

ਮਾਨਸਾ 23 ਜੂਨ (ਸਾਰਾ ਯਹਾ/ਹੀਰਾ ਸਿੰਘ ਮਿੱਤਲ) ਮਾਨਸਾ ਵਿਖੇ ਜ਼ਿਲ੍ਹਾ ਖੇਡ ਅਫਸਰ ਵਜੋਂ ਕਾਰਜਭਾਗ ਸੰਭਾਲਦਿਆਂ ਪਰਮਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ ਚ ਖੇਡ ਸਰਗਰਮੀਆਂ ਨੂੰ ਪ੍ਰਫੁੱਲਤ ਕਰਨ ਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ, ਉਨ੍ਹਾਂ ਦੀ ਨਿਯੁਕਤੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਚੋਣ ਰਾਹੀਂ ਹੋਈ ਹੈ,ਜਿਸ ਦਾ ਸਵਾਗਤ ਕਰਦਿਆਂ ਖੇਡ ਧਿਰਾਂ ਨੇ ਆਸ ਪ੍ਰਗਟਾਈ ਹੈ ਕਿ ਇਲਾਕੇ ਦੀਆਂ ਖੇਡ ਸਰਗਰਮੀਆਂ ਪ੍ਰਫੁੱਲਤ ਹੋਣਗੀਆਂ।
ਨਵੇਂ ਖੇਡ ਅਫਸਰ ਪਰਮਿੰਦਰ ਸਿੰਘ ਨੇ ਮਾਨਸਾ ਜ਼ਿਲ੍ਹੇ ਦੇ ਨੋਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਖੇਡ ਸਰਗਰਮੀਆਂ ਚ ਹੋਰ ਦਿਲਚਸਪੀ ਨਾਲ ਭਾਗ ਲੈਣ, ਉਨ੍ਹਾਂ ਨੂੰ ਖੇਡ ਵਿਭਾਗ ਵੱਲ੍ਹੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਇਸ ਗੱਲ ਤੇ ਖੁਸ਼ੀ ਜ਼ਾਹਿਰ ਕੀਤੀ ਕਿ ਇਸ ਜ਼ਿਲ੍ਹੇ ਨੇ ਦੁਨੀਆਂ ਭਰ ਚ ਅਪਣੀ ਖੇਡ ਕਲਾਂ ਨਾਲ ਲੋਹਾ ਮਨਵਾਇਆ ਹੈ,ਉਨ੍ਹਾਂ ਮਾਣ ਮਹਿਸੂਸ ਕੀਤਾ ਕਿ ਉਲੰਪੀਅਨ ਸਵਰਨ ਸਿੰਘ ਵਿਰਕ ਵਰਗੇ ਹੋਣਹਾਰ ਖਿਡਾਰੀ ਇਸ ਜ਼ਿਲ੍ਹੇ ਨਾਲ ਸਬੰਧਤ ਹਨ,ਇਸ ਤੋਂ ਇਲਾਵਾ ਨਿਸ਼ਾਨੇਬਾਜ਼ੀ,ਕਬੱਡੀ, ਫੁੱਟਬਾਲ ਅਤੇ ਹੋਰਨਾਂ ਖੇਡਾਂ ਚ ਖਿਡਾਰੀਆਂ ਨੇ ਚੰਗਾ ਨਾਮਣਾ ਖੱਟਿਆ ਹੈ।
ਇਸ ਨਿਯੁਕਤੀ ਤੇ ਜ਼ਿਲ੍ਹੇ ਭਰ ਦੀਆਂ ਯੂਥ ਕਲੱਬਾਂ ਅਤੇ ਹੋਰਨਾਂ ਖੇਡ ਸੰਸਥਾਵਾਂ ਨੇ ਤਸੱਲੀ ਪ੍ਰਗਟ ਕੀਤੀ ਕਿ ਮਾਨਸਾ ਵਿਖੇ ਜ਼ਿਲ੍ਹਾ ਖੇਡ ਅਫਸਰ ਦੀ ਪੱਕੀ ਨਿਯੁਕਤੀ ਨਾਲ ਇਥੋਂ ਦੀਆਂ ਖੇਡ ਸਰਗਰਮੀਆਂ ਨੂੰ ਹੋਰ ਬਲ ਮਿਲੇਗਾ।























