ਬੁਢਲਾਡਾ, 10 ਜੂਨ —(ਸਾਰਾ ਯਹਾਂ/ਅਮਨ ਮੇਹਤਾ)
ਨਗਰ ਕੌਂਸਲ ਬੁਢਲਾਡਾ ਦੇ ਸਫਾਈ ਕਰਮਚਾਰੀ ਯੂਨੀਅਨ ਦੀ ਚੋਣ ਅੱਜ ਉਤਸ਼ਾਹਪੂਰਕ ਮਾਹੌਲ ਵਿੱਚ ਹੋਈ। ਇਸ ਦੌਰਾਨ ਪੰਜਾਬ ਸਰਪ੍ਰਸਤ ਸਫਾਈ ਮਜ਼ਦੂਰ ਅਤੇ ਸੀਵਰਮੈਨ ਯੂਨੀਅਨ ਸ੍ਰੀ ਦੁਲੀਆ ਰਾਮ ਨੇ ਸਰਪ੍ਰਸਤ ਵਜੋਂ ਸ਼ਿਰਕਤ ਕੀਤੀ।
ਚੋਣ ਨਤੀਜੇ ਅਨੁਸਾਰ ਬਾਲ ਕ੍ਰਿਸ਼ਨ ਨੂੰ ਚੇਅਰਮੈਨ, ਅਜੇ ਕੁਮਾਰ ਚਾਵਰੀਆ ਨੂੰ ਪ੍ਰਧਾਨ, ਕਰਮਵੀਰ ਚਾਵਰੀਆ ਨੂੰ ਵਾਈਸ ਪ੍ਰਧਾਨ, ਵੀਰ ਸਿੰਘ ਸਾਰਾਸਰ ਨੂੰ ਮੁੱਖ ਸਲਾਹਕਾਰ, ਜੈ ਭਗਵਾਨ ਨੂੰ ਸੈਕਟਰੀ ਅਤੇ ਸਤੀਸ਼ ਕੁਮਾਰ (ਜੋਨੀ) ਨੂੰ ਖਜਾਨਚੀ ਚੁਣਿਆ ਗਿਆ।
ਇਸ ਮੌਕੇ ਉਚੇ ਪੱਧਰ ਦੇ ਯੂਨੀਅਨ ਅਹੁਦੇਦਾਰ ਵੀ ਮੌਜੂਦ ਰਹੇ:
ਸੁਨੀਲ ਗਾਂਗਟ (ਜਿਲਾ ਜੋਇੰਟ ਸਕੱਤਰ ਪ੍ਰਧਾਨ ਨਾਭਾ)
ਬਲਵਾਨ (ਜਿਲਾ ਮੀਤ ਪ੍ਰਧਾਨ ਪਾਤੜਾ)
ਰੋਬਿਨ ਕੁਮਾਰ (ਜ਼ਿਲ੍ਹਾ ਸੰਗਰੂਰ ਜਰਨਲ ਸਕੱਤਰ)
ਕਰਮਜੀਤ ਸਿੰਘ (ਘੱਗਾ ਪ੍ਰਧਾਨ)
ਮਹਿੰਦਰ ਸਿੰਘ (ਬਰੇਟਾ ਪ੍ਰਧਾਨ)
ਰਵੀ ਕੁਮਾਰ (ਪ੍ਰਧਾਨ ਪਾਤੜਾ)
ਐਮ.ਸੀ. ਰਿੰਕੂ ਦਾਨਵ
ਮਦਨ ਲਾਲ ਖਟਕੜ (ਮਜ਼ਦੂਰ ਯੂਨੀਅਨ ਪਾਤੜਾ)
ਸੂਬਾ ਸਰਪ੍ਰਸਤ ਦੁਲੀਆ ਰਾਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੂਨੀਅਨ ਦੇ ਸਾਰੇ ਕਰਮਚਾਰੀ ਜੋ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮੇਂ ਸਿਰ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸੰਗਠਨ ਹਰ ਮਜ਼ਦੂਰ ਦੀ ਆਵਾਜ਼ ਬਣ ਕੇ ਕੰਮ ਕਰੇਗਾ।
ਨਵੇਂ ਚੁਣੇ ਪ੍ਰਧਾਨ ਅਜੇ ਕੁਮਾਰ ਚਾਵਰੀਆ ਨੇ ਕਿਹਾ ਕਿ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਯੂਨੀਅਨ ਦੀ ਸੇਵਾ ਕਰਦੇ ਹੋਏ, ਹਰੇਕ ਕਰਮਚਾਰੀ ਦੇ ਹੱਕਾਂ ਦੀ ਰੱਖਿਆ ਲਈ ਕਮਰਕਸ ਕੇ ਕੰਮ ਕਰਨਗੇ।