

ਮਾਨਸਾ 02, ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) : ਅੱਜ ਮਾਨਸਾ ਕਾਂਗਰਸ ਕਮੇਟੀ ਨੇ ਜ਼ਿਲਾ ਪ੍ਰਧਾਨ ਅਰਸ਼ਦੀਪ ਗਾਗੋਵਾਲ ਤੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਮਾਨਸਾ ਜ਼ਿਲੇ ਦੇ ਬਲਾਕਾਂ ਦੇ ਪੁਨਰਗਠਨ ਨੂੰ ਲੈ ਕੇ ਮਾਨਸਾ ਦੇ ਡਿਪਟੀ ਕਮਿਸਨਰ ਮਾਨਸਾ ਮਾਨਯੋਗ ਕੁਲਵੰਤ ਸਿੰਘ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਇਸ ਮੌਕੇ ਸਾਂਝਾ ਪ੍ਰੈਸ ਬਿਆਨ ਦਿੰਦੇ ਦੋਨੋ ਆਗੂਆਂ ਨੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਸ਼ਕਤੀਆਂ ਦਾ ਕੇਂਦਰੀ ਕਰਨ ਕਰਨਾ ਚਾਹੁੰਦੀ ਹੈ ਇਕ ਐਮ ਐੱਲ ਏ ਇਕ ਬਲਾਕ ਕਰਕੇ ਜਿੱਥੇ ਆਮ ਲੋਕਾਂ ਦੀ ਖੱਜਲ ਖੁਆਰੀ ਤੇ ਪ੍ਰੇਸ਼ਾਨੀ ਵਧਾਉਣ ਚ ਲੱਗੀ ਹੋਈ ਹੈ ਉਥੇ ਆਉਣ ਵਾਲੀਆਂ ਪੰਚਾਇਤ ਸੰਮਤੀ ਚੋਣਾਂ ਵਿੱਚ ਇਸਦਾ ਰਾਜਨੀਤਿਕ ਫਾਇਦਾ ਵੀ ਲੈਣਾ ਚਾਹੁੰਦੀ ਹੈ ਇਸ ਮੌਕੇ ਉਹਨਾਂ ਬਿਆਨ ਦਿੰਦੇ ਕਿਹਾ ਕਿ ਸਾਡੇ ਮਾਨਸਾ ਦੇ ਬਲਾਕ ਪੂਰੇ ਯੋਜਨਾਬੰਦ ਤਰੀਕੇ ਨਾਲ ਬਣੇ ਹਨ ਜਿਸਦੇ ਸਦਕਾ ਆਮ ਲੋਕਾਂ ਨੂੰ ਥੋੜੀ ਦੂਰੀ ਤੇ ਸਰਕਾਰੀ ਸਕੀਮਾਂ ਦਾ ਲਾਹਾ ਤੇ ਆਪਣੀਆਂ ਮੁਸਕਲਾਂ ਦਾ ਹੱਲ ਕਰਵਾਉਣ ਵਿੱਚ ਆਸਾਨੀ ਹੁੰਦੀ ਹੈ ਪਰੰਤੂ ਇਕ ਵਿਧਾਨ ਸਭਾ ਹਲਕੇ ਵਿੱਚ ਇਕ ਬਲਾਕ ਬਣਾ ਕੇ ਜਿਥੇ ਇਹਨਾਂ ਦੀ ਦੂਰੀ ਵਧੇਗੀ ਉਥੇ ਲੋਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਮਣਾ ਕਰਨਾ ਪਵੇਗਾ ਪਰੰਤੂ ਸਰਕਾਰ ਆਪਣੇ ਨਿੱਜੀ ਸਵਾਰਥ ਲਈ ਲੋਕਾਂ ਨੂੰ ਖੱਜਲ ਖੁਆਰੀ ਦੇ ਰਾਹ ਪਾ ਰਹੀ ਹੈ ਉਹਨਾਂ ਕਿਹਾ ਕਿ ਸਰਕਾਰ ਪੁਨਰਗਠਨ ਦੇ ਨਾਮ ਤੇ 80 ਤੋਂ 120 ਪਿੰਡਾਂ ਦਾ ਇਕ ਬਲਾਕ ਬਣਾ ਰਹੀ ਹੈ ਤੇ 2011 ਵਿੱਚ ਹੋਈ ਜਨਗਣਨਾ ਦੇ ਆਧਾਰ ਤੇ

