ਬੁਢਲਾਡਾ (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਇੱਕ ਬਹੁਤ ਵੱਡਾ ਉਪਰਾਲਾ ਕਰਦੇ ਹੋਏ ਲੋੜਵੰਦ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਉਹਨਾਂ ਦੀ ਲੌੜ ਅਨੁਸਾਰ ਬੈਟਰੀ ਵਾਲੇ ਮੋਟਰਸਾਈਕਲ, ਟ੍ਰਾਈ ਸਾਈਕਲ, ਵ੍ਹੀਲ ਚੇਅਰ,ਕੰਨ ਦੀਆਂ ਮਸ਼ੀਨਾਂ, ਕੰਡੋਮ ਕੁਰਸੀ, ਗੋਡਿਆਂ ਦੇ ਕੈਪ, ਸਟੀਕਾਂ,ਕਮਰ ਬੈਲਟਾਂ ਆਦਿ ਸਮਾਨ ਵੰਡਿਆ ਗਿਆ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਪਿਛਲੇ ਮਹੀਨੇ ਦੀ 27 ਅਪ੍ਰੈਲ ਨੂੰ ਅਸੈਸਮੈਂਟ ਕੈਂਪ ਲਗਾ ਕੇ ਲੋੜਵੰਦ ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨਾਂ ਦੇ ਲੋੜ ਅਨੁਸਾਰ ਉਪਰੋਕਤ ਵਸਤਾਂ ਦੇ ਫ਼ਾਰਮ ਭਰੇ ਗਏ ਸਨ। ਉਹਨਾਂ ਵਿੱਚੋਂ ਯੋਗ ਫਾਰਮਾਂ ਵਾਲੇ ਲੋੜਵੰਦਾਂ ਨੂੰ ਬੈਟਰੀ ਵਾਲੇ ਮੋਟਰਸਾਈਕਲ, ਟ੍ਰਾਈ ਸਾਈਕਲ , ਵ੍ਹੀਲ ਚੇਅਰਾਂ,ਕੰਨ ਮਸ਼ੀਨਾਂ, ਛੜੀਆਂ, ਗੋਡਿਆਂ ਦੇ ਕੈਪ,ਕਮਰ ਬੈਲਟਾਂ, ਕੰਡੋਮ ਕੁਰਸੀ ਆਦਿ ਸਮਾਨ ਅੱਜ ਵੰਡਿਆ ਗਿਆ। ਇਸਦੇ ਨਾਲ ਹੀ ਨਵੇਂ ਲੋੜਵੰਦਾਂ ਦੇ ਫ਼ਾਰਮ ਭਰੇ ਗਏ। ਇਸ ਸਮਾਨ ਨੂੰ ਲਿਆਉਣ ਵਿੱਚ ਬਿੱਗ ਹੌਪ ਫਾਉਂਡੇਸ਼ਨ ਬਰੇਟਾ ਦੇ ਮਨਿੰਦਰ ਸਿੰਗਲਾ ਦਾ ਬਹੁਤ ਵੱਡਾ ਯੋਗਦਾਨ ਰਿਹਾ।ਇਸ ਮੌਕੇ ਸੰਬੋਧਨ ਕਰਦੇ ਹੋਏ ਡੀ ਐੱਸ ਪੀ ਸਿਕੰਦਰ ਸਿੰਘ ਚੀਮਾ, ਤਹਿਸੀਲਦਾਰ ਹਿਰਦੇਪਾਲ ਸਿੰਘ, ਸਮਾਜ ਸੇਵੀ ਚਿਰੰਜੀ ਲਾਲ ਜੈਨ, ਅਮਰਿੰਦਰ ਸਿੰਘ ਦਾਤੇਵਾਸ,ਆੜਤੀ ਸ਼ਾਮ ਧਲੇਵਾਂ, ਰਜਿੰਦਰ ਵਰਮਾ ਨੇ ਸੰਸਥਾ ਦੇ ਸਮਾਜ ਭਲਾਈ ਕਾਰਜ਼ਾਂ ਦੀ ਸ਼ਲਾਘਾ ਕੀਤੀ। ਸੰਸਥਾ ਆਗੂ ਜਸਵਿੰਦਰ ਸਿੰਘ ਵਿਰਕ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਟਿੰਕੂ ਪੰਜਾਬ, ਵਿਜੈ ਗੋਇਲ, ਅਵਤਾਰ ਸਿੰਘ ਬਛੁਆਣਾ, ਬਲਬੀਰ ਸਿੰਘ ਕੈਂਥ, ਗੁਰਤੇਜ ਸਿੰਘ ਕੈਂਥ, ਦਵਿੰਦਰਪਾਲ ਸਿੰਘ ਲਾਲਾ, ਸੁਰਜੀਤ ਸਿੰਘ ਟੀਟਾ, ਸੋਹਣ ਸਿੰਘ, ਨਰੇਸ਼ ਕੁਮਾਰ ਬੰਸੀ, ਦਰਬਾਰਾ ਸਿੰਘ ਦਾਰਾ ਸਮੇਤ ਅਨੇਕਾਂ ਮੈਂਬਰ ਹਾਜ਼ਰ ਸਨ।