ਮਾਨਸਾ 14,ਜਨਵਰੀ (ਸਾਰਾ ਯਹਾਂ/ਹਿਤੇਸ਼ ਸ਼ਰਮਾ) : ਮਾਨਸਾ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਮਾਇਕਲ ਗਾਗੋਵਾਲ ਤੇ ਸਿੱਧੂ ਮੂਸੇਵਾਲੇ ਨੂੰ ਬੁੱਲਾ ਕੇ ਉਹਨਾ ਵਿੱਚ ਆਪਸੀ ਮਤਭੇਦ ਸੁਲਝਾਉਣ ਦੀ ਕੋਸਿਸ ਕਿਤੀ ਪਰ ਹਾਈਕਮਾਡ ਉਹਨਾ ਨੂੰ ਮਨਾਉਣ ਵਿੱਚ ਅਸ਼ਫਲ ਰਹੀ ।ਮਾਇਕਲ ਗਾਗੋਵਾਲ ਨੇ ਨਵਜੋਤ ਸਿੱਧੂ ਨੂੰ ਸਪੱਸਟ ਕਰ ਦਿਤਾ ਹੈ ਕਿ ਮਾਨਸਾ ਵਿੱਖੇ ਮੈਰਿਟ ਦੇ ਅਧਾਰ ਤੇ ਵਰਕਰਾ ਤੋ ਪੁਛਕੇ ਟਿੱਕਟ ਦਿਤੀ ਜਾਵੇ ਜੇ ਪਾਰਟੀ ਅਜਿਹਾ ਨਹੀ ਕਰਦੀ ਤਾ ਸਾਨੂੰ ਅਜਿਹਾ ਉਮੀਦਵਾਰ ਮੰਨਜੂਰ ਨਹੀ ਜੋ ਸਾਡੇ ਤੇ ਥੋਪਿਆ ਗਿਆ ਹੋਵੇ ।ਉਹਨਾ ਕਿਹਾ ਕਿ ਅਸੀ ਪਿਛਲੇ ਵਾਲੀ ਵੀ ਸਾਨੂੰ ਅੱਖੋ ਪਰੋਖੇ ਕਿਤਾ ਗਿਆ ਤਾਇਉ ਮਾਨਸਾ ਵਿੱਚ ਕਾਂਗਰਸ ਨੂੰ ਹਾਰ ਦਾ ਸਾਹਮਨਾ ਕਰਨਾ ਪਿਆ ।ਉਹਨਾ ਕਿਹਾ ਅਸੀ ਮਾਨਸਾ ਵਿੱਚ ਕਾਂਗਰਸ ਪਾਰਟੀ ਦੀ ਲੰਬੇ ਅਰਸੇ ਤੋ ਸੇਵਾ ਕਿਤੀ ਹੈ ਉਹਨਾ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਜੇ ਕਾਗਰਸੀ ਵਰਕਰਾ ਦੀਆ ਭਾਵਨਾਵਾ ਨੂੰ ਅੱਖੋ ਪਰੋਖੇ ਕਰਕੇ ਟਿੱਕਟ ਦਿਤੀ ਗਈ ਤਾ ਉਹ ਕਦੇ ਚੁੱਪ ਨਹੀ ਬੈਠਣਗੇ