ਇਸਨੂੰ ਲਾਗੂ ਕਰ ਰਹੀ ਹੈ ਪਰੰਤੂ ਇਸਦੇ ਉਲਟ ਅੱਜ ਜਨਗਣਨਾ ਦੇ 14 ਸਾਲ ਬਾਅਦ ਮਾਨਸਾ ਜ਼ਿਲੇ ਦੀ ਅਬਾਦੀ ਵਿੱਚ ਜੋ ਵਾਧਾ ਹੋਇਆ ਹੈ ਉਸਦੇ ਮੁਤਾਬਿਕ ਇਹ ਬਲਾਕ ਘਟਾਉਣੇ ਨਹੀਂ ਸਗੋਂ ਵਧਾਉਣੇ ਚਾਹੀਦੇ ਹਨ ਜਾ ਫਿਰ ਅਗਲੀ ਹੋਣ ਵਾਲੀ ਜਨਗਣਨਾ ਤੱਕ ਇਸਨੂੰ ਪਹਿਲਾ ਵਾਂਗ ਹੀ ਰੱਖਿਆ ਜਾਣਾ ਚਾਹੀਦਾ ਹੈ ਵਿੱਕੀ ਨੇ ਕਿਹਾ ਕਿ ਅੱਜ ਸਰਕਾਰ ਨੂੰ ਇਹ ਬੇਲੋੜੇ ਤਜਰਬੇ ਛੱਡਕੇ ਪੰਜਾਬ ਨੂੰ ਤਰੱਕੀ ਤੇ ਖੁਸਹਾਲੀ ਦੇ ਰਾਹ ਤੇ ਲੈ ਕੇ ਜਾਣਾ ਚਾਹੀਦਾ ਹੈ ਜਿਸ ਵਿੱਚ ਮਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਇਸ ਮੌਕੇਪਵਨ ਕੁਮਾਰ ਚੇਅਰਮੈਨ ਬੀ ਸੀ. ਸੈੱਲ ਜ਼ਿਲਾ ਮਾਨਸਾ , ਪ੍ਰਗਟ ਸਿੰਘ ਖੀਵਾ ਜ਼ਿਲਾ ਪ੍ਰਧਾਨ ਰਾਜੀਵ ਗਾਂਧੀ ਪੰਚਾਇਤੀ ਰਾਜ ,ਵਰਿੰਦਰ ਬਿੱਟੂ ਚੇਅਰਮੈਨ ਸੋਸ਼ਲ ਮੀਡੀਆ ਸੈੱਲ ਮਾਨਸਾ ,ਬਲਦੇਵ ਸਿੰਘ ਬਲਾਕ ਪ੍ਰਧਾਨ ਭੀਖੀ ,ਨੇਮ ਚੰਦ ਸਹਿਰੀ ਬਲਾਕ ਪ੍ਰਧਾਨ ,ਸੁਖਦਰਸ਼ਨ ਖਾਰਾ ਬਲਾਕ ਪ੍ਰਧਾਨ ਦਿਹਾਤੀ ਮਾਨਸਾ ,ਹਰਵਿੰਦਰ ਸ਼ਰਮਾ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਜ਼ਿਲਾ ਮਾਨਸਾ ,ਐਮ ਸੀ ਚੰਦਰ ਸ਼ੇਖਰ ਨੰਦੀ ,ਪਿਰਤਪਾਲ ਸ਼ਰਮਾ ਪ੍ਰਧਾਨ ਗੁਰੂ ਨਾਨਕ ਗਊਸ਼ਾਲਾ ,ਸਤੀਸ਼ ਮਹਿਤਾ,ਕਰਨੈਲ ਸਿੰਘ, ਅਮ੍ਰਿਤਪਾਲ ਕੂਕਾ ,ਅਮਰੀਕ ਅਲੀਸ਼ੇਰ,ਪ੍ਰਬਜੋਤ ਫਫੜੇ ,ਰਣਜੀਤ ਸਿੰਘ ਮੋਹਰਸਿੰਘ ਵਾਲਾ , ਅਮ੍ਰਿਤਪਾਲ ਗੋਗਾ,ਰਵਿੰਦਰ ਬਾਵਾ , ਗੁਰਸੇਵਕ ਢੂੰਡਾ ਗੁਰਦੀਪ ਸਿੰਘ ਸਾਬਕਾ ਐਮ ਸੀ ,ਗੁਰਬੰਸ਼ ਸਿੰਘ ਖੀਵਾ, ਬੱਬੂ ਸਿੰਘ ਸਮਾਓ ਤੇ ਹੋਰ ਸੀਨੀਅਰ ਕਾਂਗਰਸੀ ਆਗੂ ਸ਼ਾਮਲ ਸਨ























