ਫਾਸ਼ੀਵਾਦ ਵਿਰੋਧੀ ਜਮਹੂਰੀ ਫਰੰਟ ਦੀ ਮੀਟਿੰਗ।

0
14

ਮਾਨਸਾ, 22 ਜਨਵਰੀ 2020.  ਫਾਸ਼ੀਵਾਦੀ ਵਿਰੋਧੀ ਜਮਹੂਰੀ ਫਰੰਟ ਪੰਜਾਬ ਵਲੋਂ ਸੀਏਏ, ਐਨਆਰਸੀ ਅਤੇ ਐਨਪੀਆਰ ਖਿਲਾਫ ਜਨਤਕ ਮੁਹਿੰਮ ਉਸਾਰਨ ਲਈ ਉਲੀਕੇ ਸਾਂਝੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਮਾਨਸਾ ਜ਼ਿਲ੍ਹੇ ਦੇ ਛੇ ਖੱਬੇਪੱਖੀ ਤੇ ਇਨਕਲਾਬੀ ਸੰਗਠਨਾਂ ਦੀ ਸਾਂਝੀ ਮੀਟਿੰਗ ਅੱਜ ਇਥੇ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਕਾਮਰੇਡ ਆਤਮਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ।    

          ਮੀਟਿੰਗ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 19 ਮਾਰਚ ਨੂੰ ਕੀਤੀ ਜਾਣ ਵਾਲੀ ਸਾਂਝੀ ਸੂਬਾਈ ਰੈਲੀ ਦੀ ਤਿਆਰੀ ਲਈ ਜ਼ਿਲ੍ਹੇ ਵਿੱਚ ਭੀਖੀ, ਬੁਢਲਾਡਾ, ਬਰੇਟਾ, ਬੋਹਾ, ਸਰਦੂਲਗੜ੍ਹ, ਝੁਨੀਰ ਅਤੇ ਜੋਗਾ ਵਿਖੇ ਸਾਂਝੀਆਂ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ। ਅਖੀਰ ਵਿਚ ਮਾਨਸਾ ਵਿਖੇ ਜ਼ਿਲ੍ਹਾ ਪੱਧਰ ਦੀ ਇਕ ਵਿਸ਼ਾਲ ਇਕੱਠ ਅਤੇ ਮੁਜ਼ਾਹਰਾ ਜਥੇਬੰਦੀ ਕੀਤਾ ਜਾਵੇਗਾ। ਮੀਟਿੰਗ ਨੇ ਪਹਿਲੀਆਂ ਤਿੰਨ ਕਨਵੈਨਸ਼ਨਾਂ ਦੀਆਂ ਤਾਰੀਖਾਂ ਵੀ ਤਹਿ ਕੀਤੀਆਂ, ਜ਼ੋ ਇਸ ਪ੍ਰਕਾਰ ਹਨ, ਭੀਖੀ 27 ਜਨਵਰੀ, ਬੁਢਲਾਡਾ 5 ਫਰਵਰੀ ਅਤੇ ਬਰੇਟਾ 8 ਫਰਵਰੀ । ਬਾਕੀ ਕਨਵੈਨਸ਼ਨਾਂ ਦੀਆਂ ਤਾਰੀਖਾਂ 27 ਜਨਵਰੀ ਨੂੰ ਭੀਖੀ ਵਿਖੇ ਹੋਣ ਵਾਲੀ ਸਾਂਝੀ ਮੀਟਿੰਗ ਵਿੱਚ ਨਿਰਧਾਰਤ ਕੀਤੀਆਂ ਜਾਣਗੀਆਂ । ਉਕਤ ਕਨਵੈਨਸ਼ਨਾਂ ਦੀ ਤਿਆਰੀ ਅਤੇ ਜਗ੍ਹਾ ਆਦਿ ਬਾਰੇ ਸਬੰਧਤ ਖੇਤਰਾਂ ਦੇ ਆਗੂ ਸਥਾਨਕ ਮੀਟਿੰਗਾਂ ਵਿੱਚ ਫੈਸਲੇ ਲੈਣਗੇ।                       

ਮੀਟਿੰਗ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕੱਲ ਲਖਨਊ ਵਿਖੇ ਦਿੱਤੇ ਉਸ ਬਿਆਨ ਦੀ ਸਖ਼ਤ ਨਿੰਦਾ ਕੀਤੀ, ਜਿਸ ਵਿੱਚ ਸ਼ਾਹ ਨੇ ਕਿਹਾ ਕਿ ਜਿਸ ਨੇ ਜੋ ਕਰਨਾ ਹੈ ਕਰ ਲਵੇ, ਪਰ ਸਰਕਾਰ ਸੀਏਏ ਲਾਗੂ ਕਰਨ ਤੋਂ ਕਿਸੇ ਵੀ ਸੂਰਤ ਵਿੱਚ ਪਿੱਛੇ ਨਹੀਂ ਹਟੇਗੀ । ਇਨਕਲਾਬੀ ਆਗੂਆਂ ਦਾ ਕਹਿਣਾ ਸੀ ਕਿ ਇਹ ਲੋਕਤੰਤਰ ਦੀ ਬਜਾਏ ਡਿਕਟੇਟਰਸ਼ਿਪ ਦੀ ਬੋਲੀ ਹੈ ਅਤੇ ਇਸ ਗੈਰ ਜਮਹੂਰੀ ਤੇ ਗੈਰ ਸੰਵਿਧਾਨਕ ਸੋਧ ਖਿਲਾਫ਼ ਦੇਸ਼ ਭਰ ਵਿੱਚ ਤੇਜ਼ ਹੋ ਰਿਹਾ ਅੰਦੋਲਨ ਮੋਦੀ ਸਰਕਾਰ ਨੂੰ ਜਲਦੀ ਹੀ ਉਸ ਦੀ ਅਸਲੀ ਔਕਾਤ ਵਿਖਾ ਦੇਵੇਗਾ ।‌ 

          ਮੀਟਿੰਗ ਵਿੱਚ ਆਰ ਐਮ ਪੀ ਆਈ ਵਲੋਂ ਮੇਜਰ ਸਿੰਘ ਦੂਲੋਵਾਲ, ਸੀਪੀਆਈ ਵਲੋਂ ਕ੍ਰਿਸ਼ਨ ਚੌਹਾਨ ਤੇ ਰੂਪ ਸਿੰਘ ਭੀਖੀ, ਸੀਪੀਆਈ ਐਮਐਲ ਲਿਬਰੇਸ਼ਨ ਵਲੋਂ ਸੁਖਦਰਸ਼ਨ ਸਿੰਘ ਨੱਤ, ਨਰਿੰਦਰ ਕੌਰ ਤੇ ਬਿੰਦਰ ਅਲ਼ਖ, ਇਨਕਲਾਬੀ ਕੇਂਦਰ ਪੰਜਾਬ ਵਲੋਂ ਨਰਾਇਣ ਦੱਤ, ਤਾਰਾ ਚੰਦ ਬਰੇਟਾ ਤੇ ਭੀਮ ਸਿੰਘ, ਇਨਕਲਾਬੀ ਲੋਕ ਮੋਰਚਾ ਵਲੋਂ ਭਜਨ ਸਿੰਘ ਘੁੰਮਣ ਅਤੇ ਲੋਕ ਸੰਗਰਾਮ ਮੰਚ ਵਲੋਂ ਜਗਦੇਵ ਭੁਪਾਲ ਤੇ ਬੱਬਲੀ ਬੁਢਲਾਡਾ ਹਾਜ਼ਰ ਸਨ ।     

LEAVE A REPLY

Please enter your comment!
Please enter your name here