ਨਵੀਂ ਦਿੱਲੀ: ਦਿੱਲੀ ਤੇ ਐਨਸੀਆਰ ਵਿੱਚ ਅਚਾਨਕ ਮੌਸਮ ਵਿੱਚ ਬਦਲਾਅ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਇੱਥੇ ਬਾਰਸ਼ ਵਰਗੇ ਆਸਾਰ ਨਜ਼ਰ ਆ ਰਹੇ ਹਨ। ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੌਸਮ ਸੁਹਾਵਣਾ ਹੋ ਗਿਆ ਹੈ। ਰਾਜਪਥ ‘ਤੇ ਲੋਕ ਇਸ ਮੌਸਮ ਦਾ ਲੁਤਫ ਲੈ ਰਹੇ ਹਨ ਤੇ ਬਾਰਸ਼ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਦਿੱਲੀ ਦੇ ਨਾਲ ਲੱਗਦੇ ਨੋਇਡਾ ਤੋਂ ਇਲਾਵਾ ਪੰਜਾਬ ਤੇ ਚੰਡੀਗੜ੍ਹ ਵਿੱਚ ਵੀ ਮੌਸਮ ਚੰਗਾ ਦਿੱਸ ਰਿਹਾ ਹੈ।
ਦਿੱਲੀ ਵਿੱਚ ਸਵੇਰ ਤੋਂ ਹੀ ਮੌਸਮ ਨੇ ਅਚਾਨਕ ਕਰਵਟ ਲਈ ਹੈ। ਸਵੇਰ ਤੋਂ ਹੀ ਹਨ੍ਹੇਰੀ ਤੇ ਬਾਰਸ਼ ਵੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਦੇ ਕਾਰਨਾਂ ਕਰਕੇ ਮੌਸਮ ਵਿੱਚ ਬਦਲਾਅ ਆਇਆ ਹੈ। ਹਲਕੀ ਬੂੰਦਾਬਾਂਦੀ ਵੀ ਹੋਈ। ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਹਾਲਾਂਕਿ ਜੁਲਾਈ ਤੋਂ ਪਹਿਲਾਂ ਦਿੱਲੀ ਵਿੱਚ ਮਾਨਸੂਨ ਆਉਣ ਦੇ ਆਸਾਰ ਨਹੀਂ ਦਿੱਸ ਰਹੇ।
ਫਿਲਹਾਲ ਦਿੱਲੀ-ਐਨਸੀਆਰ ਵਿੱਚ ਬਾਰਸ਼ ਤਾਂ ਨਹੀਂ ਹੋ ਰਹੀ ਪਰ ਮੌਸਮ ਵਿੱਚ ਹਲਕੀ ਠੰਡਕ ਮਹਿਸੂਸ ਕੀਤੀ ਜਾ ਰਹੀ ਹੈ। ਦੱਸ ਦੇਈਏ ਪਹਾੜਾਂ ‘ਤੇ ਇਸ ਵੇਲੇ ਬਰਫ਼ਬਾਰੀ ਹੋ ਰਹੀ ਹੈ। ਇਸ ਦਾ ਅਸਰ ਵੀ ਦਿੱਲੀ-ਐਨਸੀਆਰ, ਪੰਜਾਬ ਤੇ ਨੇੜਲੇ ਇਲਾਕਿਆਂ ‘ਤੇ ਦਿੱਸ ਰਿਹਾ ਹੈ।