ਬੇਟੀ ਬਚਾਓ ਬੇਟੀ ਪੜਾਓ ਦੇ ਨਾਂਅ ‘ਤੇ ਚਲਾਈ ਜਾ ਰਹੀ ਜਾਅਲੀ ਸਕੀਮਾਂ ਤੋਂ ਲੋਕ ਰਹਿਣ ਸੁਚੇਤ : ਡਿਪਟੀ ਕਮਿਸ਼ਨਰ ਮਾਨਸਾ

0
55

ਮਾਨਸਾ, 03 ਜੂਨ (ਸਾਰਾ ਯਹਾ,(ਬਲਜੀਤ ਸ਼ਰਮਾ): ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੂੰ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਧਿਆਨ ਵਿੱਚ ਆਇਆ ਹੈ ਕਿ ਪਿੰਡਾ ਵਿੱਚ ਕੁੱਝ ਗਲਤ ਅਨਸਰਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੁਆਰਾ ਗੈਰ-ਕਾਨੂੰਨੀ ਢੰਗ ਨਾਲ ਬੇਟੀ ਬਚਾੳ ਬੇਟੀ ਪੜ੍ਹਾੳ ਸਕੀਮ ਦੇ ਫਾਰਮ ਇਹ ਕਹਿ ਕੇ ਵੇਚੇ ਜਾਂ ਭਰੇ ਜਾ ਰਹੇ ਹਨ ਕਿ ਇਸ ਸਕੀਮ ਅਧੀਨ ਨਕਦ ਪੈਸਾ 8 ਤੋ 32 ਸਾਲ ਤੱਕ ਮਿਲਦਾ ਹੈ ਅਤੇ ਫਾਰਮ ਭਰਨ ਤੋਂ ਬਾਅਦ ਇਹ ਨਕਲੀ ਫਾਰਮ ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਮਤਰਾਲੇ ਨੂੰ ਭੇਜੇ ਜਾ ਰਹੇ ਹਨ।  ਉਨ੍ਹਾਂ ਦੱਸਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੇ ਅਧੀਨ ਕਿਸੇ ਨੂੰ ਨਕਦ ਰਾਸ਼ੀ ਦੇਣ ਦੀ ਯੋਜਨਾ ਨਹੀ ਹੈ। ਬੇਟੀ ਬਚਾੳ ਬੇਟੀ ਪੜ੍ਹਾੳ ਸਕੀਮ ਅਧੀਨ ਸਮਾਜ ਵਿੱਚ ਬੇਟੀਆ ਪ੍ਰਤੀ ਰੁੜੀਵਾਦੀ ਸੋਚ ਨੂੰ ਬਦਲਨਾ, ਪੀ.ਸੀ ਅਤੇ ਪੀ.ਐਨ.ਡੀ.ਟੀ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨਾ ਅਤੇ ਬੇਟੀਆਂ ਦੀ ਸਿਖਿਆ ਨੂੰ ਅੱਗੇ ਵਧਾਉਣ ਲਈ ਜ਼ੋਰ ਦੇਣਾ ਹੈ। ਇਸ ਦੇ ਅਧੀਨ ਜੀਵਨ ਚੱਕਰ ਨਿਰੰਤਰਤਾ ਦੇ ਆਧਾਰ ‘ਤੇ ਮਹਿਲਾ ਸ਼ਕਤੀਕਰਨ ਨਾਲ ਜੁੜੇ ਮੁੱਦਿਆ ਵੱਲ ਧਿਆਨ ਦਿੱਤਾ ਜਾਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਦਫਤਰ ਦੇ ਧਿਆਨ ਵਿੱਚ ਆਇਆ ਹੈ ਕਿ ਪਿੰਡਾ ਵਿੱਚ ਅਜੇ ਵੀ ਕੁਝ ਲੋਕ ਇਹਨਾ ਗੈਰ ਕਾਨੂੰਨੀ ਸਕੀਮਾ ਦੇ ਜਾਲ ਵਿੱਚ ਫੱਸ ਰਹੇ ਹਨ ਅਤੇ ਪੈਸੇ ਵੀ ਦੇ ਰਹੇ ਹਨ ਅਤੇ ਆਪਣੀ ਵਿਅਕਤੀਗਤ ਜਾਣਕਾਰੀ ਵੀ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਪਿੰਡਾ ਦੇ ਸਰਪੰਚਾ ਵੱਲੋ ਵੀ ਬਿਨਾਂ ਵਿਭਾਗ ਤੋਂ ਜਾਣਕਾਰੀ ਪ੍ਰਾਪਤ ਕੀਤੇ ਲੋਕਾਂ ਵੱਲੋ ਭਰੇ ਜਾ ਰਹੇ ਫਾਰਮਾਂ ਤੇ ਮੋਹਰ ਲਗਾਕੇ ਹਸਤਾਖਰ ਕੀਤੇ ਜਾ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਸੂਚਿਤ ਕਰਦਿਆਂ ਆਖਿਆ ਕਿ ਉਹ ਇਨ੍ਹਾ ਗੈਰਕਾਨੂੰਨੀ ਅਤੇ ਧੋਖਾ ਧੜੀ ਵਾਲੀਆ ਸਕੀਮਾ ਦੇ ਜਾਲ ਵਿੱਚ ਨਾ ਫੱਸਣ ਅਤੇ ਨਾਂ ਹੀ ਬੇਟੀ ਬਚਾਓ ਬੇਟੀ ਪੜ੍ਹਾੳ ਦੇ ਨਾਮ ‘ਤੇ ਗੈਰ ਕਾਨੂੰਨੀ ਫਾਰਮ ਭਰਕੇ ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਮਤਰਾਲੇ ਨੂੰ ਭੇਜਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇ ਧਿਆਨ ਵਿੱਚ ਆਉਦਾ ਹੈ ਕਿ ਕੋਈ ਗੈਰ ਕਾਨੂੰਨੀ ਢੰਗ ਨਾਲ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਮ ਦੀ ਦੁਰਵਰਤੌਂ ਕਰ ਰਿਹਾ ਹੈ ਤਾਂ ਇਸ ਦੀ ਜਾਣਕਾਰੀ ਸਰਕਾਰੀ ਅਧਿਕਾਰੀ ਦੇ ਧਿਆਨ ਵਿੱਚ ਲਿਆਦੀ ਜਾਵੇ ਤਾਂ ਕਿ ਬੇਟੀ ਬਚਾੳ ਬੇਟੀ ਪੜ੍ਹਾੳ ਸਕੀਮ ਦੇ ਨਾਮ ‘ਤੇ ਧੋਖਾ ਧੜੀ ਕਰਨ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। 

NO COMMENTS