ਮਾਨਸਾ {ਜੋਨੀ ਜਿੰਦਲ} ਭਾਰਤ ਵਿਕਸ ਪ੍ਰੀਸ਼ਦ ਮਾਨਸਾ ਵੱਲੋ ਸਾਲ ੨੦੧੯-੨੦ ਲਈ ਸਹੁੰ ਚੁੱਕ ਸਮਾਗਮ ਕੀਤਾ ਗਿਆ ।ਜਿਸ ਵਿੱਚ ਪ੍ਰਧਾਨ ਵਿਨੋਦ ਭੰਮਾ ,ਸੈਕਟਰੀ ਡਾ.ਵਿਨੋਦ ਮਿੱਤਲ ,ਵਾਇਸ ਪ੍ਰਧਾਨ ਐਸ.ਪੀ ਜਿੰਦਲ ,ਕੈਸ਼ੀਅਰ ਸਵੀਟ ਸਿੰਗਲਾ ਅਤੇ ਜੁਆਇੰਟ ਸਕੱਤਰ ਦੇ ਅਹੁਦੇ ਲਈ ਸਹੁੰ ਚੁਕਾਈ ਗਈ ਅਤੇ ਨਵੀ ਟੀਮ ਨੇ ਇਹ ਭਰੋਸਾ ਦਿੱਤਾ ਕਿ aੁਹ ਸਾਰੇ ਮੈਬਰ ਨੂੰ ਨਾਲ ਲੈਕੇ ਚੱਲਦੇ ਹੋਏ ਭਾਰਤ ਵਿਕਾਸ ਪ੍ਰੀਸ਼ਦ ਵੱਲੋ ਸਮਾਜ ਸੇਵੀ ਕੰਮਾ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਗੇ ਇਸ ਮੋਕੇ ਪਿਛਲੇ ਸਾਲ ਦੇ ਪ੍ਰਾਜੈਕਟ ਚੇਅਰਮੈਨ ਨੂੰ ਸਨਮਾਨਿਤ ਕੀਤਾ ਗਿਆ । ਇਸ ਮੋਕੇ ਪ੍ਰੀਸ਼ਦ ਵਿੱਚ ੫ ਨਵੇ ਮੈਬਰ ਸਾਮਿਲ ਹੋਏ । ਪ੍ਰੀਸ਼ਦ ਵੱਲੋ ਇਸ ਸਾਲ ਵਿਕਲਾਗ ਕੈਪ ੨੫ ਮਈ ਨੂੰ ਲਗਾਇਆ ਜਾਵੇਗਾ । ਜਿਸ ਦਿਨ ਅੰੰਗਹੀਣ ਵਿਅਕਤੀ ਆਪਣੇ ਨਾਮ ਦਰਜ ਕਰਵਾ ਸਕਦੇ ਹਨ ਪ੍ਰੀਸ਼ਦ ਦੇ ਮੈਬਰ ਆਪਣੇ ਪਰਿਵਾਰ ਸਮੇਤ ਹਾਜਰ ਹੋਏ । ਸਮੁੱਚੇ ਪ੍ਰੌਗਾਮ ਦੋਰਾਨ ਸਟੇਜ ਸਕੱਤਰ ਦੀ ਭੂਮਿਕਾ ਡਾ:ਵਿਨੋਦ ਮਿੱਤਲ ਸੈਕਟਰੀ ਨੇ ਨਿਭਾਈ ।ਅਖੀਰ ਵਿੱਚ ਪਿਛਲੇ ਸਾਲ ਦਾ ਹਿਸਾਬ ਕਿਤਾਬ ਅਤੇ ਗਤੀਵਿਧੀਆ ਦੀ ਰਿਪੋਰਟ ਪੇਸ ਕੀਤੀ ਗਈ ਇਸ ਮੋਕੇ ਪ੍ਰੀਸਦ ਦੇ ਸਮੂਹ ਮੈਬਰ ਆਪਣੇ ਪਰਿਵਾਰ ਸਮੇਤ ਹਾਜਰ ਸਨ ।