ਬੁਢਲਾਡਾ, 23 ਫਰਵਰੀ (ਸਾਰਾ ਯਹਾਂ/ਮਹਿਤਾ ਅਮਨ)- ਪੂਰੇ ਪੰਜਾਬ ਅੰਦਰ ਵਕੀਲਾਂ ਵਲੋਂ 23 ਫਰਵਰੀ ਤੋਂ 27 ਫਰਵਰੀ ਤੱਕ ਕੋਰਟਾਂ ਵਿੱਚ ਨੋ ਵਰਕ ਦੇ ਸੱਦੇ ਤਹਿਤ ਅੱਜ ਇੱਥੇ ਬਾਰ ਐਸੋਸੀਏਸ਼ਨ ਬੁਢਲਾਡਾ ਦੇ ਪ੍ਰਧਾਨ ਸੁਰਜੀਤ ਸਿੰਘ ਗਰੇਵਾਲ ਤੇ ਸੈਕਟਰੀ ਕਿਰਤੀ ਸ਼ਰਮਾਂ ਬੋਹਾ ਦੀ ਅਗਵਾਈ ਹੇਠ ਸਮੂਹ ਵਕੀਲਾਂ ਵਲੋਂ ਐਕਸ਼ਨ ਪਲਾਨ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਬਚਾਅ ਪੱਖ ਦੇ ਵਿਰੋਧ ਵਿਚ ਕੰਮਕਾਜ ਬੰਦ ਰੱਖਿਆ ਗਿਆ । ਆਗੂਆਂ ਨੇ ਦੱਸਿਆ ਕਿ ਇਹ ਜਥੇਬੰਦਕ ਫੈਂਸਲਾ ਜਾਰੀ ਰਹੇਗਾ ਅਤੇ ਨਾਲ ਕਿਹਾ ਕਿ ਜੇ ਵਕੀਲ ਭਾਈਚਾਰੇ ਦੀਆ ਇਹ ਜਾਇਜ਼ ਮੰਗਾ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਵਕੀਲ ਭਾਈਚਾਰੇ ਵਲੋਂ ਸੰਘਰਸ਼ ਇਸ ਤਰਾਂ ਜਾਰੀ ਰਹੇਗਾ ।ਇਸ ਮੌਕੇ ਵਾਇਸ ਪ੍ਰਧਾਨ ਅਮ੍ਰਿਤਪਾਲ ਸਿੰਘ ਚਹਿਲ, ਅਸ਼ੋਕ ਕੁਮਾਰ ਗੋਇਲ, ਵਿਜੇ ਕੁਮਾਰ ਗੋਇਲ, ਸੁਰੇਸ਼ ਕੁਮਾਰ ਸ਼ਰਮਾ,, ਸੁਖਦਰਸ਼ਨ ਸਿੰਘ ਚੌਹਾਨ, ਰਾਜ ਕੁਮਾਰ ਮਨਚੰਦਾ,ਅਵਤਾਰ ਸਿੰਘ ਸਿੱਧੂ, ਜਸਵਿੰਦਰ ਸਿੰਘ ਝਿੰਜਰ, ਜਸਪ੍ਰੀਤ ਸਿੰਘ ਗੁਰਨੇ,ਅਕਾਸ਼ ਗਰਗ,ਬਲਕਰਨ ਸਿੰਘ ਧਾਲੀਵਾਲ, ਸੁਨੀਲ ਕੁਮਾਰ ਗਰਗ,ਜਗਤਾਰ ਸਿੰਘ ਚਹਿਲ, ਜਗਦੀਪ ਸਿੰਘ ਦਾਤੇਵਾਸ, ਗੁਰਵਿੰਦਰ ਸਿੰਘ ਖੱਤਰੀਵਾਲਾ , ਸ਼ਿੰਦਰਪਾਲ ਸਿੰਘ ਦਲਿਓ, ਸੁਰਜੀਤ ਸਿੰਘ ਸੋਢੀ,ਗੁਰਵਿੰਦਰ ਸਿੰਘ, ਕਮਲਪ੍ਰੀਤ ਕੌਰ ਚੌਹਾਨ,ਨਿਖ਼ਲ ਸ਼ਰਮਾਂ,ਮਹਿਲ ਸਿੰਘ, ਖੁਸ਼ਦੀਪ ਕੌਰ, ਅੰਮ੍ਰਿਤਪਾਲ ਸਿੰਘ ਵਿਰਕ,ਮੋਹਿਤ ਉਪਲ, ਤਰੁਣ ਗਰਗ, ਰਜੇਸ਼ ਕੁਮਾਰ,ਮੁਕੇਸ਼ ਕੁਮਾਰ, ਹਰਬੰਸ ਸਿੰਘ ਚੌਹਾਨ,ਸੁਖਪਾਲ ਸਿੰਘ ਸਮਰਾ,ਸੁਰਜੀਤ ਸਿੰਘ ਧਾਲੀਵਾਲ,ਗਿੰਦੂ,ਪ੍ਰਵੀਨ ਕੁਮਾਰ, ਜਤਿੰਦਰ ਗੋਇਲ,ਸੰਜੀਵ ਮਿੱਤਲ, ਰਮਨਦੀਪ ਸਿੰਘ,ਸਵਰਨ ਸਿੰਘ, ਗੁਰ ਸਿਮਰਨ,ਖੁਸ਼ਦੀਪ ਸਿੰਘ, ਲਖਵਿੰਦਰ ਸਿੰਘ,ਜੁਗਰਾਜ ਸਿੰਘ, ਸੁੰਦਰ ਸਿੰਘ ਗਿੱਲ, ਸੁਖਵਿੰਦਰ ਕੁਮਾਰ, ਜਸਵਿੰਦਰ ਸਿੰਘ ,ਸਤਨਾਮ ਸਿੰਘ, ਜਤਿੰਦਰ ਕੁਮਾਰ, ਗਿੰਦੂ, ਦਰਪਣ, ਰਮਨਦੀਪ ਕੌਰ, ਆਦਿ ਮੌਜੂਦ ਸਨ।