ਮਾਨਸਾ ਦੇ ਜੱਜ ਸ਼ੀ੍ ਅਨੁਪਮ ਗੁਪਤਾ ਜੀ ਨੂੰ ਕੀਤਾ ਸਨਮਾਨਿਤ।

0
163
ਮਾਨਸਾ (ਜੋਨੀ ਜਿੰਦਲ) : ਅੱਜ ਮਾਨਸਾ ਸ਼ਹਿਰ ਦੇ ਵਕੀਲ ਸ਼ੀ੍ ਵਿਕਰਮ ਗੁਪਤਾ ਦੇ ਸਪੁੱਤਰ ਸ਼ੀ੍ ਅਨੁਪਮ ਗੁਪਤਾ ਨੂੰ ਜੱਜ ਚੁਣੇ ਜਾਣ ਤੇ ਸ਼ੀ੍ ਅਗਰੋਹਾ ਵਿਕਾਸ ਟੱਰਸਟ ਪੰਜਾਬ ਦੇ  ਮਹਿਲਾ ਵਿੰਗ ਵਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਜਾਣਕਾਰੀ ਦਿੰਦੇ ਹੋਏ ਅਗਰਵਾਲ ਸਭਾ ਦੇ ਜਰਨਲ ਸੱਕਤਰ ਸੰਜੀਵ ਪਿੰਕਾ ਨੇ ਦੱਸਿਆ ਕਿ ਮਹਿਲਾਂ ਵਿੰਗ ਪੰਜਾਬ ਦੇ ਪ੍ਧਾਨ ਸ਼ੀ੍ਮਤੀ ਰੇਵਾ ਛਾਹੜੀਆਂ ਦੀ ਅਗਵਾਈ ਹੇਠ ਆਈ ਪੂਰੀ ਟੀਮ ਵਲੋਂ ਇਹ ਸਨਮਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅਗਰਵਾਲ ਸਮਾਜ ਲਈ ਇਹ ਮਾਣ ਦੀ ਗੱਲ ਕਿ ਸਮਾਜ ਦਾ ਇਹ ਲੜਕਾ ਰਿਜਰਵੇਸ਼ਨ ਦੀ ਮਾਰ ਜੋ ਕਿ ਸਮਾਜ ਨੂੰ ਪੈਂਦੀ ਹੈ ਨੂੰ ਪਿੱਛੇ ਛੱਡ ਕੇ ਅਪਣੀ ਕਾਬਲਿਅਤ ਨਾਲ ਸਿਲੈਕਟ ਹੋਇਆ ਹੈ।
ਪਵਨ ਛਾਹੜੀਆ ਜੀ ਨੇ ਪਰਿਵਾਰ ਨੂੰ ਵਧਾਈ ਦਿੰਦਿਆ ਕਿਹਾ ਕਿ ਇਸ ਨਾਲ ਅਗਰਵਾਲ ਸਮਾਜ ਦਾ ਨਾਂ ਰੋਸ਼ਨ ਹੋਇਆ ਹੈ ਸਾਨੂੰ ਅਜਿਹੇ ਮਿਹਨਤੀ ਇਨਸਾਨ ਤੋਂ ਪੇ੍ਰਣਾ ਲੈਣੀ ਚਾਹੀਦੀ ਹੈ।
ਇਸ ਮੌਕੇ ਸ਼ੀ੍ ਸੁਰਿੰਦਰਪਾਲ ਗੁਪਤਾ,ਸ਼ੀ੍ ਮੱਘਰ ਮੱਲ ਖਿਆਲਾ,ਵਿਸ਼ਾਲ ਜੈਨ ਗੋਲਡੀ,ਪਵਨ ਛਾਹੜੀਆ,ਮੰਜੂ ਬਾਲਾ,ਸੁਰੇਸ਼ ਸਿੰਗਲਾ,ਰੇਵਾ ਛਾਹੜੀਆ ਸਮੇਤ ਮੈਂਬਰ ਹਾਜਰ ਸਨ।


EDITED BY : SARA YAHA | | Last Updated : 7:29 PM 17 ਦਸੰਬਰ  2018

LEAVE A REPLY

Please enter your comment!
Please enter your name here