ਬਜੁਰਗਾਂ ਦਾ ਸਤਿਕਾਰ ਕਰਨਾ ਚਾਹੀਦੈ… ਸਵਾਤੀ ਮਹਾਰਾਜ !!!

0
34


ਮਾਨਸਾ (ਸਾਰਾ ਯਹਾ) 28,ਮਾਰਚ ਅੱਜ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਮਾਨਸਾ ਤੋਂ ਕੋਟੜਾ ਕਲਾਂ ਤੱਕ ਸਾਇਕਲਿੰਗ ਕਰਨ ਉਪਰੰਤ ਵਾਪਿਸੀ ਸਮੇਂ ਪਿੰਡ ਖਿਆਲਾ ਕਲਾਂ ਵਿਖੇ ਜੈਨ ਸੰਤ ਸਮਾਜ ਦੇ ਸ਼ੀ੍ ਸਵਾਤੀ ਜੀ ਮਹਾਰਾਜ ਦਾ ਅਸ਼ੀਰਵਾਦ ਪਾ੍ਪਤ ਕੀਤਾ। ਇਹ ਜਾਣਕਾਰੀ ਦਿੰਦੇ ਹੋਏ ਪ੍ਮੋਦ ਬਾਗਲਾ ਨੇ ਦੱਸਿਆ ਕਿ ਸੰਤਾਂ ਦਾ ਅੱਜ ਮਾਨਸਾ ਕੈਂਚੀਆਂ ਤੋਂ ਹਮੀਰਗੜ ਢੈਪਈ ਤੱਕ ਜਾਣ ਦਾ ਪੋ੍ਗਰਾਮ ਸੀ ਜਿਸ ਲਈ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਇਹਨਾਂ ਸੰਤਾਂ ਦੇ ਦਰਸ਼ਨ ਕਰਣ ਪੋ੍ਗਰਾਮ ਉਲੀਕਿਆ ਅਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਲੋਕਾਂ ਨੂੰ ਸਾਇਕਲ ਚਲਾਉਣ ਲਈ ਪ੍ਰਿਤ ਕਰਨ।
ਇਸ ਮੌਕੇ ਸ਼ੀ੍ ਸਵਾਤੀ ਜੀ ਮਹਾਰਾਜ ਨੇ ਸਾਇਕਲ ਗਰੁੱਪ ਦੇ ਮੈਂਬਰਾਂ ਦੇ ਲੋਕਾਂ ਨੂੰ ਸਾਇਕਲ ਚਲਾ ਕੇ ਸਿਹਤ ਪ੍ਤੀ ਜਾਗਰੁਕ ਕਰਨ ਅਤੇ ਵਾਤਾਵਰਣ ਨੂੰ ਸਾਫ ਸੁੱਥਰਾ ਰੱਖਣ ਦਾ ਸੰਦੇਸ਼ ਦੇਣ ਦੇ  ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਨੇ ਮੈਂਬਰਾਂ ਨੂੰ ਮੰਗਲ ਪਾਠ ਸੁਣਾ ਕੇ ਤੰਦਰੁਸਤ ਰਹਿਣ ਦਾ ਅਸ਼ੀਰਵਾਦ ਦਿੱਤਾ। ਉਹਨਾਂ ਕਿਹਾ ਕਿ ਹਰੇਕ ਇਨਸਾਨ ਨੂੰ ਖੁੱਦ ਦਾ ਭੋਜਣ ਖਾਣ ਤੋਂ ਪਹਿਲਾਂ ਇੱਕ ਰੋਟੀ ਗਊਮਾਤਾ ਅਤੇ ਕੁੱਤੇ ਨੂੰ ਪਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਜੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਸ ਘਰ ਵਿੱਚ ਬਜੁਰਗ ਖੁਸ਼ ਨੇ ਉਸ ਘਰ ਵਿੱਚ ਪ੍ਮਾਤਮਾਂ ਵੀ ਖੁਸ਼ੀਆਂ ਵਰਤਾਉਂਦਾ ਹੈ। ਇਸ ਮੌਕੇ ਸੰਜੇ ਜੈਨ,ਪੇ੍ਮ ਜੈਨ,ਨਰਿੰਦਰ ਗੁਪਤਾ,ਰਮਨ ਗੁਪਤਾ,ਸੋਹਣ ਲਾਲ,ਪਰਵੀਨ ਟੋਨੀ,ਸੰਜੀਵ ਪਿੰਕਾ,ਵਿਨੋਦ ਬਾਂਸਲ,ਵਿਕਾਸ ਗੁਪਤਾ,ਭੀਮ ਕੋਟਲੀ,ਸੰਜੀਵ ਕੁਮਾਰ,ਬਲਵੀਰ ਅਗਰੋਈਆ,ਅਨਿਲ ਸੇਠੀ ਸਮੇਤ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here