

ਬੁਢਲਾਡਾ 13 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ)-ਨਵੀ ਦੁਲਹਨ ਦਾ ਰੰਗ ਕਾਲਾ, ਪਤੀ ਅਤੇ ਸੱਸ ਨੂੰ ਨਹੀ ਹੋਇਆ ਗਵਾਰਾ ਕੀਤਾ ਕਤਲ ।ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਦੀ ਢਾਹਾਂ ਬਸਤੀ ਵਿਚ 24 ਨਵੰਬਰ 2021 ਨੂੰ ਬੰਧਨਾ ਨਾਮ ਦੀ ਲੜਕੀ ਦਾ ਵਿਆਹ ਢੇਹਾ ਜਾਤੀ ਨਾਲ ਸਬੰਧਤ ਮੰਗਲ ਪੁੱਤਰ ਮੰਗੂ ਨਾਲ ਹੋਇਆ ਸੀ। ਵਿਆਹ ਤੋ ਹੁਣ ਤੱਕ ਉਸ ਦਾ ਰੰਗ ਪੱਕਾ ਹੋਣ ਕਰਕੇ ਉਸ ਦਾ ਪਤੀ ਅਤੇ ਸੱਸ ਉਸ ਨੂੰ ਪਸੰਦ ਨਹੀ ਕਰਦੇ ਸਨ ਜਿਸ ਕਾਰਨ ਘਰ ਵਿਚ ਝਗੜਾ ਰਹਿੰਦਾ ਸੀ ਮ੍ਰਿਤਕ ਵਿਅਹੁਤਾ ਦੇ ਪਿਤਾ ਮਾਲਟਾ ਨੇ ਦੱਸਿਆ ਕਿ ਮੇਰੀ ਲੜਕੀ ਦਾ ਫੋਨ 12 ਜਨਵਰੀ ਸ਼ਾਮ ਸਮੇ ਆਇਆ ਦੱਸਿਆ ਕਿ ਮੇਰੀ ਸੱਸ ਅਤੇ ਪਤੀ ਮੇਰੇ ਨਾਲ ਕਲੇਸ਼ ਕਰ ਰਹੇ ਹਨ ਇਸੇ ਦੋਰਾਨ ਮੋਬਾਇਲ ਬੰਦ ਹੋਣ ਗਿਆ ਤਾ ਥੋੜੀ ਦੇਰ ਬਾਅਦ ਬੰਧਨਾ ਦੇ ਪਤੀ ਦਾ ਫੋਨ ਆਇਆ ਤਾ ਉਸ ਨੇ ਦੱਸਿਆ ਕੀ ਤੁਹਾਡੀ ਲੜਕੀ ਦੀ ਮੋਤ ਹੋ ਚੁੱਕੀ ਹੈ।ਜਦੋ ਉਹ ਸਰਕਾਰੀ ਹਸਪਤਾਲ ਪੁੱਜੇ ਤਾ ਉਸ ਦੀ ਲਾਸ਼ ਮੁਰਦਾ ਘਰ ਵਿਚ ਰੱਖੀ ਪਈ ਸੀ । ਉਨਾ ਦੱਸਿਆ ਕਿ ਲੜਕੀ ਦਾ ਵਿਆਹ ਕਬੀਲੇ ਦੇ ਰੀਤੀ ਰਿਵਾਜਾਂ ਅਨੁਸਾਰ ਕੀਤਾ ਗਿਆ ਸੀ ਪਰ ਮੇਰਾ ਜਵਾਈ ਮੰਗਲ ਅਤੇ ਉਸ ਦੀ ਮਾ ਰੇਖਾ ਨੇ ਕਿਸੇ ਸਰਾਣੇ ਜਾ ਕੱਪੜੇ ਨਾਲ ਉਸ ਦਾ ਮੁੰਹ ਦੱਬਕੇ ਸਾਹ ਰੋਕ ਦਿਤਾ ਜਿਸ ਕਾਰਨ ਉਸ ਦੀ ਮੋਤ ਹੋ ਗਈ। ਪੁਲਿਸ ਨੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨ ਉਪਰ ਕਾਰਵਾਈ ਕਰਦਿਆ ਪਤੀ ਮੰਗਲ ਅਤੇ ਸੱਸ ਰੇਖਾ ਰਾਣੀ ਦੇ ਖਿਲਾਫ ਵੱਖ ਵੱਖ ਧਾਰਾਵਾ ਤਹਿਤ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਵਿਖੇ ਭੇਜ਼ ਦਿਤੀ ਹੈ।























