ਮਾਨਸਾ 23 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ) ਅੱਜ ਪਿੰਡ ਰਾਏਪੁਰ ਵਿਖੇ ਵੱਖ ਵੱਖ ਰਾਜਨੀਤਿਕ ਪਾਰਟੀਆਂ, ਜਮਹੂਰੀ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਬਣਾਂਵਾਲੀ ਥਰਮਲ ਪਲਾਂਟ ਵੱਲੋਂ ਵਰਤੇ ਜਾਂਦੇ ਨਹਿਰੀ ਪਾਣੀ ਦੀ ਸਪਲਾਈ ਬੰਦ ਕਰਨ ਸਬੰਧੀ ਅਤੇ ਇਸ ਥਰਮਲ ਪਲਾਂਟ ਵੱਲੋਂ ਫੈਲਾਏ ਜਾਂਦੇ ਪ੍ਰਦੂਸ਼ਣ ਦੇ ਹੱਲ ਲਈ ਸਾਂਝੀ ਰਣਨੀਤੀ ਬਨਾਉਣ ਲਈ ਆਪਣੀ ਪਹਿਲੀ ਮੀਟਿੰਗ ਕੀਤੀ ਗਈ. ਇਸ ਮੀਟਿੰਗ ਦੀ ਕਾਰਵਾਈ ਗੁਰਲਾਭ ਸਿੰਘ ਮਾਹਲ ਐਡਵੋਕੇਟ ਵੱਲੋਂ ਚਲਾਈ ਗਈ ਜਿਨ੍ਹਾਂ ਨੇ ਦੱਸਿਆ ਕਿ ਇਹ ਮੀਟਿੰਗ ਕਿਉਂ ਬੁਲਾਈ ਗਈ ਹੈ. ਉਨ੍ਹਾਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਕੇਂਦਰ ਸਰਕਾਰ ਦੀ ਸਾਲ 2017 ਵਿੱਚ ਪੰਜਾਬ ਸਰਕਾਰ ਨੂੰ ਆਏ ਨਿਰਦੇਸ਼ਾਂ ਦਾ ਪੰਜਾਬ ਸਰਕਾਰ ਪਾਲਣ ਨਹੀਂ ਕਰ ਰਹੀ. ਉਨ੍ਹਾਂ ਦੱਸਿਆ ਕਿ ਧਰਤੀ ਹੇਠਲਾ ਪਾਣੀ ਅਤੇ ਨਹਿਰੀ ਪਾਣੀ ਇਹ ਥਰਮਲ ਪਲਾਂਟ ਨਹੀਂ ਵਰਤ ਸਕਦਾ, ਕੇਵਲ ਸੀਵਰੇਜ ਪਲਾਂਟਾਂ ਦਾ ਟਰੀਟ ਕੀਤਾ ਪਾਣੀ ਹੀ ਵਰਤ ਸਕਦਾ ਹੈ. ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਰੁਲਦੂ ਸਿੰਘ ਮਾਨਸਾ, ਗੋਰਾ ਸਿੰਘ ਭੈਣੀ ਬਾਘਾ ਅਤੇ ਪੰਜਾਬ ਸਿੰਘ ਤਲਵੰਡੀ ਅਕਲੀਆ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਇਸ ਥਰਮਲ ਪਲਾਂਟ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਅਤੇ ਗੈਰਕਾਨੂੰਨੀ ਢੰਗ ਨਾਲ ਵਰਤੇ ਜਾ ਰਹੇ ਨਹਿਰੀ ਪਾਣੀ ਦੇ ਖਿਲਾਫ ਸੰਘਰਸ਼ ਵਿੱਢਣ ਨੂੰ ਤਿਆਰ ਹੈ ਪਰ ਪਹਿਲਾਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਹੋ ਕੇ ਆਪਣੀਆਂ ਪਿੰਡ ਕਮੇਟੀਆਂ ਦਾ ਨਿਰਮਾਣ ਇਸ ਸੰਘਰਸ਼ ਨੂੰ ਲੜਨ ਲਈ ਕਰਨਾ ਚਾਹੀਦਾ ਹੈ. ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਵਾਈਸ ਪ੍ਰਧਾਨ ਡਾ. ਵਿਜੈ ਸਿੰਗਲਾ, ਨੇਮ ਚੰਦ ਚੌਧਰੀ ਜਿਲ੍ਹਾ ਵਾਇਸ ਪ੍ਰਧਾਨ, ਗੁਰਪ੍ਰੀਤ ਸਿੰਘ ਬਣਾਂਵਾਲੀ ਆਗੂ, ਚਰਨ ਦਾਸ ਆਗੂ ਅਤੇ ਕਮਲ ਗੋਇਲ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਮਾਨਸਾ ਨੇ ਕਿਹਾ ਕਿ ਜੇਕਰ ਪ੍ਰਭਾਵਿਤ ਪਿੰਡਾਂ ਦੇ ਲੋਕ ਆਪਣਾ ਅੰਦੋਲਨ ਇਸ ਮੁੱਦੇ *ਤੇ ਵਿਢਦੇ ਹਨ ਤਾਂ ਉਨ੍ਹਾਂ ਦੀ ਪਾਰਟੀ ਇਨ੍ਹਾਂ ਦਾ ਸਾਥ ਦੇਵੇਗੀ ਅਤੇ ਇਹ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ ਜਾਵੇਗਾ. ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇੰਨ੍ਹਾਂ ਥਰਮਲ ਪਲਾਂਟਾਂ ਦੇ ਕੀਤੇ ਇਕਰਾਰਾਂ ਨੂੰ ਰੱਦ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਮਿਲ ਸਕੇ. ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਜਿਲ੍ਹਾ ਜਨਰਲ ਸਕੱਤਰ ਕ੍ਰਿਸ਼ਨ ਚੌਹਾਨ, ਮੇਜਰ ਸਿੰਘ ਦੂਲੋਵਾਲ, ਗੁਰਦੀਪ ਸਿੰਘ ਗੈਟੀ ਨੇ ਆਪਣੀਆਂ ਜਥੇਬੰਦੀਆਂ ਦੀ ਇਸ ਸੰਘਰਸ਼ ਲਈ ਸਾਥ ਦੇਣ ਦੀ ਹਾਮੀ ਭਰੀ. ਇਸ ਮੌਕੇ ਪਿੰਡ ਦੇ ਵਸਨੀਕ ਗਗਨਦੀਪ ਸਿੰਘ, ਸੰਨੀ ਮਾਨ ਅਤੇ ਮਨਦੀਪ ਸਿੰਘ ਪਟਵਾਰੀ ਨੇ ਆਪਣੇ ਪਿੰਡ ਦੇ ਲੋਕਾਂ ਦਾ ਪੱਖ ਇਸ ਮੀਟਿੰਗ ਵਿੱਚ ਰੱਖਿਆ. ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਿਥੇ ਪਿੰਡ ਦੇ ਲੋਕ ਇਹ ਮੰਗ ਕਰਦੇ ਹਨ ਕਿ ਇਸ ਥਰਮਲ ਪਲਾਂਟ ਵੱਲੋਂ ਫੈਲਾਏ ਜਾਂਦੇ ਪ੍ਰਦੂਸ਼ਣ ਤੇ ਰੋਕ ਲੱਗੇ, ਨਹਿਰੀ ਪਾਣੀ ਜੋ ਵਰਤਿਆ ਜਾਂਦਾ ਹੈ ਉਹ ਥਰਮਲ ਪਲਾਂਟ ਨੂੰ ਦੇਣ ਦੀ ਬਜਾਏ ਪ੍ਰਭਾਵਿਤ ਪਿੰਡਾਂ ਨੂੰ ਖੇਤੀਬਾੜੀ ਲਈ ਦਿੱਤਾ ਜਾਵੇ, ਉFੱਥੇ ਹੀ ਉਨ੍ਹਾਂ ਮੰਗ ਕੀਤੀ ਕਿ ਇਸ ਥਰਮਲ ਪਲਾਂਟ ਨਾਲ ਪ੍ਰਭਾਵਿਤ 12 ਪਿੰਡਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇ ਅਤੇ ਨਾਲ ਦੀ ਨਾਲ ਇੰਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਕੋਈ ਵੀ ਬਿਮਾਰੀ ਹੁੰਦੀ ਹੈ ਤਾਂ ਉਨ੍ਹਾਂ ਦਾ ਇਲਾਜ ਥਰਮਲ ਪਲਾਂਟ ਵੱਲੋਂ ਮੁਫਤ ਕਰਵਾਇਆ ਜਾਵੇ. ਇਸ ਸਮੇਂ ਪਿੰਡ ਵਾਸੀਆਂ ਨੇ ਆਪਣੇ ਹੱਥ ਖੜ੍ਹੇ ਕਰਕੇ ਬਣਾਂਵਾਲੀ ਥਰਮਲ ਪਲਾਂਟ ਦੇ ਖਿਲਾਫ ਸਾਂਝਾ ਸੰਘਰਸ਼ ਲੜਨ ਲਈ ਆਪਣੀ ਰਜ਼ਾਮੰਦੀ ਦਿੱਤੀ. ਪਿੰਡ ਵਾਸੀਆਂ ਨੇ ਕਿਹਾ ਕਿ ਉਹ ਇਸ ਸੰਘਰਸ਼ ਲਈ ਪਿੰਡ ਇਕਾਈ ਦੀ ਸਥਾਪਨਾ ਅਗਲੇ ਹਫਤੇ ਵਿੱਚ ਕਰ ਲੈਣਗੇ ਅਤੇ ਉਸਤੋਂ ਬਾਅਦ ਆਸੇ ਪਾਸੇ ਦੇ ਪਿੰਡਾਂ ਨੂੰ ਵੀ ਲਾਮਬੰਦ ਕੀਤਾ ਜਾਵੇਗਾ ਅਤੇ ਇਸ ਸਾਂਝੇ ਸੰਘਰਸ਼ ਮੰਚ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲ ਕੇ ਆਪਣੀਆਂ ਮੰਗਾਂ ਸਬੰਧੀ ਮੰਗ^ਪੱਤਰ ਜਲਦੀ ਦਿੱਤਾ ਜਾਵੇਗਾ. ਇਸ ਸਮੇਂ ਰਾਜੂ ਸਿੰਘ, ਲਛਮਣ ਸਿੰਘ, ਸੱਜਣ ਗਰਗ, ਮਿੰਟੂ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਮਿੱਠੂ ਸਿੰਘ, ਰਾਮ ਲਾਲ, ਗੁਰਚਰਨ ਸਿੰਘ, ਹਰਗੁਰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਬਲਜੀਤ ਰੰਧਾਵਾ, ਅਜਾਇਬ ਸਿੰਘ, ਲੱਡੂ ਸਿੰਘ, ਬਲਦੇਵ ਸਿੰਘ, ਜਗਦੇਵ ਸਿੰਘ, ਹਰਭਗਵੰਤ ਸਿੰਘ, ਜਸਵੀਰ ਸਿੰਘ, ਨਾਇਬ ਸਿੰਘ, ਸਵਰਨਜੀਤ ਸਿੰਘ, ਭਗਵਾਨ ਸਿੰਘ, ਸੁਖਰਾਜ ਸਰਾਂ, ਸੁੱਖੀ ਸ਼ਰਮਾ, ਕੁਲਦੀਪ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਜਸਵੀਰ ਸਿੰਘ, ਸੇਵਕ ਸਿੰਘ, ਨਿਰਮਲ ਸਿੰਘ, ਸੁਮਨਦੀਪ ਸਿੰਘ, ਲੱਖਾ ਸਿੰਘ, ਜਗਦੀਪ ਸਿੰਘ, ਬਰਿੰਦਰ ਸਿੰਘ, ਕਰਨੈਲ ਸਿੰਘ ਆਦਿ ਹਾਜ਼ਰ ਸਨ.