ਬੈਂਕ ਆਫ ਬੜੌਦਾ, ਸੈਂਟਰਲ ਬੈਂਕ ਸਮੇਤ 4 ਬੈਂਕ ਹੋਣਗੇ ਬੰਦ

0
7

ਨਵੀਂ ਦਿੱਲੀ (ਸਾਰਾ ਯਹਾ ) — ਬੈਂਕਿੰਗ ਸੈਕਟਰ ਦੀ ਸਿਹਤ ਸੁਧਾਰਨ ਲਈ ਮੋਦੀ ਸਰਕਾਰ ਜਲਦ ਵੱਡਾ ਫੈਸਲਾ ਲੈਣ ਜਾ ਰਹੀ ਹੈ। ਸਰਕਾਰ ਇਕ ਮੈਗਾ ਮਰਜ ਦੇ ਪਲਾਨ ‘ਤੇ ਕੰਮ ਕਰ ਰਹੀ ਹੈ। 4 ਸਰਕਾਰੀ ਬੈਂਕਾਂ ਨੂੰ ਮਿਲਾ ਕੇ ਇਕ ਵੱਡਾ ਬੈਂਕ ਬਣਾਉਣ ਦੀ ਤਿਆਰੀ ‘ਚ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਆਈ. ਡੀ. ਬੀ. ਆਈ., ਓਰੀਐਂਟਲ ਬੈਂਕ ਆਫ ਕਾਮਰਸ (ਓ. ਬੀ. ਸੀ.), ਸੈਂਟਰਲ ਬੈਂਕ ਆਫ ਇੰਡੀਆ ਤੇ ਬੈਂਕ ਆਫ ਬੜੌਦਾ (ਬੀ. ਓ. ਬੀ.) ਨੂੰ ਮਿਲਾ ਕੇ ਇਕ ਵੱਡਾ ਬੈਂਕ ਬਣਾਉਣ ਦਾ ਪ੍ਰਸਤਾਵ ਹੈ, ਜੇਕਰ ਅਜਿਹਾ ਹੋਇਆ ਤਾਂ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਤੋਂ ਬਾਅਦ ਇਹ ਬੈਂਕ ਦੇਸ਼ ਦਾ ਦੂਜਾ ਵੱਡਾ ਬੈਂਕ ਬਣ ਜਾਵੇਗਾ। ਨਵੇਂ ਬੈਂਕ ਕੋਲ 16.58 ਲੱਖ ਕਰੋੜ ਰੁਪਏ ਦੇ ਐਸੇਟ ਹੋਣਗੇ। ਸੂਤਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਭਾਰਤੀ ਸਟੇਟ ਬੈਂਕ ‘ਚ ਉਸ ਦੇ ਸਹਿਯੋਗੀ ਬੈਂਕਾਂ ਦਾ ਰਲੇਵਾਂ ਕੀਤਾ ਗਿਆ ਸੀ, ਉਸੇ ਤਰ੍ਹਾਂ ਇਸ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕਦਾ ਹੈ।


EDITED BY : SARA YAHA | | Last Updated :5 June 2018

LEAVE A REPLY

Please enter your comment!
Please enter your name here