*ਬਰੇਟਾ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ*

0
104

 ਬਰੇਟਾ (ਸਾਰਾ ਯਹਾਂ/ ਮੇਹਤਾ ਅਮਨ) : ਨਜ਼ਦੀਕੀ ਪਿੰਡ ਖਡਾਲ ਕਲਾਂ ਵਿਖੇ ਇੱਕ ਵਿਅਕਤੀ ਦੀ ਬਿਜਲੀ ਦੇ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਤਪਾਲ ਸਿੰਘ (51) ਸਨੀਵਾਰ ਦੀ ਸਵੇਰ 10 ਵਜੇ ਦੇ ਕਰੀਬ ਆਪਣੇ ਘਰ ਦੀ ਛੱਤ ਤੇ ਸਫਾਈ ਬਗੈਰਾਂ ਦਾ ਕੰਮ ਕਰ ਰਿਹਾ ਸੀ । ਜਿਸਦਾ ਘਰ ਦੇ ਨਾਲ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਹੱਥ ਲੱਗ ਗਿਆ । ਜਿਸਨੂੰ ਇਲਾਜ਼ ਦੇ ਲਈ ਸਿਵਲ ਹਸਪਤਾਲ ਬੁਢਲਾਡਾ ਵਿਖੇ ਲਿਜਾਇਆ ਗਿਆ । ਜਿਥੇ ਸੱਤਪਾਲ ਸਿੰਘ ਨੂੰ ਡਾਕਟਰਾਂ ਵੱਲੋ ਮਿਰਤਕ ਐਲਾਨ ਦਿੱਤਾ ਗਿਆ । ਪੀੜ੍ਹਤ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਵਾਪਰਾ ਹੈ ਕਿਉਕਿ ਅਸੀ ਅਨੇਕਾਂ ਵਾਰ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਬਿਜਲੀ ਦੀਆਂ ਤਾਰਾਂ ਨੂੰ ਸਾਇਡ ਤੇ ਕਰਨ ਲਈ ਕਹਿ ਚੁੱਕੇ ਹਾਂ ਪਰ ਇਨ੍ਹਾਂ ਵੱਲੋ ਸਾਡੀ ਗੁਹਾਰ ਉੱਤੇ ਕਦੇ ਕੋਈ ਅਮਲ ਨਹੀਂ ਕੀਤਾ ਗਿਆ । ਮ੍ਰਿਤਕ ਮਿਹਨਤ ਮਜਦਰੀ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਸੀ । ਮਿਰਤਕ ਆਪਣੇ ਪਿੱਛੇ ਬਜੁਰਗ ਮਾਤਾ ਪਿਤਾ ਤੇ ਪਤਨੀ ਤੋਂ ਇਲਾਵਾ ਦੋ ਲੜਕੇ ਅਤੇ ਇੱਕ ਲੜਕੀ ਛੱਡ ਗਿਆ ਹੈ। ਜਦ ਇਸ ਮਾਮਲੇ ਨੂੰ ਲੈ ਕੇ ਐਸ.ਡੀ.ਓ ਬਰੇਟਾ ਗੁਰਸੇਵਕ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਹਾਲੇ ਤੱਕ ਮੇਰੇ ਧਿਆਨ ਵਿੱਚ ਨਹੀ ਆਇਆ ਹੈ ।

NO COMMENTS