
ਮਾਨਸਾ (ਬਲਜੀਤ ਪਾਲ): 18 ਫਰਵਰੀ : ਭਾਈ ਗੁਰਦਾਸ ਅਕੈਡਮੀ ਮਾਖਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਜਗਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਪੜ੍ਹਾਈ, ਖੇਡਾਂ ਅਤੇ ਦੂਸਰੀਆਂ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਵਾਲੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਲਈ ਸਕੂਲ ਦਾ 17ਵਾਂ ਸਲਾਨਾ ਇਨਾਮ ਵੰਡ ਸਮਾਗਮ ਪ੍ਰੋਗਰਾਮ ‘ਫਿਸਟਾ’ 2019 ਕਰਵਾਇਆ ਗਿਆ । ਪ੍ਰੋਗਰਾਮ ਦੇ ਮੁੱਖ ਮਹਿਮਾਨ ਜਸਵੰਤ ਸਿੰਘ ਥਿੰਦ ਪੀਪੀਐੱਸ ਜੇਲ ਸੁਪਰਡੈਂਟ ਮਾਨਸਾ ਵਿਸ਼ੇਸ਼ ਤੌਰ ਤੇ ਪਹੁੰਚੇ । ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆਂ ਨੇ ਵੱਖ ਵੱਖ ਵੰਨਗੀਆਂ ਪੇਸ਼ ਕਰਕੇ ਪੰਜਾਬੀ ਸੱਭਿਆਚਾਰ, ਵਿਰਾਸਤ ਅਤੇ ਸਮਾਜਿਕ ਰਿਸ਼ਤਿਆਂ ਦੀ ਗੱਲ ਕਰਦਿਆਂ ਪ੍ਰੋਗਰਾਮ ਪੇਸ਼ ਕੀਤਾ । ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਤੇ ਪਾਈਆਂ ਗਈਆਂ ਬੋਲੀਆਂ ਚ ਸਮਾਜਿਕ ਬੁਰਾਈਆਂ ਖਿਲਾਫ ਅਜਿਹੀਆਂ ਚੋਟਾਂ ਕੱਸੀਆਂ, ਕਿ ਪੰਡਾਲ ਵਿੱਚ ਬੈਠੇ ਦਰਸ਼ਕ ਸੋਚਣ ਲਈ ਮਜਬੂਰ ਹੋ ਗਏ । ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਜਥੇਦਾਰ ਸੁਰਜੀਤ ਸਿੰਘ ਰਾਏਪੁਰ, ਮਨਮੋਹਨ ਸਿੰਘ ਸੈਕਟਰੀ ਮਾਰਕੀਟ ਕਮੇਟੀ ਮਾਨਸਾ, ਰਜਿੰਦਰ ਸਿੰਘ ਰਾਜਾ ਅਕਾਲੀ ਅਾਗੂ, ਸੰਦੀਪ ਘੰਡ ਲੇਖਾਕਾਰ ਨਹਿਰੂ ਯੁਵਾ ਕੇਂਦਰ ਮਾਨਸਾ, ਜਗਤਾਰ ਸਿੰਘ ਭਲੇਰੀਅਾ ਕਾਗਰਸੀ ਅਾਗੂ, ਰਣਧੀਰ ਸਿੰਘ ਧੀਰਾ ਪ੍ਰਧਾਨ ਨੌਜਵਾਨ ਸੇਵਾ ਕਲੱਬ ਮਾਨਸਾ, ਇੰਟਰਨੈਸ਼ਨਲ ਭੰਗੜਾ ਕੋਚ ਪਾਲ ਸਿੰਘ ਸਮਾਓ, ਰਾਜਵੀਰ ਸਿੰਘ ਖਾਲਸਾ, ਡਾ. ਵੀਰਪਾਲ ਕੌਰ, ਬਲਜਿੰਦਰ ਸਿੰਘ ਅੈਕਸੀਅਨ ਪੀ.ਅੈਸ.ਪੀ.ਸੀ.