ਬਠਿੰਡਾ-ਫਾਜ਼ਿਲਕਾ ਗੱਡੀ ਦਾ ਸਮਾਂ ਬਦਲਣ ਨਾਲ ਮੁਸਾਫਰ ਹੋਣਗੇ ਪ੍ਰੇਸ਼ਾਨ

0
2

ਫਾਜ਼ਿਲਕਾ (ਸਾਰਾ ਯਹਾ) – ਰੇਲ ਮੰਤਰਾਲੇ ਵੱਲੋਂ ਆਜ਼ਾਦੀ ਦਿਹਾੜੇ ‘ਤੇ ਲਾਗੂ ਕੀਤੀ ਗਈ ਰੇਲਵੇ ਸਮਾਂ ਸਾਰਣੀ ‘ਚ ਕੀਤੇ ਗਏ ਸਮੇਂ ਦੇ ਬਦਲਾਅ ਨਾਲ ਇਲਾਕੇ ਦੇ ਰੇਲ ਯਾਤਰੀਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਸਬੰਧੀ ਰੇਲਵੇ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਵਾਲੇ ਸੰਗਠਨ ਦੇ ਪ੍ਰਧਾਨ ਹਨੂਮਾਨ ਪ੍ਰਸਾਦ ਗੋਇਲ ਨੇ ਦੱਸਿਆ ਕਿ ਗੱਡੀ ਨੰ. 54560, ਜੋ ਫਾਜ਼ਿਲਕਾ ਤੋਂ ਦੁਪਹਿਰ 12.45 ਵਜੇ ਚੱਲ ਕੇ ਲਗਭਗ 2 ਵਜੇ ਅਬੋਹਰ ਪਹੁੰਚਦੀ ਸੀ, ਹੁਣ 40 ਮਿੰਟ ਰਸਤੇ ‘ਚ ਰੁਕ ਕੇ 2.40 ਵਜੇ ਅਬੋਹਰ ਪਹੁੰਚੇਗੀ।

ਉਨ੍ਹਾਂ ਨੇ ਰੇਲ ਮੰਤਰਾਲੇ ਨੂੰ ਮੰਗ ਕੀਤੀ ਹੈ ਕਿ ਇਸ ਗੱਡੀ ਨੂੰ ਪੁਰਾਣੇ ਸਮੇਂ ਮੁਤਾਬਕ ਚਲਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਨਾਲ ਇਕ ਪਾਸੇ ਮੁਸਾਫਰਾਂ ਦਾ ਬਹੁਤ ਸਮਾਂ ਬਰਬਾਦ ਹੋਵੇਗਾ ਅਤੇ ਦੂਜੇ ਪਾਸੇ ਇਹ ਗੱਡੀ 3.05 ਵਜੇ ਬਠਿੰਡਾ ਲਈ ਚੱਲੇਗੀ। ਇਸ ਨਾਲ ਇਸ ਸਮੇਂ ਦੇ ਵਿਚਕਾਰ 2 ਗੱਡੀਆਂ ਸ਼੍ਰੀਗੰਗਾਨਗਰ ਤੋਂ ਅੰਬਾਲਾ ਚੱਲਦੀਆਂ ਹਨ, ਜਿਸ ਕਾਰਨ ਇਸ ਗੱਡੀ ‘ਚ ਮੁਸਾਫਰਾਂ ਦੀ ਗਿਣਤੀ ਘੱਟ ਹੋਵੇਗੀ। ਇਸ ਲਈ ਇਸ ਗੱਡੀ ਦਾ ਸਮਾਂ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਿਆ ਜਾਵੇ।


EDITED BY : SARA YAHA | | Last Updated :6:੩੦ pm 18 august 2018

LEAVE A REPLY

Please enter your comment!
Please enter your name here