ਫਲੈਗ : ਮੁੱਖ ਮੰਤਰੀ ਦੇ ਜਿਲੇ ‘ਚ ਹਥਿਆਰਬੰਦ ਲੁਟੇਰਿਆਂ ਨੇ ਪੰਜ ਹਜ਼ਾਰ ਦੀ ਲੁੱਟ ਲਈ ਕੀਤੇ ਦੋ ਕਤਲ

0
0

ਪਟਿਆਲਾ, 18 ਜੂਨ (ਸਾਰਾ ਯਹਾ )-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਤੋਂ ਕੁਝ ਕਿਲੋਮੀਟਰ ਦੀ ਦੁਰੀ ‘ਤੇ ਬਹਾਦਰਗੜ੍ਹ ਕਸਬੇ ਦੇ ਕੋਲ ਰਾਜਪੁਰਾ ਰੋਡ ‘ਤੇ ਸਥਿਤ ਪਿੰਡ ਚਮਾਰਹੇੜੀ ਦੇ ਨਜਦੀਕ ਪੈਟਰੋਲ ਪੰਪ ਵਿਖੇ ਤਿੰਨ ਬੁਲਟ ਸਵਾਰ ਹਥਿਆਰਬੰਦ ਨੌਜਵਾਨਾ ਨੇ ਪੰਜ ਹਜ਼ਾਰ ਦੀ ਲੁੱਟ ਲਈ ਦੋ ਕਤਲ ਕਰ ਦਿੱਤੇ। ਮ੍ਰਿਤਕਾਂ ਵਿਚੋਂ ਇੱਕ ਦੀ ਪਛਾਣ ਕੁਲਦੀਪ ਸਿੰਘ ਵਾਸੀ ਪਿੰਡ ਆਲਮਪੁਰ ਅਤੇ ਦੂਜੇ ਦੀ ਦਵਿੰਦਰਸਿੰਘ ਪਿੰਡ ਦੋਣ ਕਲਾਂ ਵਜੋਂ ਹੋਈ। ਜਦੋਂ ਕਿ ਜਿਹੜੇ ਪੈਟਰੋਲ ਪੰਪ ਦੇ ਕਰਿੰਦੇ ਬਲਰਾਜ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਪਿੰਡ ਬੋਹੜਪੁਰ ਜਨਹੇੜੀਆਂ ਤੋਂ ਪੈਸੇ ਖੋਹੇ ਉਸ ਨੇ ਭੱਜ ਕੇ ਜਾਨ ਬਚਾਈ। ਇਸ ਘਟਨਾ ਦਾ ਕੁਝ ਹਿੱਸਾ ਪੈਟਰੋਲ ਪੰਪ ‘ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਲੁਟੇਰੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਰਾਜਪੁਰਾ ਵੱਲ ਨੂੰ
ਫਰਾਰ ਹੋਏ ਸਨ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਬਲਰਾਜ ਸਿੰਘ ਪੁੱਤਰ ਰਘਵੀਰ ਸਿੰਘ ਪੈਟਰੋਲ ਪੰਪ ‘ਤੇ ਨੌਕਰੀ ਕਰਦਾ ਹੈ ਅਤੇ ਰਾਤ ਦੀ ਡਿਉਟੀ ‘ਤੇ ਤੈਨਾਤ ਸੀ। ਇਸੀ ਦੌਰਾਨ ਕੈਂਟਰ ਡਰਾਇਵਰ ਕੁਲਦੀਪ ਸਿੰਘ ਵਾਸੀਪਿੰਡ ਆਲਮਪੁਰ ਆਪਣੇ ਸਾਥੀ ਜਗਤਾਰ ਸਿੰਘ ਨਾਲ ਪੈਟਰੋਲ ਪੰਪ ‘ਤੇ ਤੇਲ ਪੁਆਉਣ ਲਈ ਆਇਆ।
ਕੁਲਦੀਪ ਸਿੰਘ ਤੇਲ ਪਵਾ ਕੇ ਬਲਰਾਜ ਸਿੰਘ ਕੋਲ ਬੈਠ ਗਿਆ। ਰਾਤੀ 10.15 ਵਜੇ ਤਿੰਨ ਅਣਪਛਾਤੇ ਨੌਜਵਾਨ ਬੁਲਟ ਮੋਟਰਸਾਇਕਲ ‘ਤੇ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਪਿਸਤੋਲਦੀ ਨੋਕ ‘ਤੇ ਬਲਰਾਜ ਸਿਘ ਤੋਂ ਕੈਸ ਮੰਗਣ ਲੱਗ ਪਏ, ਜਦੋਂ ਬਲਰਾਜ ਸਿੰਘ ਨੇ ਮਨ੍ਹਾਂ
ਕੀਤਾ ਤਾਂ ਲੁਟੇਰਿਆਂ ਨੇ ਕੁਲਦੀਪ ਸਿੰਘ ਦੀ ਛਾਤੀ ਵਿਚ ਫਾਇਰ ਮਾਰਿਆ, ਜਿਸ ਨਾਲ ਉਸ ਦੀਮੌਕੇ ‘ਤੇ ਮੌਤ ਹੋ ਗਈ ਅਤੇ ਉਸ ਤੋਂ ਪੰਜ ਹਜ਼ਾਰ ਰੁਪਏ ਖੋਹ ਲਏ। ਫਾਇਰ ਦੀ ਅਵਾਜ਼ ਸੁਣਕੇ ਪੰਪ ਦੇ ਕੋਲ ਸਥਿਤ ਢਾਬੇ ਦੇ ਮਾਲਿਕ ਹਰੀ ਸਿੰਘ ਅਤੇ ਦਵਿੰਦਰ ਸਿੰਘ ਵਾਸੀ ਪਿੰਡ
