

ਜਲੰਧਰ (ਸਾਰਾ ਯਹਾ) : ਟਾਵਰ ਇਨਕਲੇਵ ਫੇਸ-1 ‘ਚ ਰਹਿਣ ਵਾਲੇ ਨੇਵੀ ਕੈਡਿਟ ਦਿਸ਼ਾਂਤ ਕੁਮਾਰ ਦੀ 20ਵੇਂ ਜਨਮ ਦਿਨ ਤੋਂ 26 ਦਿਨ ਪਹਿਲਾਂ ਹੀ ਫਰੀਦਾਬਾਦ ਦੇ ਸਵਿਮਿੰਗ ਪੂਲ ‘ਚ ਡੁੱਬਣ ਕਾਰਨ ਮੌਤ ਹੋ ਗਈ ਸੀ। ਇਸ ਉਪਰੰਤ ਐਤਵਾਰ ਨੂੰ ਉਸ ਦੀ ਲਾਸ਼ ਜਲੰਧਰ ਲਿਆਂਦੀ ਗਈ। ਦੁਪਹਿਰ ਸਮੇਂ ਅਬਾਦਪੁਰਾ ਸ਼ਮਸ਼ਾਨਘਾਟ ‘ਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਦਿਸ਼ਾਂਤ ਦੀ ਮਾਂ ਨੇ ਆਪਣੇ ਪੁੱਤ ਦੇ ਸਿਰ ਕੋਲ ਉਸ ਦੇ ਨਾਂ ਇਕ ਚਿੱਠੀ ਲਿਖ ਕੇ ਰੱਖੀ। ਉਸ ‘ਚ ਜੋ ਲਿਖਿਆ ਸੀ ਉਹ ਵੀ ਮਾਂ-ਪੁੱਤ ਦੇ ਵਿਚਕਾਰ ਹੀ ਰਹਿ ਗਿਆ, ਜਿਸ ਨੂੰ ਮਾਂ ਨੇ ਕਿਸੇ ਨਾਲ ਸ਼ੇਅਰ ਨਹੀਂ ਕੀਤਾ।
ਮਰਚੈਂਟ ਨੇਵੀ ਐੱਸ.ਈ.ਆਈ. ਐਜੂਕੇਸ਼ਨ ਟਰੱਸਟ ਦੇ ਫਰੀਦਾਬਾਦ ‘ਚ ਸਥਿਤ ਟ੍ਰੇਨਿੰਗ ਇੰਸਟੀਚਿਊਟ ਦੇ ਸਵਿਮਿੰਗ ਪੂਲ ‘ਚ ਸ਼ੁੱਕਰਵਾਰ ਦੁਪਹਿਰ ਦਿਸ਼ਾਂਤ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ। ਦਿਸ਼ਾਂਤ ਦੇ ਪਿਤਾ ਰਵਿੰਦਰ ਕੁਮਾਰ ਦੇ ਬਿਆਨ ‘ਤੇ ਫਰੀਦਾਬਾਦ ‘ਚ ਥਾਣਾ ਸੂਰਜ ਕੁੰਡ ‘ਚ ਇੰਸਟੀਚਿਊਟ ‘ਚ ਮੈਨੇਜਰ ਜਤਿੰਦਰ ਪਿਪਲਾਨੀ ਤੇ ਅਸ਼ੋਕ ਕੁਮਾਰ ਖਿਲਾਫ ਲਾਪਰਵਾਹੀ ਵਰਤਣ ਦੇ ਚੱਲਦੇ ਆਈ.ਪੀ.ਸੀ. ਧਾਰਾ 304-ਏ/34 ਦੇ ਤਹਿਤ ਕੇਸ ਦਰਜ ਕਰ ਦਿੱਤਾ ਹੈ।
ਪਿਤਾ ਰਜਿੰਦਰ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਦੇ ਦੋ ਲੜਕੇ ਹਨ ਤੇ ਦਿਸ਼ਾਂਤ ਵੱਡਾ ਸੀ। ਉਹ ਐੱਸ.ਈ.ਆਈ. ਐਜੂਕੇਸ਼ਨ ਟਰੱਸਟ ਮਰਚੈਂਟ ਨੇਵੀ ਦੀ ਤਿੰਨ ਮਹੀਨੇ ਦੀ ਟ੍ਰੇਨਿੰਗ ਕਰ ਰਿਹਾ ਸੀ, ਜਦਕਿ ਛੋਟਾ ਲੜਕਾ ਕਾਲਜ ‘ਚ ਪੜ੍ਹਾਈ ਕਰ ਰਿਹਾ ਹੈ। 28 ਅਗਸਤ ਨੂੰ ਉਹ ਦਿਸ਼ਾਂਤ ਨੂੰ ਹਰਿਆਣਾ ਦੇ ਫਰੀਦਾਬਾਦ ਸਥਿਤ ਉਕਤ ਟਰੱਸਟ ‘ਚ ਟ੍ਰੇਨਿੰਗ ਇੰਸਟੀਚਿਊਟ ‘ਚ ਛੱਡ ਕੇ ਗਏ ਸੀ। ਉਨ੍ਹਾਂ ਕਿਹਾ ਕਿ ਉਕਤ ਇੰਸਟੀਚਿਊਟ ਦੀ ਮੈਨੇਜਮੈਂਟ ਦੀ ਲਾਪਰਵਾਹੀ ਕਾਰਨ ਉਨ੍ਹਾਂ ਨੂੰ ਆਪਣੇ ਲੜਕੇ ਨੂੰ ਮੋਢਾ ਦੇਣਾ ਪਿਆ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਦਾ ਲੜਕਾ ਆਪਣੇ ਤਿੰਨ ਦੋਸਤਾਂ ਨਾਲ ਸਵਿਮਿੰਗ ਕਰਨ ਗਿਆ ਸੀ। ਉਸ ਸਮੇਂ ਉਥੇ ਕੁੱਲ 18 ਕੈਡਿਟ ਸਨ। 14 ਲੋਕਾਂ ਨਾਲ ਸੇਫਟੀ ਕਿੱਟ ਸੀ ਪਰ 4 ਬਿਨਾਂ ਸੇਫਟੀ ਕਿੱਟ ਤੋਂ ਪੂਲ ‘ਚ ਉਤਰੇ ਸਨ। ਦਿਸ਼ਾਂਤ ਤੀਜੇ ਰਾਊਂਡ ਲਈ ਪੂਲ ‘ਚ ਉਤਰਿਆ ਪਰ ਬਾਹਰ ਨਹੀਂ ਨਿਕਲਿਆ। ਇੰਸਟਰਕਟਰ ਪੂਲ ਦੇ ਬਾਹਰ ਹੀ ਬੈਠਿਆ ਸੀ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇੰਸਟਰਕਟਰ ਨੂੰ ਚਾਹੀਦਾ ਸੀ ਕਿ ਜੇਕਰ ਦਿਸ਼ਾਂਤ ਜ਼ਿਆਦਾ ਸਮੇਂ ਤੱਕ ਪਾਣੀ ਤੋਂ ਬਾਹਰ ਨਹੀਂ ਆਇਆ ਸੀ ਤਾਂ ਤੁਰੰਤ ਹੀ ਲਾਈਫ ਗਾਰਡ ਨੂੰ ਕਿਉਂ ਨਹੀਂ ਬੁਲਾਇਆ ਗਿਆ।
EDITED BY : SARA YAHA | | Last Updated : 6:05 pm 3 September 2018























