ਬਿਜਲੀ ਦੇ ਜ਼ਬਰਦਸਤ ਝਟਕੇ ਲਈ ਹੋ ਜਾਓ ਤਿਆਰ

0
8

ਚੰਡੀਗੜ੍ਹ (ਸਾਰਾ ਯਾਹਾ) : ਪੰਜਾਬ ਸਰਕਾਰ ਨੇ ਸਾਰੇ ਖ਼ਪਤਕਾਰਾਂ ਲਈ ਬਿਜਲੀ ਦੀਆਂ ਨਵੀਆਂ ਦਰਾਂ ਦਾ ਐਲਾਨ ਕਰ ਦਿੱਤਾ ਹੈ। ਸਾਰੀਆਂ ਸ਼੍ਰੇਣੀਆਂ ਵਿੱਚ ਬਿਜਲੀ ਦਰ ਨੂੰ 2.2 ਫ਼ੀਸਦ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਿਮਨ ਤੇ ਮੱਧ ਬਿਜਲੀ ਖਪਤ ਵਾਲੀਆਂ ਸਨਅਤਾਂ ਲਈ ਵੀ ਨਵੀਆਂ ਦਰਾਂ ਦਾ ਐਲਾਨ ਹੋ ਗਿਆ ਹੈ।




  • ਹੁਕਮਾਂ ਮੁਤਾਬਕ ਜੇਕਰ ਇਹ ਸਨਅਤਾਂ ਰਾਤ ਨੂੰ ਚਾਲੂ ਰਹਿੰਦੀਆਂ ਹਨ ਤਾਂ ਇਨ੍ਹਾਂ ਨੂੰ ਸਥਾਈ ਕਿਰਾਏ ਦਾ ਅੱਧ ਹੀ ਅਦਾ ਕਰਨਾ ਹੋਵੇਗਾ। ਇਸ ਦੇ ਨਾਲ ਇਨ੍ਹਾਂ ਲਈ ਨਵੀਂ ਬਿਜਲੀ ਦਰ ਚਾਰ ਰੁਪਏ ਅਠਾਈ ਪੈਸੇ ਪ੍ਰਤੀ ਯੂਨਿਟ ਰੱਖੀ ਗਈ ਹੈ। ਇਹ ਵਿਸ਼ੇਸ਼ ਸੁਵਿਧਾ ਰਾਤ ਨੂੰ ਬਿਜਲੀ ਵਰਤਣ ਵਾਲੇ ਕਾਰਖਾਨਿਆਂ ਲਈ ਹੀ ਹੋਣਗੀਆਂ।

  •    Related image ਆਮ ਲੋਕਾਂ ਲਈ ਬਿਜਲੀ ਦਰ ਵਿੱਚ ਬਾਰਾਂ ਪੈਸੇ ਤੋਂ ਲੈ ਕੇ ਚੌਦਾਂ ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਹਿੰਗੀ ਹੋ ਗਈ ਹੈ। ਹਾਲਾਂਕਿ, ਗ਼ੈਰ ਸਨਅਤੀ ਤੇ ਵਪਾਰਕ ਖਪਤਕਾਰਾਂ ਲਈ ਦੋ ਪੈਸੇ ਤੋਂ ਲੈ ਕੇ ਪੰਜ ਪੈਸੇ ਪ੍ਰਤੀ ਯੂਨਿਟ ਬਿਜਲੀ ਦੀ ਕੀਮਤ ਵਧੀ ਹੈ

  • EDITED BY : SARA YAHA (PUNJABI NEWS)

LEAVE A REPLY

Please enter your comment!
Please enter your name here