
ਮਾਨਸਾ,(ਬਲਜੀਤ ਕੜਵਲ)4 ਮਾਰਚ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਸ਼ਿਵਰਾਤਰੀ ਤੇ ਪਵਿੱਤਰ ਤਿਉਹਾਰ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਧਾਨ ਬਲਵਿੰਦਰ ਕਾਕਾ ਦੀ ਅਗਵਾਈ ਹੇਠ ਮਾਨਸਾ ਤੋਂ ਸ਼ੀ੍ ਦੁਰਗਾ ਮੰਦਰ ਖਿਆਲਾ ਅਤੇ ਸ਼ੀ੍ ਮਾਤਾ ਮਾਈਸਰ ਮੰਦਰ ਉੱਭਾ ਦੇ ਦਰਸ਼ਨ ਕੀਤੇ।
ਇਸ ਮੌਕੇ ਬੋਲਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਪਿਛਲੇ ਤਿੰਨ ਸਾਲ ਚ ਮਾਨਸਾ ਸਾਇਕਲ ਗਰੁੱਪ ਦੇ ਸਾਇਕਲਿੰਗ ਲਈ ਵੱਖ ਵੱਖ ਢੰਗਾਂ ਨਾਲ ਕੀਤੇ ਜਾਂਦੇ ਪ੍ਚਾਰ ਸਦਕਾ ਸਾਇਕਲ ਚਲਾਉਣ ਵਾਲਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ। ਲੋਕ ਜਿੱਥੇ ਸਵੇਰ ਵੇਲੇ ਕਸਰਤ ਕਰਨ ਦੇ ਮਕਸਦ ਨਾਲ ਸਾਇਕਲ ਚਲਾਉਂਦੇ ਵੇਖੇ ਜਾਂਦੇ ਹਨ ਉਸ ਦੇ ਨਾਲ ਨਾਲ ਅਪਣੇ ਕੰਮਾਂ ਕਾਰਾਂ ਲਈ ਵੀ ਸਾਇਕਲ ਤੇ ਜਾਂਦੇ ਦੇਖੇ ਜਾ ਸਕਦੇ ਹਨ। ਮਾਨਸਾ ਦੇ ਕਈ ਸਾਇਕਲਿਸਟਾਂ ਨੇ ਬਾਹਰਲੇ ਸ਼ਹਿਰਾਂ ਵਿੱਚ ਜਾ ਕੇ 200,300,400,600 ਕਿਲੋਮੀਟਰ ਦੀਆਂ ਰਾਈਡਾਂ ਚ ਹਿੱਸਾ ਲਿਆ ਹੈ ਅਤੇ ਸਫਲ ਰਹੇ ਹਨ। ਲੋਕਾਂ ਨੂੰ ਸਾਇਕਲਿੰਗ ਲਈ ਪੇ੍ਰਿਤ ਕਰਨ ਦੇ ਮਕਸਦ ਨਾਲ ਸਕੂਲਾਂ ਚ ਲੈਕਚਰ ਦਿੱਤੇ ਜਾਂਦੇ ਹਨ ਅਤੇ 26 ਜਨਵਰੀ ਦੇ ਜਿਲਾ ਪੱਧਰੀ ਸਮਾਗਮ ਮੌਕੇ ਸਾਇਕਲਿੰਗ ਦੀ ਲਾਈਵ ਝਾਕੀ ਵੀ ਕੱਢੀ ਗਈ ਸੀ ਜਿਸ ਨੂੰ ਪ੍ਸ਼ਾਸ਼ਨ ਅਤੇ ਲੋਕਾਂ ਵਲੋ ਬੇਹਦ ਹੁੰਗਾਰਾ ਮਿਲਿਆ ਸੀ। ਹਰ ਰੋਜ ਗਰੁੱਪ ਦੇ ਮੈਂਬਰ ਘੱਟੋ ਘੱਟ 25 ਕਿਲੋਮੀਟਰ ਸਾਇਕਲ ਚਲਾਉਂਦੇ ਹਨ।
