
ਇਸ ਮੌਕੇ ਉਨ੍ਹਾਂ ਟ੍ਰੈਫਿਕ ਨਿਯਮਾਂ, ਆਵਾਜ਼ ਪ੍ਰਦੂਸ਼ਣ ਅਤੇ ਕਾਨੂੰਨ ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ । ਸਾਂਝ ਕੇਂਦਰ ਬੋਹਾ ਦੇ ਅਧਿਕਾਰੀ ਅਰਸ਼ਦੀਪ ਸ਼ਰਮਾਂ ਅਤੇ ਕਸ਼ਮੀਰ ਸਿੰਘ ਹੋਲਦਾਰ ਨੇ ਪੰਜਾਬ ਪੁਲਸ ਵਲੋਂ ਸ਼ੋਸਲ ਨੈੱਟਵਰਕਿੰਗ ‘ਤੇ ਪੰਜਾਬ ਵਾਸੀਆਂ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਕੰਪਿਊਟਰ ਐਪਲੀਕੇਸ਼ਨਾਂ ‘ਨਾਓ ਯੂਅਰ ਪੁਲਸ, ਸਾਂਝ ਪੁਲਸ ਅਤੇ ਨਾਰੀ ਸ਼ਕਤੀ ਆਦਿ ਦੀ ਜਾਣਕਾਰੀ ਬੱਚਿਆਂ ਨਾਲ ਸਾਂਝੀ ਕੀਤੀ। ਸਾਂਝ ਕਮੇਟੀ ਮੈਂਬਰ ਸੰਤੋਖ ਸਿੰਘ ਸਾਗਰ ਨੇ ਸਕੂਲ ‘ਚ ਪੜ੍ਹ ਰਹੇ ਬੱਚਿਆਂ ਨੂੰ ਸਾਂਝ ਕੇਂਦਰ ਵਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਸਹੂਲਤਾਂ ਬਾਰੇ ਚਾਨਣਾਂ ਪਾਇਆ। ਸਕੂਲ ਦੇ ਪ੍ਰਿੰਸੀਪਲ ਮੁਕੇਸ਼
ਕੁਮਾਰ ਅਤੇ ਪੰਜਾਬੀ ਮਾਸਟਰ ਬਲਵਿੰਦਰ ਸਿੰਘ ਨੇ ਥਾਣਾ ਸਾਂਝ ਕੇਂਦਰ ਬੋਹਾ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਤੁਹਾਡੇ ਵਲੋਂ ਦਿੱਤੀ ਵੱਡਮੁੱਲੀ ਜਾਣਕਾਰੀ ਸਾਡੇ ਸਕੂਲੀ ਬੱਚਿਆਂ ਦੇ ਗਿਆਨ ‘ਚ ਵਾਧਾ ਕਰੇਗੀ।
ਇਸ ਮੌਕੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਜਸ਼ਨਜੋਤ ਕੌਰ, ਕਿਰਨਜੀਤ ਕੌਰ ਅਤੇ 11ਵੀਂ ਜਮਾਤ ‘ਚੋਂ ਮਨਦੀਪ ਕੌਰ, ਸੁਖਵੀਰ ਸਿੰਘ, ਅਕਾਸ਼ਦੀਪ ਰਾਮ, ਹਰਵੀਰ ਸਿੰਘ ਆਦਿ ਨੇ ਦੱਸਿਆ ਕਿ ਅੱਜ ਥਾਣਾ ਸਾਂਝ ਕੇਂਦਰ ਬੋਹਾ ਦੇ ਪੁਲਸ ਅਫਸਰ ਸਾਹਿਬਾਨਾਂ ਤੋਂ ਅਸੀਂ ਅਨੋਖੀ ਅਤੇ ਨਿਵੇਕਲੀ ਜਾਣਕਾਰੀ ਹਾਸਲ ਕੀਤੀ ਅਤੇ ਜਿਸ ਤੋਂ ਸਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਆਿ। ਇਸ ਮੌਕੇ ਲੈਕ. ਵਿਸ਼ਾਲ ਬਾਂਸਲ, ਲੈਕ. ਪਰਮਿੰਦਰ ਤਾਂਗੜੀ, ਮੁਕੇਸ਼ ਕੱਕੜ ਆਦਿ ਸਮੂਹ ਸਕੂਲ ਅਧਿਆਪਕ ਤੇ ਸਕੂਲੀ ਬੱਚੇ ਹਾਜ਼ਰ ਸਨ।
EDITED BY : SARA YAHA | | Last Updated : 23 May 2018






















