ਪਲਾਸਟਿਕ ਦੇ ਲਿਫਾਫੇ ਛੱਡੋ,ਕਪੜੇ ਦੇ ਥੈਲਿਆਂ ਦੀ ਵਰਤੋਂ ਕਰੋ….!!

0
42

ਮਾਨਸਾ ਸਾਇਕਲ ਗਰੁੱਪ ਵਲੋਂ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਜਾਗਰੁਕ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਮਾਨਸਾ ਤੋਂ ਲੱਲੂਆਣਾ ਤੱਕ ਸਾਇਕਲਿੰਗ ਉਪਰੰਤ ਅੱਜ ਵਾਤਾਵਰਣ ਪੇ੍ਮੀ ਬਲਵੀਰ ਸਿੰਘ ਅਗਰੋਈਆ ਜੀ ਦੇ ਨਿਵਾਸ ਸਥਾਨ ਤੇ ਸਵੇਰੇ ਗੁਰੂਨਾਨਕ ਦੇਵ ਜੀ ਦੇ 550 ਸਾਲਾਂ ਪ੍ਕਾਸ਼ ਪੁਰਵ ਤੇ ਪਹੁੰਚੀ ਪ੍ਭਾਤ ਫੇਰੀ ਮੌਕੇ ਜੁੜੀ ਸੰਗਤ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਜਾਗਰੁਕ ਕੀਤਾ ਗਿਆ । ਇਹ ਜਾਣਕਾਰੀ ਦਿੰਦੇ ਹੋਏ ਰਮਨ ਗੁਪਤਾ ਨੇ ਦੱਸਿਆ ਕਿ ਪਲਾਸਟਿਕ ਦੇ ਲਿਫਾਫੇ ਜੋ ਕਿ ਰੀਸਾਇਕਲਿੰਗ ਕਰਕੇ ਬਣਾਏ ਜਾਂਦੇ ਹਨ ਅਤੇ ਉਹਨਾਂ ਚ ਖਾਣ ਪੀਣ ਵਾਲੀਆਂ ਵਸਤਾਂ ਲਿਆ ਕੇ ਖਾਦੀਆਂ ਜਾਂਦੀਆਂ ਹਨ ਸਿਹਤ ਲਈ ਬਹੁਤ ਨੁਕਸਾਨ ਦੇ ਹਨ ਅਤੇ ਕਿਸੇ ਵੀ ਤਰਾਂ ਦਾ ਸਿੰਗਲ ਯੂਜ ਪਲਾਸਟਿਕ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ ਜਿਸ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਫੈਲਦੀਆਂ ਹਨ ਇਸ ਲਈ ਬਜਾਰ ਚੋਂ ਖਰੀਦਦਾਰੀ ਕਰਨ ਜਾਣ ਸਮੇਂ ਕੱਪੜੇ ਦਾ ਥੈਲਾ ਲੈ ਕੇ ਜਾਣਾ ਚਾਹੀਦਾ ਹੈ।ਇਸ ਮੌਕੇ ਪਰਵੀਨ ਟੋਨੀ,ਭੀਮ ਕੋਟਲੀ,ਕਿ੍ਸ਼ਨ ਮਿੱਤਲ,ਸੁਰਿੰਦਰ ਮਿੱਤਲ,ਡਾ:ਪਵਨ ਕੁਮਾਰ,ਸ਼ਾਮ ਲਾਲ ਗੋਇਲ,ਅਨਿਲ ਸੇਠੀ,ਮਿੰਅਕ ਸੇਠੀ,ਕਰਨ ਸਿੰਗਲਾ,ਸਮੇਤ 25 ਮੈਂਬਰ ਹਾਜਰ ਸਨ।Attachments area

LEAVE A REPLY

Please enter your comment!
Please enter your name here