ਨਰਿੰਦਰ ਗੁਪਤਾ ਅਤੇ ਅਮਨ ਕੁਮਾਰ ਜੋ ਕਿ ਲੈਬਾਟਰੀ ਟੈਕਨੀਸ਼ੀਅਨ ਹਨ ਨੇ ਦੱਸਿਆਂ ਕਿ ਉਹਨਾਂ ਕੋਲ ਜੋ ਸ਼ੂਗਰ ਦੇ ਪੇਸ਼ੈਂਟ ਸਨ ਅਤੇ ਉਹ ਸਾਇਕਲ ਚਲਾਉਣ ਲੱਗੇ ਹਨ ਦੀ ਸ਼ੂਗਰ ਕਾਫੀ ਕੰਟਰੋਲ ਹੋ ਰਹੀ ਹੈ।
ਡਾ: ਨਾਗਰਥ ਜਿਹੜੇ ਪਿਛਲੇ ਕੁੱਝ ਦਿਨਾਂ ਤੋਂ ਸਾਇਕਲ ਗਰੁੱਪ ਨਾਲ ਜੁੜ ਕੇ ਸਾਇਕਲ ਚਲਾਉਣ ਲੱਗੇ ਹਨ ਨੇ ਦੱਸਿਆ ਕਿ ਸਾਇਕਲਿੰਗ ਇੱਕ ਸੰਪੂਰਨ ਕਸਰਤ ਹੈ ਜਿਸ ਨਾਲ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਬਲਵਿੰਦਰ ਕਾਕਾ ਨੇ ਕਿਹਾ ਕਿ ਮਾਨਸਾ ਵਿੱਚ ਚੰਗੇ ਸਾਇਕਲ ਸਟੋਰਾਂ ਦੀ ਘਾਟ ਹੈ ਜਿਸ ਕਾਰਣ ਚੰਗੀ ਕਿਸਮ ਅਤੇ ਨਵੀਂ ਤਕਨੀਕ ਦੇ ਸਾਇਕਲ ਲੈਣ ਲਈ ਬਾਹਰਲੇ ਸ਼ਹਿਰਾਂ ਚ ਜਾਣਾ ਪੈਂਦਾ ਹੈ ਅਤੇ ਇਹਨਾਂ ਦੀ ਰਿਪੇਅਰ ਲਈ ਵੀ ਚੰਗੇ ਮਕੈਨਿਕ ਮਾਨਸਾ ਚ ਨਹੀ ਹਨ ਇਸ ਲਈ ਰਿਪੇਅਰ ਵਾਸਤੇ ਮੌੜ,ਬਠਿੰਡਾ ਜਾਂ ਲੁਧਿਆਣਾ ਜਾਣਾ ਪੈਂਦਾ ਹੈ ਮਾਨਸਾ ਦੇ ਸਾਇਕਲ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਚਾਹੀਦਾ ਹੈ ਕਿ ਕਿ ਲੋਕਾਂ ਦੇ ਸਾਇਕਲਿੰਗ ਲਈ ਵੱਧਦੇ ਰੁਝਾਨ ਨੂੰ ਦੇਖਦਿਆਂ ਦੁਕਾਨਾਂ ਨੂੰ ਅਪਗਰੇਡ ਕਰਨ ਤਾਂ ਕਿ ਚੰਗੇ ਸਾਇਕਲ ਸਹੀ ਰੇਟਾਂ ਤੇ ਇੱਥੇ ਹੀ ਮਿਲ ਸਕਣ।

ਇਸ ਮੌਕੇ ਅਨਿਲ ਸੇਠੀ,ਰਮਨ ਗੁਪਤਾ,ਭੀਮ ਕੋਟਲੀ,ਸ਼ਵੀ ਚਹਿਲ,ਪੁਸ਼ਪਿੰਦਰ ਖੁਰਮੀ,ਹਰਜੀਤ ਸਿੰਘ,ਜਸਵਿੰਦਰ ਬਿੱਲਾ,ਰਾਜਵੀਰ ਮਾਨਸਾਹੀਆ,ਮਾ:ਸੁਖਨਦੀਪ ਹਾਜਰ ਸਨ।
EDITED BY : SARA YAHA | | Last Updated : 7:32 pm 4 ਮਾਰਚ 2019






















