ਬੱਗੀ ਜਟਾਣਾ ਦੇ ਕਾਤਲਾ ਨੂੰ ਰਾਜਸਥਾਨ ਤੋ ਮਾਨਸਾ ਪੁਲਿਸ ਲਿਆਈ ਪ੍ਰੋਟੈਕਸ਼ਨ ਵਾਰੰਟ ਤੇ

0
3

ਮਾਨਸਾ 31 ਮਈ (ਬਲਜੀਤ ਸ਼ਰਮਾਂ)-ਨੋਜਵਾਨ ਕਾਂਗਰਸੀ ਆਗੂ ਬੱਗੀ ਜਟਾਣਾ ਨੂੰ ਮਾਨਸਾ ਕੈਂਚੀਆਂ ਵਿੱਚ ਸ਼ਰੇਆਮ ਗੋਲੀਆ ਮਾਰਕੇ ਕਤਲ ਕਰਨ ਤੋ ਬਾਅਦ ਫੇਸਬੁੱਕ ਤੇ ਕਤਲ ਦੀ ਜਿਮੰੇਵਾਰੀ ਲੈਣ ਵਾਲੇ 5ਆਰੋਪੀਆ ਨੂੰ ਮਾਨਸਾ ਦੀ ਪੁਲਿਸ ਰਾਜਸਥਾਨ ਤੋ ਪ੍ਰੌਟੈਕਸ਼ਨ ਵਾਰੰਟ ਤੇ ਲੈ ਕੇ ਆਈ ਹੈ , ਪੁਲਿਸ ਵਲੋ ਇੰਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ । ਕੋਰਟ ਵਿੱਚ ਪੇਸ਼ ਕਰਨ ਤੋ ਬਾਅਦ ਇੰਨਾ ਆਰੋਪੀਆ ਦੇ ਮੋਢੀ ਨਿੱਕਾ ਜਟਾਣਾ ਨੇ ਕਿਹਾ ਕਿ ਅਸੀ ਬੱਗੀ ਜਟਾਣਾ ਦਾ ਕਤਲ ਕਰਕੇ ਆਪਣਾ ਬਦਲਾ ਲਿਆ ਹੈ ਅਤੇ ਸਾਡੇ ਇਸ ਕੰਮ ਵਿੱਚ ਪਰੇਮ ਚਹਿਲ ਨੇ ਸਾਨੂੰ ਹਥਿਆਰ ਖਰੀਦਣ ਲਈ ਪੈਸੇ ਦਿੱਤੇ ਸਨ ਅਤੇ 5 ਡੱਬੀਆ ਕਾਰਤੂਸ ਵੀ ਦਿੱਤੇ ਗਏ ਸਨ
ਇੰਨਾ ਆਰੋਪੀਆ ਦੀ ਤਰਫੋ ਅਦਾਲਤ ਵਿੱਚ ਪੇਸ਼ ਹੋਏ ਐਡਵੋਕੇਟ ਗੁਰਦੀਪ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਪੁਲਿਸ ਵੱਲੋਂ ਸਾਰੇ ਆਰੋਪੀਆਂ ਦਾ 10 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ ਪਰ ਮਾਨਯੋਗ ਅਦਾਲਤ ਨੇ 5 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਉਨਾਂ ਕਿਹਾ ਕਿ ਪੁਲਿਸ 5 ਜੂਨ ਨੂੰ ਮੁੜ ਉਨਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ .


EDITED BY : SARA YAHA | | Last Updated :31  May 2018

LEAVE A REPLY

Please enter your comment!
Please enter your name here