ਬਰਨਾਲਾ ਪ੍ਰੈਸ ਕਲੱਬ ਵੱਲੋਂ 14 ਅਕਤੂਬਰ ਦੇ ਰੋਸ ਮਾਰਚ ਦੀ ਹਿਮਾਇਤ ਦਾ ਐਲਾਨ

0
52

ਬਰਨਾਲਾ, 11 ਅਕਤੂਬਰ ((ਸਾਰਾ ਯਹਾ,ਬਲਜੀਤ ਸ਼ਰਮਾ) ) : ਬਰਨਾਲਾ ਪ੍ਰੈਸ ਕਲੱਬ ਵੱਲੋਂ ਲੋਕ ਆਗੂ ਮਨਜੀਤ ਸਿੰਘ ਧਨੇਰ ਨੂੰ ਹੋਈ ਨਿਹੱਕੀ ਉਮਰ ਕੈਦ ਦੀ ਸਜ਼ਾ ਦੇ ਵਿਰੁੱਧ ਲੇਖਕਾਂ ਅਤੇ ਬੁੱਧੀਜੀਵੀ ਵੱਲੋਂ 14 ਅਕਤੂਬਰ ਨੂੰ ਕੀਤੇ ਮਾਰਚ ਦੀ ਹਿਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ । ਬਰਨਾਲਾ ਪ੍ਰੈਸ ਕਲੱਬ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ, ਜਨਰਲ ਸਕੱਤਰ ਜਗਸੀਰ ਸਿੰਘ ਸੰਧੂ ਅਤੇ ਖਜਾਨਚੀ ਅਸ਼ੀਸ਼ ਪਾਲਕੋ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੋਕ ਆਗੂ ਮਨਜੀਤ ਸਿੰਘ ਧਨੇਰ ਇਸ ਮਾਮਲੇ ਵਿੱਚ ਬਿਲਕੁੱਲ ਨਿਰਦੋਸ਼ ਹੈ ਅਤੇ ਉਸਨੂੰ ਹੋਈ ਸਜਾ ਪੂਰੀ ਤਰ੍ਹਾਂ ਗਲਤ ਹੈ, ਜੋ ਰੱਦ ਹੋਣੀ ਚਾਹੀਦੀ ਹੈ । ਉਹਨਾਂ ਕਿਹਾ ਹੈ ਕਿ ਇਸ ਵੇਲੇ ਦੇਸ਼ ਵਿੱਚ ਨਿਆਂਪਾਲਿਕਾ ਅਤੇ ਪ੍ਰੈਸ ਖਤਰੇ ਵਿੱਚ ਹੈ, ਜਿਥੇ ਅਦਾਲਤ ਦਬਾਅ ਅਧੀਨ ਗਲਤ ਫੈਸਲੇ ਕਰ ਰਹੀਆਂ ਹਨ, ਉਥੇ ਲਿਖਣ-ਬੋਲਣ ‘ਤੇ ਪਾਬੰਦੀ ਲਗਾਈ ਜਾ ਰਹੀ ਹੈ । ਇਸ ਲਈ ਲੋਕਤੰਤਰ ਦੀ ਰਾਖੀ ਲਈ ਇਨਸਾਫਪਸੰਦ ਲੋਕਾਂ ਨੂੰ ਇੱਕ ਪਲੇਟ ਫਾਰਮ ‘ਤੇ ਇਕੱਠੇ ਹੋਣ ਬੇਹੱਦ ਜਰੂਰਤ ਹੈ। ਉਹਨਾਂ ਲੇਖਕਾਂ ਅਤੇ ਬੁੱਧੀਜੀਵੀ ਵਰਗ ਵੱਲੋਂ 14 ਅਕਤੂਬਰ ਨੂੰ ਮਨਜੀਤ ਸਿੰਘ ਧਨੇਰ ਨੂੰ ਹੋਈ ਉਮਰ ਕੈਦ ਦੀ ਸਜ਼ਾ ਦੇ ਵਿਰੁੱਧ ਕੀਤੇ ਰੋਸ ਮਾਰਚ ਦੀ ਹਿਮਾਇਤ ਕਰਦਿਆਂ ਸਮੁੱਚੇ ਜਿਲੇ ਦੇ ਪੱਤਰਕਾਰ ਭਾਈਚਾਰੇ ਨੂੰ ਇਸ ਰੋਸ ਮਾਰਚ ਵਿੱਚ ਸਾਮਲ ਹੋਣ ਦੀ ਅਪੀਲ ਕੀਤੀ ਹੈ ।

LEAVE A REPLY

Please enter your comment!
Please enter your name here