ਬ੍ਰਾਹਮਣ ਸਭਾ ਮਾਨਸਾ ਵੱਲੋਂ ਅੱਜ ਸਥਾਨਕ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਿਰ ਵਨ ਵੇ ਟਰੈਫ਼ਿਕ ਰੋਡ ਮਾਨਸਾ ਵਿਖੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਪ੍ਰਗਟ ਦਿਵਸ ਸ਼ਰਧਾ ਤੇ ਭਗਤੀ ਭਾਵ ਸਭਾ ਦੇ ਪ੍ਰਧਾਨ ਪ੍ਰਿਤਪਾਲ ਮੌਂਟੀ ਦੀ ਅਗਵਾਈ ਵਿੱਚ ਮਨਾਇਆ ਗਿਆ ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਭਾ ਦੇ ਰਾਮ ਲਾਲ ਸ਼ਰਮਾ ਤੇ ਕੰਵਲਜੀਤ ਸ਼ਰਮਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸਵੇਰੇ ਹਵਨ ਯੱਗ ਕੁਲਵੰਤ ਰਾਏ ਸ਼ਰਮਾਂ ਅਤੇ ਕੇਵਲ ਕਿਸ਼ਨ ਸ਼ਰਮਾ ਅਤੇ ਵੇਦ ਪ੍ਰਕਾਸ਼ ਸ਼ਰਮਾ ਤੋਂ ਮੰਦਿਰ ਦੇ ਪੁਜਾਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਕਰਵਾਇਆ । ਜੋਤ ਪ੍ਰਚੰਡ ਲਲਿਤ ਸ਼ਰਮਾ ਅਤੇ ਪਰਿਵਾਰ ਦੁਆਰਾ ਕੀਤੀ ਗਈ। ਅੱਜ ਦੇ ਸਮਾਗਮ ਦੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਵਾਮੀ ਪ੍ਰਮੇਸ਼ਵਰਾਨੰਦ ਜੀ ਮਹਾਰਾਜ (ਧੂਰਕੋਟ ਬਰਨਾਲਾ) ਡੇਰਾ ਮਾਨਸਾ ਖੁਰਦ ਵਾਲਿਆਂ ਨੇ ਅਪਣੇ ਪ੍ਰਵਚਨਾਂ ਰਾਹੀਂ ਹਾਜ਼ਰੀਨ ਨੂੰ ਦੱਸਿਆ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਚਲਾਏ ਭਗਤੀ ਅਤੇ ਸ਼ਕਤੀ ਦੇ ਮਾਰਗ ਤੇ ਚੱਲਦੇ ਰਹਿਣਾ ਚਾਹੀਦਾ ਹੈ ਮਾਤਾ ਪਿਤਾ ਦੀ ਨਿਸ਼ਕਾਮ ਸੇਵਾ ਅਤੇ ਦੀਨ ਦੁਖੀ ਦੀ ਹਰ ਸਮੇਂ ਮੱਦਦ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ । ਇਸ ਸਮੇਂ ਸੰਤ ਅੰਮ੍ਰਿਤ ਮੁਨੀ ਜੀ ਮਹਾਰਾਜ ਜੀ ਨੇ ਵੀ ਆਪਣੀ ਹਾਜ਼ਰੀ ਲਵਾਈ ।
ਅੱਜ ਭਗਵਾਨ ਸ਼੍ਰੀ ਪਰਸ਼ੂਰਾਮ ਚੈਰੀਟੇਬਲ ਕੰਪਿਊਟਰਾਈਜ਼ਡ ਲੈਬਾਰਟਰੀ ਤੇ ਸਵੇਰੇ ਫ਼ਰੀ ਬਲੱਡ ਸ਼ੂਗਰ ਅਤੇ ਥਾਈਰਾਈਡ ਦਾ ਵਿਸ਼ਾਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ 100 ਦੇ ਲਗਭਗ ਮਰੀਜ਼ਾਂ ਦੀ ਮੁਫਤ ਬਲੱਡ ਸ਼ੂਗਰ ਜਾਂਚ ਅਤੇ 20 ਦੇ ਲਗਭਗ ਥਾਈਰਾਈਡ ਦੇ ਸਪੈਂਲ ਲਏ ਗਏ ।
ਅੱਜ ਹੀ ਉਪਰੋਕਤ ਮੰਦਿਰ ਵਿਖੇ ਮਾਤਾ ਰੇਣੂਕਾ ਜੀ ਪੁਸਤਕਾਲਿਆਂ ਦਾ ਸ਼ੁਭ ਆਰੰਭ ਕੀਤਾ ਗਿਆ । ਜਿਥੇ ਸ਼੍ਰੀ ਸਨਾਤਨ ਧਰਮ ਦੇ ਸਾਰੇ ਪਵਿੱਤਰ ਗ੍ਰੰਥ ਉਪਲੱਬਧ ਰਹਿਣਗੇ । ਇਸ ਸ਼ੁਭ ਅਵਸਰ ਤੇ ਰਾਜ ਰਤਨ ਸ਼ਰਮਾ, ਬਲਜੀਤ ਸ਼ਰਮਾ, ਮਾਸਟਰ ਸ਼ਾਮ ਲਾਲ ਸ਼ਰਮਾ, ਸ਼ੁਰੇਸ਼ ਸ਼ਰਮਾਂ, ਇੰਦਰਸੈਨ ਅਕਲੀਆ, ਨਵਦੀਪ ਸ਼ਰਮਾ ਐਡਵੋਕੇਟ, ਸੁਤੰਤਰ ਸ਼ਰਮਾ, ਹਰਿੰਦਰ ਸ਼ਰਮਾ, ਹਰਪਾਲ ਸ਼ਰਮਾ,ਅਸ਼ੋਕ ਤਾਇਲ,ਵਰੁਣ ਵੀਣੂ,ਬਲਵੀਰ ਸ਼ਰਮਾ, ਪੁਸ਼ਕਰ ਸ਼ਰਮਾ,ਕੁਲਵੰਤ ਪਾਵਰਕਾਮ,ਬ੍ਰਾਹਮਣ ਸਭਾ ਮਾਨਸਾ ਦੇ ਸਾਰੇ ਮੈਂਬਰ ਅਤੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਹਾਜ਼ਿਰ ਸਨ ।