ਭਾਰਤ ਦੀ ਅਸਮਾਨ ਤੋਂ ਰਹੇਗੀ ਘੁਸਪੈਠੀਆਂ ਤੇ ਅੱਤਵਾਦੀਆਂ ‘ਤੇ ਨਜ਼ਰ

0
28

ਸ਼੍ਰੀਹਰੀਕੋਟਾ: ਇਸਰੋ ਨੇ ਅੱਜ ਦੁਪਹਿਰ 3:25 ਵਜੇ ਰੀਸੈੱਟ 2 ਬੀ ਆਰ-1 ਲੌਂਚ ਕੀਤਾ। ਇਸ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਪੀਐਸਐਲਵੀ-ਸੀ 48 ਰਾਕਟ ਰਾਹੀਂ ਲਾਂਚ ਕੀਤਾ ਗਿਆ। ਰੀਸੈਟ-2 ਬੀਆਰ 1 ਇੱਕ ਭਾਰਤੀ ਜਾਸੂਸ ਸੈਟੇਲਾਈਟ ਹੈ ਜੋ ਬੱਦਲ ਤੇ ਹਨ੍ਹੇਰੇ ਵਿੱਚ ਵੀ ਸਾਫ਼ ਤਸਵੀਰ ਲੈ ਸਕਦਾ ਹੈ। ਇਸ ਨਾਲ ਘੁਸਪੈਠ ਤੇ ਹੋਰ ਦੇਸ਼ ਵਿਰੋਧੀ ਤਾਕਤਾਂ ਨੂੰ ਰੋਕਣ ਵਿੱਚ ਮਦਦ ਮਿਲੇਗੀ।

ਪੀਐਸਐਲਵੀ-ਸੀ 48 ਰਾਕੇਟ ਦੀ ਇਹ 50ਵੀਂ ਲੌਂਚਿੰਗ ਸੀ। ਇਸੇ ਸੀਰੀਜ਼ ਦਾ ਅਗਲਾ ਸੈਟੇਲਾਈਟ ਰੀਸੈਟ-2 ਬੀਆਰ 2 ਵੀ ਇਸੇ ਮਹੀਨੇ ਲੌਂਚ ਕੀਤਾ ਜਾਵੇਗਾ। ਸੁਰੱਖਿਆ ਏਜੰਸੀਆਂ ਨੂੰ ਸਖ਼ਤ ਨਿਗਰਾਨੀ ਵਾਸਤੇ ਇਕੋ ਜਗ੍ਹਾ ਘੱਟ ਤੋਂ ਘੱਟ ਚਾਰ ਸੈਟੇਲਾਈਟਾਂ ਦੀ ਜ਼ਰੂਰਤ ਹੈ।

ਰੀਸੈਟ-2 ਬੀਆਰ 1 ਪੰਜ ਸਾਲ ਤੱਕ ਕੰਮ ਕਰੇਗਾ। ਇਸ ਨਾਲ ਰਾਡਾਰ ਇਮੇਜਿੰਗ ਕਈ ਗੁਣਾ ਬਿਹਤਰ ਹੋ ਜਾਵੇਗੀ। ਇਹ ਭਾਰਤੀ ਸੀਮਾ ਦੇ ਇਲਾਕੇ ਵਿੱਚ ਅੱਤਵਾਦੀ ਹਮਲੇ ਤੇ ਘੁਸਪੈਠ ‘ਤੇ ਨਜ਼ਰ ਰੱਖੇਗਾ। ਭਾਰਤ ਤੋਂ ਇਲਾਵਾ ਅੱਜ 9 ਹੋਰ ਦੇਸ਼ਾਂ ਨੇ ਵੀ ਸੈਟੇਲਾਈਟ ਲੌਂਚ ਕੀਤੇ ਹਨ। ਇਸ ਵਿੱਚ ਅਮਰੀਕਾ ਨੇ 6, ਜਾਪਾਨ, ਇਟਲੀ ਤੇ ਇਸਰਾਇਲ ਨੇ ਇੱਕ-ਇੱਕ ਸੈਟੇਲਾਈਟ ਲੌਂਚ ਕੀਤਾ ਹੈ।

LEAVE A REPLY

Please enter your comment!
Please enter your name here