ਫਗਵਾੜਾ ਹਿੰਸਾ ’ਚ ਜ਼ਖ਼ਮੀ ਨੌਜਵਾਨ ਦੀ ਮੌਤ

0
3

ਫਗਵਾੜਾ(ਸਾਰਾ ਯਹਾ ) ਡਾ. ਅੰਬੇਡਕਰ ਦਾ ਬੋਰਡ ਲਾਉਣ ਨੂੰ ਲੈ ਕੇ ਹੋਈ ਹਿੰਸਾ ’ਚ ਜ਼ਖ਼ਮੀ ਮੁੰਡਿਆਂ ਵਿੱਚੋਂ ਇੱਕ ਬੌਬੀ ਨੇ ਬੀਤੀ ਰਾਤ ਕਰੀਬ 1.30 ਵਜੇ ਦਮ ਤੋੜ ਦਿੱਤਾ। ਅੱਜ ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਘਰ ਲਿਜਾਇਆ ਜਾਵੇਗਾ।

ਕਾਬਲੇਗੌਰ ਹੈ ਕਿ 13 ਅਪ੍ਰੈਲ ਨੂੰ ਦਲਿਤ ਭਾਈਚਾਰੇ ਤੇ ਸ਼ਿਵ ਸੈਨਾ ਵਿਚਾਲੇ  ਫਗਵਾੜਾ ਦੇ ਗੋਲ ਚੌਕ ਦਾ ਨਾਂ ਬਦਲ ਕੇ ਸੰਵਿਧਾਨ ਚੌਕ ਰੱਖਣ ਕਰਕੇ ਝੜਪ ਹੋਈ ਸੀ। ਪੇਪਰ ਮਿੱਲ ਚੌਕ ਵਿੱਚ ਹੋਈ ਹਿੰਸਾ ਦੌਰਾਨ ਗੋਲੀਆਂ ਵੀ ਚੱਲੀਆਂ ਸੀ। ਇਸ ਦੌਰਾਨ ਦੋ ਮੁੰਡੇ ਗੰਭੀਰ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਸੀ।

ਇਨ੍ਹਾਂ ਵਿੱਚੋਂ ਬੌਬੀ ਦੇ ਸਿਰ ‘ਚ ਗੋਲੀ ਵੱਜੀ ਸੀ ਜਿਸ ਦੀ ਬੀਤੀ ਰਾਤ ਮੌਤ ਹੋ ਗਈ। ਫਗਵਾੜਾ ਵਿੱਚ ਹਾਲਾਤ ਨੂੰ ਵੇਖਦਿਆਂ ਚੌਕਸੀ ਹੋਰ ਵਧਾ ਦਿੱਤੀ ਗਈ ਹੈ। ਪੁਲਿਸ ਸੁਰੱਖਿਆ ਬਲਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਫਗਵਾੜਾ ਸ਼ਹਿਰ ਨੂੰ ਆਉਣ ਤੇ ਜਾਣ ਵਾਲੇ ਰਸਤਿਆਂ ’ਤੇ ਵੀ ਪਾਬੰਦੀ ਲਾਈ ਗਈ ਹੈ।

LEAVE A REPLY

Please enter your comment!
Please enter your name here