
ਮਾਨਸਾ, 31 ਜੁਲਾਈ (ਬਲਜੀਤ ਸ਼ਰਮਾ): ਅੱਜ ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਮਾਨਸਾ ਡਾ.ਲਾਲ ਚੰਦ ਠੁਕਰਾਲ ਦੇ ਨਿਰਦੇਸ਼ਾਂ ਹੇਠ ਮਿਸ਼ਨ ਤੰਦਰੁਸਤ ਪੰਜਾਬ ਅਤੇ ਐਂਟੀ ਡੇਂਗੂ ਮਹੀਨਾ ਜੁਲਾਈ 2018 ਦੇ ਸਬੰਧ ਵਿੱਚ ਡੇਂਗੂ ਬੁਖ਼ਾਰ ਸਬੰਧੀ ਇਕ ਰੈਲੀ ਦਾ ਅਯੋਜਨ ਕੀਤਾ ਗਿਆ।
ਰੈਲੀ ਵਿੱਚ ਨਰਸਿੰਗ ਕਾਲਜਾਂ ਦੀਆਂ ਵਿਦਿਆਰਥਣਾਂ ਅਤੇ ਸਿਵਲ ਹਸਪਤਾਲ ਦੇ ਸਟਾਫ ਨੇ ਭਾਗ ਲਿਆ। ਜਿਲ੍ਹਾ ਸਿਹਤ ਅਫਸਰ ਮਾਨਸਾ ਡਾ.ਮਨੋਹਰ ਲਾਲ ਨੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਸਿਵਲ ਹਸਪਤਾਲ ਮਾਨਸਾ ਤੋਂ ਸੁਰੂ ਹੋ ਕੇ, ਮੰਦਰ ਵਾਲੀ ਗਲੀ, ਗਊਸਾਲਾ ਰੋਡ ,ਗੁਰੂਦਵਾਰਾ ਚੌਂਕ, ਬਾਰ੍ਹਾ ਹੱਟਾ ਚੌਕ ਮੇਨ ਬਾਜਾਰ ਤੋਂ ਹੁੰਦੀ ਹੋਈ ਸਿਵਲ ਹਸਪਤਾਲ ਮਾਨਸਾ ਵਿਖੇ ਸਮਾਪਤ ਹੋਈ। ਬੱਚਿਆਂ ਨੇ ਹੱਥਾਂ ਵਿੱਚ ਫਲੈਕਸ ਅਤੇ ਬੈਨਰ ਫੜ੍ਹ ਕੇ ਡੇਂਗੂ ਦੇ ਬਚਾਓ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਜਾਣਕਾਰੀ ਹਿੱਤ ਪੈਂਫਲਟ ਵੰਡੇ ਗਏ ਅਤੇ ਮੁਨਿਆਦੀ ਵੀ ਕੀਤੀ ਗਈ।
ਇਸ ਦੋਰਾਨ ਸਿਵਲ ਸਰਜਨ ਮਾਨਸਾ ਡਾ.ਲਾਲ ਚੰਦ ਠੁਕਰਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਬੁਖਾਰ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ।ਜਿਸ ਤੋਂ ਬਚਣ ਲਈ ਸਾਨੂੰ ਸਭ ਨੂੰ ਇਸ ਤਰ੍ਹਾ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਜਿੰਨਾਂ ਨਾਲ ਪੂਰਾ ਸਰੀਰ ਢੱਕਿਆ ਰਹੇ। ਕਿਤੇ ਵੀ ਪਾਣੀ ਨਹੀ ਖੜਨ ਦੇਣਾ ਚਾਹੀਦਾ। ਕਿਉਂਕਿ ਇਹ ਮੱਛਰ ਖੜ੍ਹੇ ਪਾਣੀ ਵਿਚ ਅੰਡੇ ਦਿੰਦਾਂ ਹੈ ਜੋ ਕਿ ਬਾਅਦ ਵਿੱਚ ਲਾਰਵਾ ਬਣਕੇ ਪੂਰਾ ਮੱਛਰ ਬਣਦਾ ਹੈ। ਘਰਾਂ ਵਿੱਚ ਕੂਲਰਾਂ ਦਾ ਪਾਣੀ ਹਰ ਹਫਤੇ ਬਦਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਇਸ ਸਬੰਧ ਵਿੱਚ ਹਰ ਰੋਜ ਮਾਨਸਾ ਸ਼ਹਿਰ ਦੇ ਵੱਖ—ਵੱਖ ਏਰੀਏ ਦਾ ਦੋਰਾ ਕਰ ਰਹੀਆ ਹਨ।
ਰੈਲੀ ਦੌਰਾਨ ਡਾ.ਜਗਪਾਲਇੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮਾਨਸਾ ,ਜਿਲ੍ਹਾ ਸਿਹਤ ਅਫ਼ਸਰ ਮਾਨਸਾ ਡਾ.ਮਨੋਹਰ ਲਾਲ ਅਤੇ ਜਿਲ੍ਹਾ ਐਪੀਡੀਮਾਲੋਜਿਸਟ ਸੀ੍ਰ ਸੰਤੋਸ਼ ਕੁਮਾਰ ਭਾਰਤੀ, ਮੈਡਮ ਲਾਭ ਕੌਰ, ਸਹਾਇਕ ਮਲੇਰੀਆ ਅਫ਼ਸਰ ਸ੍ਰੀ ਦਰਸ਼ਨ ਸਿੰਘ ਭੰਮੇ, ਸਿਹਤ ਸੁਪਰਵਾਈਜਰ ਰਾਮ ਕੁਮਾਰ,ਅਸ਼ਵਨੀ ਕੁਮਾਰ ਅਤੇ ਸੰਜੀਵ ਕੁਮਾਰ ਹਾਜਰ ਸਨ।
EDITED BY : SARA YAHA | | Last Updated : 6:39 pm 31 JULY 2018
EDITED BY : SARA YAHA | | Last Updated : 6:39 pm 31 JULY 2018






















