ ਭਰੇ ਡੱਬੇ ਭਾਰਤੀ ਜੋ ਰੈਪਰਾਂ ਤੇ ਪੀਪੀਆਂ ਵਿੱਚ ਭਰੀ ਹੋਈ ਸੀ। ਟਾਟਾ ਟੀ ਟਾਟਾ ਨਾਮਕ ਦੀ ਭਰਤੀ ਦੇ ਪੈਕਟ ਅਤੇ ਖਾਲੀ ਥੈਲੀਆਂ ਗੁੱਡ ਡੇ ਘਿਉ ਦੀਆਂ ਖਾਲੀ ਥਾਲੀਆਂ ਅਤੇ ਭਰੇ ਪੈਕਟ ਨਿਰਮਾ ਐਕਟਿਵ ਡਿਜੀਟਲ ਪਾਊਡਰ ਦੀਆਂ ਬੋਰੀਆਂ ਭਰੀਆਂ ਮਿਲੀਆਂ ਹਨ।
ਉਕਤ ਮੌਕੇ ਤੇ ਪਹੁੰਚ ਕ ਪੁਲਿਸ ਪੁਲਸ ਨੇ ਫੜੇ ਨਕਲੀ ਜ਼ਖੀਰੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜ਼ਖੀਰੇ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੇਰ ਰਾਤ ਖ਼ਬਰ ਲਿਖਣ ਤੱਕ ਚੈਕਿੰਗ ਦਾ ਸਿਲਸਿਲਾ ਜਾਰੀ ਸੀ, ਕਿਉਂਕਿ ਇਮਾਰਤ ਦੀ ਹੇਠਲੀ ਮੰਜ਼ਿਲ ਵਿੱਚ ਨਕਲੀ ਸਾਮਾਨ ਦੇ ਡੱਬੇ ਭਰੇ ਮਿਲੇ ਅਤੇ ਇਮਾਰਤ ਦੀ ਸਭ ਤੋਂ ਉੱਪਰਲੀ ਮੰਜ਼ਿਲ ਵਿੱਚ ਘਿਓ ਦੇ ਡਰੰਮ ਮਿਲੇ ਜਿੱਥੇ ਵੱਖ ਵੱਖ ਵਧੀਆ ਕੁਆਲਿਟੀ ਦੇ ਡੱਬਿਆਂ ਵਿੱਚ ਨਕਲੀ ਘਿਓ ਭਰ ਕੇ ਵੱਖ ਵੱਖ ਬਰਾਂਡ ਕੰਪਨੀਆਂ ਦਾ ਬਣਾ ਕੇ ਸੇਲ ਕੀਤਾ ਜਾ ਰਿਹਾ ਸੀ ਨੌ ਵਜੇ ਤੱਕ ਸਿਰਫ ਇੰਨੀ ਜਾਣਕਾਰੀ ਹੀ ਮਿਲ ਸਕੀ ਕਿਉਂਕਿ ਨਕਲੀ ਮਾਲ ਦੀ ਕੁਆਂਟਿਟੀ ਏਨੀ ਜ਼ਿਆਦਾ ਸੀ ਕਿ ਗਿਣਤੀ ਨਹੀਂ ਹੋ ਸਕੀ।

EDITED BY : SARA YAHA | | Last Updated : 10:00 pm 22 September 2018






