ਦੋਣ ਕਲਾਂ ਬਾਹਰ ਨੂੰ ਭੱਜਣ ਲੱਗੇ ਤਾਂ ਲੁਟੇਰਿਆਂ ਨੇ ਇੱਕ ਫਾਇਰ ਦਵਿੰਦਰ ਸਿੰਘ ਦੇਮਾਰਿਆ ਅਤੇ ਢਾਬੇ ਸਾਹਮਣੇ ਖੜੇ ਬੁਲਟ ਮੋਟਰਸਾਇਕਲ ‘ਤੇ ਸਵਾਰ ਹੋ ਕੇ ਫਰਾਰ ਹੋ ਗਏ। ਇਸਘਟਨਾ ਵਿਚ ਕੁਲਦੀਪ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਸੀ, ਜਦੋਂ ਕਿ ਦਵਿੰਦਰ ਸਿੰਘ ਨੂੰ ਜਖਮੀ ਹਾਲਤ ਵਿਚ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਇਲਾਜ ਦੇ ਦੌਰਾਨ ਦਵਿੰਦਰ ਸਿੰਘ ਦੀ ਵੀ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਐਸ.ਪੀ ਇਨਵੈਸਟੀਗੇਸ਼ਨ ਹਰਵਿੰਦਰ ਸਿੰਘ  ਵਿਰਕ, ਐਸ.ਪੀ. ਸਿਟੀ ਕੇਸਰ ਸਿੰਘ, ਡੀ.ਐਸ.ਪੀ. ਡੀ. ਸੁਖਮਿੰਦਰ ਸਿੰਘ ਚੌਹਾਨ, ਥਾਣਾ ਸਦਰ ਪਟਿਆਲਾ ਦੇ ਐਸ.ਐਚ.ਓ. ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਪਹੁੰਚੇ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਿਥੇ ਅਲਰਟ ਜਾਰੀ ਕੀਤਾ, ਉਥੇ ਪਹਿਲਾਂ ਪੈਟਰੋਲ ਪੰਪ ਅਤੇ ਫੇਰ ਰਾਜਪੁਰਾ ਰੋਡ ‘ਤੇ ਧਰੇੜੀ ਜੱਟਾਂ ਦੇ ਕੋਲ ਲੱਗੇ ਟੋਲ ਪਲਾਜ਼ਾ ਦੀਆਂ ਸੀ.ਸੀ.ਟੀ.ਵੀ. ਫੁਟੇਜ਼ ਆਪਣੇ ਕਬਜੇ ਵਿਚ ਲਈਆਂ। ਪੁਲਸ ਵੱਲੋਂ ਮਾਮਲੇ ਦੀ ਜਾਂਚ ਵੀ ਬੀਤੀ ਰਾਤ ਤੋਂ ਹੀ
ਸ਼ੁਰੂ ਕਰ ਦਿੱਤੀ ਗਈ ਹੈ।
ਤਿੰਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ਼ਇਸ ਮਾਮਲੇ ਵਿਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਬਲਰਾਜ ਸਿੰਘ ਦੀ ਸ਼ਿਕਾਇਤ ‘ਤੇ 302, 397 ਆਈ.ਪੀ.ਸੀ .ਅਤੇ ਆਰਮਜ਼ ਐਕਟ ਦੇ ਤਹਿਤ ਕੇਸ
ਦਰਜ਼ ਕੀਤਾ ਹੈ। ਸੀ.ਸੀ.ਟੀ.ਵੀ ਕੈਮਰੇ ਵਿਚ ਤਿੰਨ ਹਥਿਆਰਬੰਦ ਲੁਟੇਰੇ ਹੀ ਕੈਦ ਦਿਖਾਈ। ਤਿੰਨਾਂ ਨੇ ਮੁੰਹ ਬੰਨ ਹੋਏ ਸਨ। ਜਿਨ੍ਹਾਂ ਵਿਚੋਂ ਇੱਕ ਦੀ ਕੁਝ ਹੱਦ ਤੱਕ ਸ਼ਕਲ ਸਾਫ ਵੀ ਹੋ ਰਹੀ ਹੈ।