ਫੋਟੋਗ੍ਰਾਫਰ ਯੂਨੀਅਨ ਝੁਨੀਰ ਵੱਲੋਂ ਗਰੀਬ ਪਰਿਵਾਰ ਦੀ ਮਦਦ ਕੀਤੀ

0
22

ਮਾਨਸਾ  30 ਅਕਤੂਬਰ (ਬਪਸ): ਵਿਸ਼ਵਕਰਮਾ ਦਿਵਸ ਨੂੰ ਸਮਰਪਤ ਪੰਜਾਬ ਫੋਟੋਗ੍ਰਾਫ਼ਰ ਯੂਨੀਅਨ ਇਕਾਈ ਝੁਨੀਰ ਵੱਲੋਂ ਇੱਕ ਗਰੀਬ ਪਰਿਵਾਰ ਦੀ ਸਹਾਇਤਾ ਕੀਤੀ ਗਈ। ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਭੀਮ ਸੈਨ ਸ਼ਰਮਾਂ ਨੇ ਦੱਸਿਆ ਕਿ ਝੁਨੀਰ ਵਿਖੇ ਬਾਬਾ ਧਿਆਨ ਦਾਸ ਜੀ ਦੀਆਂ ਸਮਾਧਾਂ ਦੇ ਨਜਦੀਕ ਝੁੱਗੀ ਚ ਰਹਿੰਦੇ ਇੱਕ ਗਰੀਬ ਪਰਿਵਾਰ ਦੀ ਅੌਰਤ ਨੇ ਬੱਚੇ ਨੂੰ ਜਨਮ ਦਿੱਤਾ ਸੀ ਪਰ ਗਰੀਬੀ ਕਾਰਨ ਉਸ ਨੂੰ  ਪੂਰੀ ਖਰਾਕ ਨਹੀਂ ਮਿਲ ਸਕੀ ਜਿਸ ਕਾਰਨ ਉਹ ਬਹੁਤ ਕੰਮਜੋਰ ਹੋ ਗਈ ਸੀ। ਪਰਿਵਾਰ ਦੀ ਨਾਜਕ ਹਾਲਤ ਨੂੰ ਵੇਖਦਿਆਂ ਪੰਜਾਬ ਫੋਟੋਗ੍ਰਾਫ਼ਰ ਯੂਨੀਅਨ ਇਕਾਈ ਝੁਨੀਰ ਦੇ ਮੈਬਰਾਂ ਨੇ ਜਿੱਥੇ ਉਸ ਅੌਰਤ ਨੂੰ ਦੇਸੀ ਘਿਉ ਦੀ ਪੰਜੀਰੀ  ਤਿਆਰ ਕਰਕੇ ਦਿੱਤੀ ਉੱਥੇ ਹੀ ਪਰਿਵਾਰ ਲਈ ਇੱਕ ਮੰਜਾ ਬਿਸਤਰਾ ਤੇ ਕੁੱਝ ਘਰੇਲੂ ਰਾਸ਼ਨ ਦਿੱਤਾ ਗਿਆ।  ਇਸ ਪਰਿਵਾਰ ਚ ਚਾਰ ਛੋਟੀਆਂ ਲੜਕੀਆਂ ਹਨ। ਪਰਿਵਾਰ ਚ ਕੋਈ ਕਮਾਈ ਦਾ ਸਾਧਨ ਨਹੀਂ ਹੈ। ਇੰਨਾ ਸਮਾਜ-ਸੇਵੀਆ ਵੱਲੋ ਕੀਤੇ ਇਸ ਮਾਨਵਤਾ ਦੇ ਸੱਚੇ ਕਾਰਜ ਦੀਆਂ ਗੱਲਾਂ ਪੂਰੇ ਇਲਾਕੇ ਚ ਹੋ ਰਹੀਆਂ ਹਨ।   ਇਸ ਮੌਕੇ ਝੁਨੀਰ ਇਕਾਈ ਪ੍ਰਧਾਨ ਗੁਰਚਰਨ ਸਿੰਘ ਚੰਨੀ, ਉਪ ਪ੍ਰਧਾਨ ਬਲਜਿੰਦਰ ਸ਼ਰਮਾਂ,  ਸਹਾਇਕ ਉਪ ਪ੍ਰਧਾਨ ਜਗਰਾਜ ਮਾਨ, ਮੁੱਖ ਸੈਕਟਰੀ ਜੀਵਨ ਸ਼ਰਮਾਂ ਸੋਨੀ, ਸਹਾਇਕ ਸੈਕਟਰੀ  ਮੱਖਣ ਸਿੰਘ ਕੋਰਵਾਲਾ, ਖਜਾਨਚੀ ਭਿੰਦੀ ਸਟਾਰ ਸਟੂਡੀਓ, ਮੱਖਣ ਸ਼ਰਮਾਂ, ਗਗਨ ਸਿਧੂ ਡੈਲੀਗੇਟ, ਰਵੀ ਕੁਮਾਰ, ਪ੍ਰੀਤ ਸਟੂਡੀਓ, ਮੋਤੀ ਸਿੰਘ ਆਦਿ ਹਾਜ਼ਰ ਸਨ।ਕੈਪਸ਼ਨ: ਫੋਟੋਗ੍ਰਾਫ਼ਰ ਯੂਨੀਅਨ ਝੁਨੀਰ ਦੇ ਮੈਂਬਰ ਗਰੀਬ ਪਰਿਵਾਰ ਦੀ ਮੱਦਦ ਕਰਦੇ ਹੋਏ। 

LEAVE A REPLY

Please enter your comment!
Please enter your name here