

ਇਸਲਾਮਾਬਾਦ: ਕਸ਼ਮੀਰ ਦੇ ਪੁਰਗਠਨ ਉਪਰੰਤ ਭਾਰਤ ਨਾਲ ਤਲਖ਼ ਹੋਏ ਰਿਸ਼ਤਿਆਂ ਦੇ ਬਾਵਜੂਦ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗਲਿਆਰੇ ਨੂੰ ਉਸਾਰਨ ਲਈ ਇੱਕ ਵਾਰ ਮੁੜ ਤੋਂ ਆਪਣੀ ਵਚਨਬੱਧਤਾ ਦੁਹਰਾਈ ਹੈ, ਪਰ ਇਸ ਵਾਰ ਇਹ ਗੱਲ ਗੁਆਂਢੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਖੀ ਹੈ। ਐਤਵਾਰ ਨੂੰ ਇਮਰਾਨ ਖ਼ਾਨ ਨੇ ਕਿਹਾ ਕਿ ਬੇਸ਼ੱਕ ਭਾਰਤ ਨਾਲ ਸਬੰਧ ਤਲਖ਼ ਹਨ ਪਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੋਲ੍ਹਿਆ ਜਾਵੇਗਾ।

کرتارپور سکھ برادری کے لئے مقدس مقام ہے۔ سکھ برادری کے مذہبی جذبات کا ہمیں تہہ دل سے احترام ہے۔
پاکستان دنیا بھر اور بھارت سے آنے والے سکھ یاتریوں کیلئے کرتار پور راہداری منصوبے کی تکمیل کیلئے پرعزم ہے تاکہ وہ اپنی مذہبی رسومات پوری آزادی اور سہولت سے ادا کر سکیں:فردوس عاشق اعوان
47111:55 am – 25 अग॰ 2019Twitter Ads की जानकारी और गोपनीयता97 लोग इस बारे में बात कर रहे हैं
ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਸਹਾਇਕ ਫਿਰਦੌਸ ਆਸ਼ਿਕ ਅਵਾਨ ਨੇ ਲੜੀਵਾਰ ਟਵੀਟ ਕਰਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਸਿੱਖਾਂ ਲਈ ਪਵਿੱਤਰ ਸਥਾਨ ਹੈ ਅਤੇ ਸਦਭਾਵਨਾ ਦੀ ਚੰਗੀ ਉਦਾਹਰਣ ਹੈ। ਉਨ੍ਹਾਂ ਇਨ੍ਹਾਂ ਰਿਪੋਰਟਾਂ ਦਾ ਵੀ ਖੰਡਨ ਕੀਤਾ ਕਿ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗਲਿਆਰੇ ਦਾ ਕੰਮ ਭਾਰਤ ਨਾਲ ਤਲਖ਼ ਹੋਏ ਰਿਸ਼ਤਿਆਂ ਕਰਕੇ ਰੋਕ ਦਿੱਤਾ ਹੈ।

ਫਿਰਦੌਸ ਨੇ ਲਿਖਿਆ ਕਿ ਭਾਰਤ-ਪਾਕਿਸਤਾਨ ਦੇ ਤਣਾਅਪੂਰਨ ਰਿਸ਼ਤਿਆਂ ਦੇ ਉਲਟ ਪਾਕਿਸਤਾਨ ਦੇ ਦਰਵਾਜ਼ੇ ਸਿੱਖਾਂ ਲਈ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨਾਂ ਖੁੱਲ੍ਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਨਾਲ ਨਿਯਮਾਂ ਤੇ ਸ਼ਰਤਾਂ ਤੈਅ ਹੋਣ ਉਪਰੰਤ ਨਵੰਬਰ ਮਹੀਨੇ ਵਿੱਚ ਕਰਤਾਰਪੁਰ ਸਾਹਿਬ ਗਲਿਆਰਾ ਖੁੱਲ੍ਹ ਜਾਵੇਗਾ।
