ਡੱਬੀ ਕਾਉਂਟਰ ਇੰਟੈਲੀਜੈਂਸੀ ਦੇ ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਵੀ ਪਹੁੰਚੇ ਮੌਕੇ ‘ਤੇ ਕਾਉਂਟਰ ਇੰਟੈਲੀਜੈਂਸੀ ਦੇ ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਵੀ ਅੱਜ ਸਵੇਰੇ ਪਟਿਆਲਾ ਪਹੁੰਚ ਗਏ। ਉਹਨਾਂ ਦੀ ਟੀਮ ਵੀ ਨਾਲ ਸੀ। ਉਹਨਾਂ ਨੇ ਆ ਕੇ ਘਟਨਾ ਵਾਲੀ ਥਾਂ ਦਾ ਜਾਇਜਾ ਲਿਆ ਅਤੇ ਆਸ ਪਾਸ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ। ਘਟਨਾ ਵਾਲੀ ਥਾਂ ਤੋਂ ਬਾਅਦ ਉਹਨਾਂ ਨੇ ਬੰਦ ਕਮਰੇ ਵਿਚ ਸੀ.ਸੀ.ਟੀ.ਵੀ. ਫੁਟੇਜ਼ ਦੇਖੀ ਅਤੇ ਜਿਥੇ ਇੱਕ ਵਿਅਕਤੀ ਫੋਨ ਦਾ ਪ੍ਰਯੋਗ ਕਰਦਾ ਨਜ਼ਰ ਆ ਰਿਹਾ ਹੈ, ਉਸ ਨੂੰ ਟਰੈਕ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
ਪੁਲਸ ਨੇ ਫੋਨ ਕਾਲ ਦਾ ਸਮੁੱਚਾ ਡੰਪ ਵੀ ਚੁਕਵਾ ਲਿਆ ਹੈ ਅਤੇ ਇਲਾਕੇ ਦੇ ਆਸ ਪਾਸ ਲੱਗੇ
ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਫੁਟੇਜ਼ਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਪਟਿਆਲਾ
ਪੁਲਸ ਦੇ ਲਈ ਇਹ ਲੁੱਟ ਵੱਡੀ ਚੁਣੋਤੀ ਬਣ ਗਈ ਹੈ, ਕਿਉਂਕਿ ਇਸ ਵਿਚ ਲੁੱਟ ਨਾਲੋ ਜਿਆਦਾ
ਦਹਿਸ਼ਤਗਰਦੀ ਦਾ ਮਾਹੌਲ ਵੀ ਵੱਡੀ ਚੁਣੌਤੀ ਹੈ।
ਫੋਟੋ ਨੰਬਰ : 18 ਪੀਏਟੀ 5
ਲੁਟੇਰਿਆਂ ਵਲੋਂ ਕੀਤੇ ਕਤਲ ਤੋਂ ਬਾਅਦ ਜ਼ਮੀਨ ‘ਤੇ ਪਏ ਖੂਨ ਦੇ ਧੱਬੇ। (ਸੁਖਵਿੰਦਰ)
ਫੋਟੋ ਨੰਬਰ : 18 ਪੀਏਟੀ 5ਏ
ਪੁਲਸ ਵਲੋਂ ਖੂਨ ਦੇ ਧੱਬਿਆਂ ਦੀ ਕੀਤੀ ਗਈ ਨਿਸ਼ਾਨਦੇਹੀ। (ਸੁਖਵਿੰਦਰ)
ਫੋਟੋ ਨੰਬਰ : 18 ਪੀਏਟੀ 5ਬੀ
ਏ. ਆਈ. ਜੀ. ਕਾਉਂਟਰ ਇੰਟੈਲੀਜੈਂਸ ਗੁਰਮੀਤ ਚੌਹਾਨ, ਐਸ. ਪੀ. ਡੀ. ਹਰਵਿੰਦਰ ਵਿਰਕ,
ਐਸ. ਪੀ. ਸਿਟੀ ਕੇਸਰ ਸਿੰਘ ਅਤੇ ਡੀ. ਐਸ. ਪੀ. ਡੀ. ਸੁਖਮਿੰਦਰ ਚੌਹਾਨ ਘਟਨਾ ਵਾਲੀ
ਥਾਂ ‘ਤੇ ਪੁੱਛਗਿੱਛ ਕਰਦੇ ਹੋਏ। (ਸੁਖਵਿੰਦਰ)
ਫੋਟੋ ਨੰਬਰ : 18 ਪੀਏਟੀ 5ਸੀ, 5ਡੀ, 5ਈ
ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ ਘਟਨਾ ਦੇ ਵੱਖ-ਵੱਖ ਦ੍ਰਿਸ਼। (ਸੁਖਵਿੰਦਰ


EDITED BY : SARA YAHA | | Last Updated :18 June 2018

LEAVE A REPLY

Please enter your comment!
Please enter your name here