*ਬਰੇਟਾ ਜਿੰਮ ਚ ਨੌਜਵਾਨ ਦੀ ਕੁੱਟਮਾਰ, 10 ਨੌਜਵਾਨਾਂ ਖਿਲਾਫ ਮਾਮਲਾ ਦਰਜ*

0
396

ਬਰੇਟਾ 9 ਅਪ੍ਰੈਲ (ਮੇਹਤਾ ਅਮਨ) ਜਿੰਮ ਵਿੱਚ ਤਕਰਾਰਬਾਜੀ ਹੋਣ ਤੇ ਕੁੱਟਮਾਰ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਮੇਵਾ ਸਿੰਘ ਨੇ ਦੱਸਿਆ ਕਿ ਹਰਮਨਜੀਤ ਸਿੰਘ ਵਾਸੀ ਬਹਾਦਰਪੁਰ ਨੇ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਉਸਨੂੰ ਜਿੰਮ ਵਿੱਚ ਕੁਝ ਲੋਕ ਅੱਖਾਂ ਕੱਢਦੇ ਸਨ। ਉਸ ਵੱਲੋਂ ਪੁੱਛਣ ਤੇ ਉਨ੍ਹਾਂ ਉਸਦੀ ਕੁੱਟਮਾਰ ਕਰ ਦਿੱਤੀ। ਜਿਸ ਤੇ ਪੁਲਿਸ ਨੇ 4—5 ਅਣਪਛਾਤੇ ਨੌਜਵਾਨਾਂ ਤੋਂ ਇਲਾਵਾ ਕੋਕੀ, ਹਰਪ੍ਰੀਤ, ਅਰਸ਼, ਰਮਨ, ਚਮਨ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

NO COMMENTS