ਅੈਲ. ਲੁਧਿਅਾਣਾ ਨੇ ਵੀ ਵਿਸ਼ੇਸ਼ ਹਾਜਰੀ ਲਗਵਾਈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਜਸਵੰਤ ਸਿੰਘ ਥਿੰਦ ਨੇ ਬੱਚਿਆਂ ਨੂੰ ਸਨਮਾਨਿਤ ਕਰਨ ਸਮੇਂ ਬੋਲਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ ਆਪਣੀ ਪੜ੍ਹਾਈ ਲਗਨ ਅਤੇ ਸਖ਼ਤ ਮਿਹਨਤ ਨਾਲ ਕਰਨੀ ਚਾਹੀਦੀ ਹੈ ਤਾਂ ਹੀ ਉਹ ਆਪਣੀ ਮਿਥੀ ਮੰਜ਼ਿਲ ਤੇ ਪਹੁੰਚ ਸਕਦੇ ਹਨ। ਉਨ੍ਹਾਂ ਮਾਪਿਆਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦਾ ਪਾਲਣ-ਪੋਸਣ ਕਰਨ ਸਮੇ ਉਨ੍ਹਾਂ ਨੂੰ ਅਜਿਹੇ ਸੰਸਕਾਰ ਦੇਣੇ ਚਾਹੀਦੇ ਹਨ ਤਾਂ ਕਿ ਉਹ ਬੁਢਾਪੇ ਸਮੇਂ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਬਿਰਧ ਆਸ਼ਰਮਾਂ ਵਿੱਚ ਛੱਡਣਢਾ ਖਿਆਲ ਵੀ ਮਨ ਚ ਨਾ ਲਿਆਉਣ । ਆਪਣੇ ਕੀਮਤੀ ਸਮੇਂ ਚੋ ਸਮਾ ਕੱਢਕੇ ਬੱਚਿਆਂ ਲਈ ਵੀ ਸਮਾਂ ਦੇਣਾ ਚਾਹਿਦਾ ਹੈ ਤੇ ਉਨ੍ਹਾਂ ਨਾਲ ਦੋਸਤ ਵਾਂਗ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਵੱਲੋਂ ਪੜ੍ਹਾਈ ਖੇਡਾਂ ਅਤੇ ਦੂਸਰੇ ਗਤੀਵਿਧੀਆਂ ਵਿੱਚ ਮਾਰੀਆਂ ਮੱਲਾਂ ਦਰਸਾਉਂਦੀਆਂ ਹਨ ਕਿ ਸਕੂਲ ਪ੍ਰਬੰਧਕ, ਸਟਾਫ ਅਤੇ ਪ੍ਰਿੰਸੀਪਲ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਭਵਿੱਖ ਲਈ ਕਿੰਨੀ ਸੰਜੀਦਗੀ ਨਾਲ ਕੰਮ ਕਰ ਰਹੇ ਹਨ । ਉਨ੍ਹਾਂ ਬੱਚਿਆਂ, ਮਾਪਿਆਂ, ਸਕੂਲ ਸਟਾਫ਼ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਅਖੀਰ ਵਿੱਚ ਗੁਰਪ੍ਰੀਤ ਸਿੰਘ ਮੋਂਟੀ ਨੇ ਸਮੂਹ ਮਹਿਮਾਨਾਂ ਮਾਪਿਆਂ ਬੱਚਿਆਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ । ਇਸ ਮੌਕੇ ਜਸਵਿੰਦਰ ਸਿੰਘ ਭਾਗਸਰ, ਗੁਰਜੀਤ ਸਿੰਘ ਸਰਪੰਚ ਰਮਦਿੱਤੇਵਾਲਾ, ਗੁਰਮੀਤ ਸਿੰਘ ਰਾਏਪੁਰ, ਬੰਤ ਸਿੰਘ ਮਾਖਾ, ਸੇਵਕ ਸਿੰਘ ਰਾਏਪੁਰ ਸੀਨੀਅਰ ਕਾਗਰਸੀ ਅਾਗੂ, ਦਰਸ਼ਨ ਸਿੰਘ ਨੰਬਰਦਾਰ, ਨਾਜਮ ਸਿੰਘ ਬਣਾਂਵਾਲੀ ਆਦਿ ਹਾਜ਼ਰ ਸਨ ।
EDITED BY : SARA YAHA | | Last Updated : 7:40 pm 18 ਫ਼ਰਵਰੀ 2019






















