*ਬੰਦ ਪਏ ਆਰ.ਓ.ਪਲਾਟਾਂ ਵੱਲ ਨਹੀਂ ਦੇ ਰਿਹਾ ਕੋਈ ਧਿਆਨ ‘ਖਪਤਕਾਰ ਹੋ ਰਹੇ ਨੇ ਪ੍ਰੇਸ਼ਾਨ*

0
25

ਬਰੇਟਾ 11,(ਸਾਰਾ ਯਹਾਂ/ਰੀਤਵਾਲ) ਸਥਾਨਕ ਸ਼ਹਿਰ ‘ਚ ਲੱਖਾਂ ਰੁਪਏ ਦੀ ਲਾਗਤ ਨਾਲ ਲਗਾਏ ਆਰ.ਓ. ਪਲਾਂਟ ਇੱਕ ਇੱਕ ਕਰਕੇ ਬੰਦ ਹੁੰਦੇ ਜਾ ਰਹੇ ਹਨ ਅਤੇ ਇਨ੍ਹਾਂ ਤੇ ਲਗਾਏ ਲੱਖਾਂ ਰੁਪਏ ਖੂਹ ਖਾਤੇ ਪੈਣ ਲੱਗੇ ਹਨ । ਦੱਸਣਯੋਗ ਹੈ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਸਥਾਨਕ ਸ਼ਹਿਰ ‘ਚ ਵੱਖ ਵੱਖ ਥਾਵਾਂ ਤੇ ਅੱਠ ਦੇ ਕਰੀਬ ਆਰ.ਓ.ਪਲਾਂਟ ਲਗਾਏ ਗਏ ਸਨ । ਜਿਨ੍ਹਾਂ ਵਿੱਚੋਂ ਸਹੀ ਥਾਂਵਾਂ ਤੇ ਨਾ ਲਗਾਉਣ ਕਾਰਨ ਦੋ ਨੂੰ ਤਾਂ ਸ਼ੁਰੂ ‘ਚ ਹੀ ਤਾਲੇ ਵਜ੍ਹ ਗਏ ਸਨ ਅਤੇ ਬਾਕੀ ਦੇ ਰਹਿੰਦੇ ਆਰ.ਓ.ਪਲਾਟਾਂ ਵਿੱਚੋਂ ਦੁਰਗਾ ਮੰਦਰ ਨਜ਼ਦੀਕ, ਟਿੱਬਾ ਬਸਤੀ ਅਤੇ ਡਾਕਖਾਨੇ ਨਜ਼ਦੀਕ ਲੱਗੇ ਆਰ.ਓ.ਪਲਾਂਟ ਵੀ ਹੁਣ ਬੰਦ ਹੋ ਚੁੱਕੇ ਹਨ । ਜਿਸਨੂੰ ਲੈ ਕੇ ਖਪਤਕਾਰ ਹੁਣ ਦੂਰ ਦੁਰਾਡੇ ਦੂਸਰੇ ਆਰ.ਓ.ਪਲਾਟਾਂ ਤੋਂ ਪਾਣੀ ਲੈ ਕੇ ਆਉਣ ਲਈ ਮਜਬੂਰ ਹਨ । ਖਪਤਕਾਰਾਂ ਦਾ ਕਹਿਣਾ ਹੈ ਕਿ ਡਾਕਖਾਨੇ ਨਜ਼ਦੀਕ ਲੱਗੇ ਆਰ.ਓ.ਪਲਾਂਟ ਦਾ ਪਾਣੀ ਸਭ ਤੋਂ ਵਧੀਆ ਤੇ ਸ਼ੁੱਧ ਹੈ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਹੋਰ ਆਰ .ਓ. ਪਲਾਟਾਂ ਦੇ ਵਾਂਗ ਇਸਦੀ ਵੀ ਮੋਟਰ ਖਰਾਬ ਹੋਣ ਦੇ ਕਾਰਨ ਇਸਨੂੰ ਵੀ ਕੰਪਨੀ ਵੱਲੋਂ ਜਿੰਦਰਾ ਜੜ੍ਹ ਦਿੱਤਾ ਗਿਆ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਇਸ ਪਲਾਂਟ ‘ਚ ਕਿਹੋ ਜਿਹੀ ਮੋਟਰ ਹੈ ਜੋ ਐਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਠੀਕ ਨਹੀਂ ਹੋ ਸਕੀ । ਬੰਦ ਪਏ ਆਰ.ਓ. ਪਲਾਟਾਂ ਵੱਲ ਕਿਸੇ ਅਧਿਕਾਰੀ ਵੱਲੋਂ ਕੋਈ ਧਿਆਨ ਨਾ ਦਿੱਤੇ ਜਾਣ ਨੂੰ ਲੈ ਕੇ ਬਣੀ ਕਹਾਵਤ ਸੱਚ ਸਾਬਿਤ ਹੁੰਦੀ ਨਜ਼ਰ ਆ ਰਹੀ ਹੈ ਕਿ ਇੱਕ ਨੂੰ ਕੀ ਰੋਨੀ ਹੈ , ਇੱਥੇ ਤਾਂ ਸਾਰਾ ਆਵਾ ਹੀ ਊਤ ਹੋਇਆ ਪਿਆ ਹੈ । ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਬੰਦ ਪਏ ਆਰ. ਓ. ਪਲਾਟਾਂ ਨੂੰ ਜਲਦ ਤੋਂ ਜਲਦ ਚਾਲ¨ ਕੀਤਾ ਜਾਵੇ । ਜਦ ਇਸ ਸਮੱਸਿਆ ਨੂੰ ਲੈ ਕੇ ਫੀਲ਼ਡ ਅਫਸਰ ਜਸਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਡਾਕਖਾਨੇ ਨਜ਼ਦੀਕ ਲੱਗਾ ਆਰ.ਓ.ਪਲਾਂਟ ਮੰਗਲਵਾਰ ਸ਼ਾਮ ਤੱਕ ਚਾਲੂ ਕਰ ਦਿੱਤਾ ਜਾਵੇਗਾ ਅਤੇ ਦੂਸਰੇ ਆਰ.ਓ.ਪਲਾਟਾਂ ਦੇ ਠੀਕ ਹੋਣ ਤੇ ਹਾਲੇ ਸਮਾਂ ਲੱਗ ਜਾਵੇਗਾ ।

NO COMMENTS