ਬੱਚਿਆਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਉਂਦੀ ਜਾਗਰੂਕਤਾ ਰੈਲੀ ਕੱਢੀ

0
6

ਮਾਨਸਾ, 06 ਫਰਵਰੀ (ਹੀਰਾ ਮਿੱਤਲ) : ਬੱਚਿਆਂ ਦੇ ਅਧਿਕਾਰਾਂ ਸਬੰਧੀ ਅੱਜ ਬੁਢਲਾਡਾ ਵਿਖੇ ਬਾਲ ਸੁਰੱਖਿਆ ਚਾਈਲਡਲਾਈਨ ਮਾਨਸਾ ਦੇ ਸਹਿਯੋਗ ਨਾਲ ਇਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਨੂੰ ਤਹਿਸੀਲਦਾਰ ਸ੍ਰ ਪਰਮਜੀਤ ਸਿੰਘ ਬਰਾੜ (ਅੰਡਰ ਟਰੇਨਿੰਗ) ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।  ਰੈਲੀ ਵਿਚ ਹੌਲੀ ਹਰਟ ਸਕੂਲ ਬੁਢਲਾਡਾ ਦੇ ਬੱਚਿਆਂ ਨੇ ਭਾਗ ਲਿਆ।
ਇਸ ਮੌਕੇ ਸ੍ਰੀ ਪਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਸਾਨੂੰ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਸੁਚੇਤ ਹੋਣ ਦੀ ਜਰੂਰਤ ਹੈ।  ਇਸ ਤਰਾਂ ਅਸੀਂ ਬੱਚਿਆਂ ਨਾਲ ਹੋ ਰਹੇ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਰੋਕ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੁਆਰਾ ਕੱਢੀ ਜਾ ਰਹੀ ਇਸ ਰੈਲੀ ਦੀ ਤਰਾਂ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਜਾਗਰੂਕਤਾ ਫੈਲਾਉਣ ਲਈ ਇਸ ਤਰਾਂ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ.ਅਜੈ ਤਾਇਲ ਨੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਣੇ ਜੁਵੇਨਾਇਲ ਜਸਟਿਸ ਐਕਟ-2015 ਸਬੰਧੀ ਜਾਣਕਾਰ ਦਿੰਦਿਆਂ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਮੰਗਵਾਉਣਾ, ਕਿਸੇ ਵੀ ਤਰਾਂ ਦੇ ਨਸ਼ੀਲੇ ਪਦਾਰਥ ਦੇਣਾ ਜਾਂ ਵਿਕਵਾਉਣਾ ਕਾਨੂੰਨੀ ਅਪਰਾਧ ਹੈ। ਅਜਿਹੇ ਵਿਅਕਤੀ ਨੂੰ ਪੰਜ ਸਾਲ ਤੱਕ ਦੀ ਸਜ਼ਾ ਅਤੇ ਇਕ ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਭੀਖ ਮੰਗਵਾਉਣ ਦੇ ਮਕਸਦ ਨਾਲ ਜੇਕਰ ਕਿਸੇ ਵੀ ਬੱਚੇ ਨੂੰ ਸਰੀਰਿਕ ਪੱਖੋਂ ਅਪੰਗ ਕੀਤਾ ਜਾਂਦਾ ਹੈ ਤਾਂ ਦੋਸ਼ੀ ਵਿਅਕਤੀ ਨੂੰ ਘੱਟੋ ਘੱਟ ਸੱਤ ਸਾਲ ਦੀ ਸਜ਼ਾ ਅਤੇ ਪੰਜ ਲੱਖ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।
ਚਾਈਲਡਲਾਈਨ ਕੁਆਰਡੀਨੇਟਰ ਯਾਦਵਿੰਦਰ ਵੱਲੋਂ ਬੱਚਿਆਂ ਨੂੰ ਸ਼ੋਸ਼ਣ ਦੀਆਂ ਘਟਨਾਵਾਂ ਦੀ ਸੂਰਤ ਵਿਚ ਚਾਈਲਡ ਹੈਲਪਲਾਈਨ 1098 ਤੇ ਸੂਚਨਾ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਨਾਲ ਵਾਪਰੀ ਅਜਿਹੀ ਘਟਨਾ ਸਬੰਧੀ ਸ਼ਿਕਾਇਤ ਮਿਲਣ ਤੇ ਚਾਈਲਡ ਹੈਲਪਲਾਈਨ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।
ਇਸ ਮੌਕੇ ਕਾਊਂਸਲਰ ਰਾਜਿੰਦਰ ਕੁਮਾਰ, ਆਊਟਰੀਚ ਵਰਕਰ ਹਰਦੀਪ ਕੁਮਾਰ, ਚਾਈਲਡਲਾਈਨ ਮੈਂਬਰ ਬਖ਼ਸ਼ਿੰਦਰ ਸਿੰਘ, ਕੁਲਵਿੰਦਰ ਸਿੰਘ, ਰੁਪਿੰਦਰ ਕੌਰ ਅਤੇ ਹੌਲੀ ਹਾਰਟ ਸਕੂਲ ਤੋਂ ਪ੍ਰਿੰਸੀਪਲ ਗਗਨਦੀਪ ਸ਼ਰਮਾ, ਹਰਬੰਸ ਸਿੰਘ, ਪੂਨਮ ਸ਼ਰਮਾ ਅਤੇ ਲਵਪ੍ਰੀਤ ਕੌਰ ਮੌਜੂਦ ਸਨ।


EDITED BY : SARA YAHA | | Last Updated : 8:40 pm 6 ਫ਼ਰਵਰੀ 2019

LEAVE A REPLY

Please enter your comment!
Please enter your name here