ਭਾਰਤ ਗਰੁੱਪ ਵਿੱਚ ਦੂਸਰੀ ਰਾਸ਼ਟਰੀ ਕਾਨਫਰੰਸ ਕਰਵਾਈ ਗਈ

0
10

ਮਾਨਸਾ  20 ਅਕਤੂਬਰ((ਸਾਰਾ ਯਹਾ,BPS):ਭਾਰਤ ਗਰੁੱਪ ਆਫ਼ ਕਾਲਜਿਸ ਸਰਦੂਲਗੜ੍ਹ ਵਿੱਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੁਆਰਾ ਪ੍ਰਯੋਜਿਤ ‘ਇੰਜੀਨਿਅਰਿੰਗ ਟੈਕਨਾਲੋਜੀ ਐਂਡ ਇੰਨੋਵੈਸ਼ਨਜ਼ ਮੈਨੇਜਮੇਂਟ ਬਿਓਂਡ-2020’ ਦੇ ਵਿਸ਼ੇ ਤੇ ਦੂਸਰੀ ਰਾਸ਼ਟਰੀ ਕਾਨਫਰੰਸ ਕਰਵਾਈ ਗਈ। ਕਾਨਫਰੰਸ ਦਾ ਉਦਘਾਟਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਡੀਨ, ਰਿਸਰਚ ਐਂਡ ਡਿਵੈਲਪਮੈਂਟ ਡਾ. ਜਸਬੀਰ ਸਿੰਘ ਹੁੰਦਲ ਨੇ ਕੀਤਾ। ਇਸ ਕਾਨਫਰੰਸ ਵਿੱਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਰਜਿਸਟਰਾਰ ਡਾ. ਅਸ਼ੀਸ਼ ਬਾਲਦੀ, ਕੰਟਰੋਲਰ ਆਫ਼ ਇੰਗਜਾਮਿਨੇਸ਼ਨ ਡਾ. ਕਰਨਵੀਰ ਸਿੰਘ, ਡਿਪਟੀ ਕੰਟਰੋਲਰ ਆਫ਼ ਇੰਗਜਾਮਿਨੇਸ਼ਨ ਡਾ. ਹਰੀਸ ਗਰਗ, ਅਤੇ ਐਮ.ਐਮ. ਕਾਲਜ, ਫਤਿਹਬਾਦ ਦੇ ਪ੍ਰਿੰਸੀਪਲ ਡਾ. ਗੁਰਚਰਨ ਦਾਸ ਸਾਮਿਲ ਹੋਏ।

ਕਾਨਫਰੰਸ ਦੀ ਸ਼ੁਰੂਆਤ ਡਾ ਹੁੰਦਲ ਦੁਆਰਾ ਸਰਸਵਤੀ ਪੂਜਨ ਕਰਕੇ ਕੀਤੀ ਗਈ। ਕਾਨਫਰੰਸ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਨੇ ਆਪਣੇ ਰਿਸਰਚ ਪੇਪਰ ਪਬਲਿਸ ਕੀਤੇ। ਡਾ. ਹੁੰਦਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਦੱਖਣੀ ਪੰਜਾਬ ਦੇ ਪਿੱਛੜੇ ਖੇਤਰ ਵਿੱਚ ਕਈ ਨਵੀਆਂ ਯੂਨੀਵਰਸਿਟੀਆਂ ਅਤੇ ਕਾਲਜ ਖੁੱਲੇ ਹਨ ਜਿਸ ਕਰਕੇ ਐਜੂਕੇਸ਼ਨ ਸਿਸਟਮ ਦਾ ਪੱਧਰ ਵਧਿਆ ਹੈ। ਯੂਨੀਵਰਸਿਟੀਆਂ ਐਜੂਕੇਸ਼ਨ ਦਾ ਪੱਧਰ ਉੱਚਾ ਕਰਨ ਲਈ ਆਪਣਾ ਮਹੱਤਵਪੂਰਨ ਯੋਗਦਾਨ ਦੇ ਰਹੀਆ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਯੂਨੀਵਰਸਿਟੀ ਜਾ ਕਾਲਜ ਨੂੰ ਵਧਿਆ ਬਣਾਉਣ ਵਿੱਚ ਅਧਿਆਪਕ ਦਾ ਮੁੱਖ ਯੋਗਦਾਨ ਹੁੰਦਾ ਹੈ। ਮੁਕਾਬਲੇ ਦੇ ਯੁੱਗ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਵੱਖ-ਵੱਖ ਸਿੱਖਿਅਕ ਗਤੀਵਿਧੀਆਂ ਵਿੱਚ ਵੀ ਭਾਗ ਲੈਣਾ ਚਾਹਿਦਾ ਹੈ।

ਡਾ. ਅਸ਼ੀਸ਼ ਬਾਲਦੀ ਨੇ ਭਾਸ਼ਨ ਦੌਰਾਨ ਕਿਹਾ ਕਿ ਇਸ ਸਾਇੰਸ ਦੇ ਯੁੱਗ ਵਿੱਚ ਅਸੀ ਆਪਣੀ ਪੜਾਈ ਨੂੰ ਨਾ ਸਿਰਫ਼ ਸਾਇੰਸ ਬਲਕਿ ਕਿਸੇ ਵੀ ਖੇਤਰ ਵਿੰਚ ਵਰਤ ਸਕਦੇ ਹਾਂ ਜਿਸ ਨਾਲ ਨਵੀਆਂ-ਨਵੀਆਂ ਖੋਜਾਂ ਕੀਤੀਆਂ ਜਾ ਸਕਦੀਆਂ ਹਨ। ਅਸੀ ਜੋ ਕੁਝ ਵੀ ਆਪਣੀ ਮੁਢਲੀ ਪੜਾਈ ਤੋਂ ਸਿੱਖਿਆ ਹੈ ਉਸਦਾ ਪ੍ਰਯੋਗ ਕਰਕੇ ਅਸੀ ਕਿਸੇ ਵੀ ਖੇਤਰ ਵਿੱਚ ਅੱਗੇ ਵਧ ਸਕਦੇ ਹਾਂ। ਡਾ.ਗੁਰਚਰਨ ਦਾਸ ਨੇ ਕਿਹਾ ਕਿ ‘ਜਰੂਰਤ ਹੀ ਖੋਜ਼ ਦੀ ਮਾਂ ਹੈ’। ਸਾਨੂੰ ਆਪਣੇ ਆਪ ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ। ਕਿਸੇ ਵੀ ਟਿੱਚੇ ਨੂੰ ਪ੍ਰਾਪਤ ਕਰਨ ਲਈ ਵਿਅਕਤੀ ਵਿੱਚ ਤਿੰਨ ਚੀਜਾਂ ਦਾ ਹੋਣਾ ਬਹੁਤ ਜਰੂਰੀ ਹੈ ਸੰਸਕਾਰ, ਲਗਨ ਅਤੇ ਮਿਹਤਨ।

ਕਾਲਜ ਦੇ ਪ੍ਰਿੰਸੀਪਲ ਡਾ. ਦੀਪਕ ਕੁਮਾਰ ਦੁਆਰਾ ਆਏ ਹੋਏ ਸਾਰੇ ਸਾਇੰਸਦਾਨਾਂ ਦਾ ਕਾਨਫਰੰਸ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਮੈਨੇਜਮੇਂਟ ਕਮੇਟੀ ਅਤੇ ਪ੍ਰਿੰਸੀਪਲ ਸਾਹਿਬ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਸਾਇੰਸਦਾਨਾਂ ਨੂੰ ਸਨਮਾਨਿਤ ਕੀਤਾ। ਕਾਨਫਰੰਸ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਅਤੇ ਪੋਸਟਰ ਪ੍ਰਦਰਸ਼ਨੀ ਵਿੱਚ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਦਿੱਤੇ ਗਏ। ਭਾਰਤ ਗਰੁੱਪ ਕਾਲਜ ਦੇ ਮੈਨੇਜਮੇਂਟ ਮੈਂਬਰਾਂ ਨੇ ਵਿਸ਼ੇਸ਼ ਆਯੋਜਨ ਲਈ ਕਾਲਜ ਪ੍ਰਿੰਸੀਪਲ, ਕਾਨਫਰੰਸ ਦੇ ਕੋਆਡੀਨੇਟਰ ਰੋਹਿਤ ਸਰਮਾਂ, ਹਿਨੋਨੀ ਗੋਇਲ, ਕੋ-ਆਰਡੀਨੇਟਰ ਅਜੀਤ ਜੈਨ, ਲਵਪ੍ਰੀਤ ਸਿੰਘ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਖੁਸ਼ੀ ਜਾਹਿਰ ਕੀਤੀ ਕਿ ਜਿਸ ਮਕਸਦ ਨੂੰ ਲੈ ਕੇ ਭਾਰਤ ਗਰੁੱਪ ਆਫ਼ ਕਾਲਜ ਦੀ ਸਥਾਪਨਾ ਕੀਤੀ ਗਈ ਉਹ ਅੱਜ ਸੱਚ ਹੋ ਰਿਹਾ ਹੈ।

NO COMMENTS