

ਸਾਦਿਕ,23 ਜੁਲਾਈ ( ਸਾਰਾ ਯਹਾ) -ਜਨਤਕ ਵੰਡ ਪ੍ਰਣਾਲੀ ਨੂੰ ਹੋਰ ਅਸਰਦਾਰ ਢੰਗ ਨਾਲ ਲਾਗੂ ਕਰਨ ਤੇ ਇਸ ਵਿੱਚ ਪੂਰੀ ਤਰਾਂਂ ਪਾਰਦਰਸ਼ਤਾ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਸਕੀਮ ਅਧੀਨ ਅੱਜ ਸਾਦਿਕ ਤੋਂ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਈ-ਪੋਸ ਮਸ਼ੀਨਾਂ ਰਾਹੀਂ ਰਾਸ਼ਨ ਵੰਡਣ ਦੀ ਸ਼ੁਰੂਆਤ ਵਿਧਾਇਕ ਫਰੀਦਕੋਟ ਸ: ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵੱਲੋਂ ਕੀਤੀ ਗਈ । ਇਸ ਮੌਕੇ ਸਮੂਹ ਡਿਪੂ ਹੋਲਡਰ, ਵਿਭਾਗ ਦੇ ਅਧਿਕਾਰੀ, ਇਲਾਕੇ ਦੇ ਸਰਪੰਚ, ਸਾਬਕਾ ਸਰਪੰਚ ਤੇ ਮੋਹਤਬਰ ਤੇ ਲਾਭਪਾਤਰੀ ਵੀ ਹਾਜ਼ਰ ਸਨ। ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਬਾਇਓਮੀਟ੍ਰਿਕ ਆਧਾਰਿਤ ਇਹ ਮਸ਼ੀਨਾਂ ਰਾਸ਼ਨ ਵੰਡਣ ਦੀ ਪੁਰਾਣੀ ਪ੍ਰਣਾਲੀ ਵਿਚਲੀਆਂ ਕਮੀਆਂ ਅਤੇ ਜਾਅਲੀ ਲਾਭਪਾਤਰੀਆਂ ਨੂੰ ਹਟਾਉਣ ਵਿਚ ਸਹਾਈ ਸਿੱਧ ਹੋਣਗੀਆਂ। ਉਨ•ਾਂ ਕਿਹਾ ਕਿ ਇਸ ਨਾਲ ਜਨਤਕ ਵੰਡ ਪ੍ਰਣਾਲੀ ਵਿੱਚ ਪੂਰਨ ਪਾਰਦਰਸ਼ਤਾ ਦਾ ਦੌਰ ਸ਼ੁਰੂ ਹੋਇਆ ਹੈ। ਉਨ•ਾਂ ਕਿਹਾ ਕਿ ਡਿਪੂ ਹੋਲਡਰਾਂ/ਫੇਅਰ ਪ੍ਰਾਈਜ਼ ਸ਼ੌਪ (ਐਫ.ਪੀ.ਐਸ.) ਮਾਲਕਾਂ ਦਾ ਕਮਿਸ਼ਨ/ਮਾਰਜਨ ਮਨੀ 25 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 50 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਹੋਰ ਵਧਾਇਆ ਜਾਵੇਗਾ। ਉਨ•ਾਂ ਕਿਹਾ ਕਿ ਸਰਕਾਰ ਹਰ ਇੱਕ ਯੋਗ ਲਾਭਪਾਰਤੀ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਵਚਨਬੱਧ ਹੈ ਤੇ ਜਨਤਕ ਵੰਡ ਪ੍ਰਣਾਲੀ ਦੇ ਖੇਤਰ ਵਿੱਚ ਪੁੱਟੇ ਗਏ ਇਨ•ਾਂ ਕਦਮਾਂ ਸਦਕਾ ਇਸ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਵੇਗੀ ਅਤੇ ਹਰ ਇੱਕ ਯੋਗ ਲਾਭਪਾਤਰੀ ਕੋਲ ਸਸਤਾ ਰਾਸ਼ਨ ਪੁੱਜਦਾ ਕਰਨਾ ਯਕੀਨੀ ਬਣਾਇਆ ਜਾ ਸਕੇਗਾ। ਉਨ•ਾਂ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਨੂੰ ‘ਆਧਾਰ’ ਨਾਲ ਜੋੜਨ ਅਤੇ ਕੰਪਿਊਟਰ ਆਧਾਰਤ ਬਣਾਉਣ ਸਦਕਾ ਰਾਸ਼ਨ ਵੰਡਣ ਦੀ ਪ੍ਰਣਾਲੀ ਵਿੱਚ ਸਕਾਰਾਤਮਕ ਤਬਦੀਲੀ ਆਵੇਗੀ। ਉਨ•ਾਂ ਕਿਹਾ ਕਿ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ.) ਨੂੰ ਹੋਰ ਬਿਹਤਰ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਡਿਪੂ ਹੋਲਡਰਾਂ ਨਾਲ ਕੀਤੇ ਵਾਅਦੇ ਪੂਰੇ ਕਰ ਕੇ ਵਿਖਾਏ ਹਨ।ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਫਰੀਦਕੋਟ ਜ਼ਿਲ•ੇ ਵਿਚ ਇਸ ਸਕੀਮ ਦੇ 91 ਹਜ਼ਾਰ ਦੇ ਕਰੀਬ ਲਾਭਪਾਤਰੀ ਹਨ ਜਿਨ•ਾਂ ਨੂੰ 460 ਡਿਪੂਆਂ ਰਾਹੀ ਈ-ਪੋਸ ਮਸ਼ੀਨਾਂ ਰਾਹੀਂ ਰਾਸ਼ਨ ਵੰਡਣ ਦੀ ਸ਼ੁਰੂਆਤ ਅੱਜ ਸਾਦਿਕ ਤੋਂ ਕੀਤੀ ਗਈ ਹੈ। ਹੁਣ ਜਨਤਕ ਵੰਡ ਪ੍ਰਨਾਲੀ ਦੇ ਰਾਸ਼ਨ ਵੰਡ ਵਿਚ ਕਿਸੇ ਤਰਾਂਂ ਦੀ ਕੁਤਾਹੀ ਦੀ ਗੁਜਾਇਸ਼ ਨਹੀ ਰਹਿ ਗਈ। ਉਨ•ਾ ਕਿਹਾ ਕਿ ਕਿਹਾ ਹੁਣ ਬਾਇਓਮੀਟ੍ਰਿਕ ਆਧਾਰਿਤ ਮਸ਼ੀਨਾਂ ਰਾਸ਼ਨ ਵੰਡਿਆ ਜਾਵੇਗਾ। ਇਸ ਮੌਕੇ ਸ਼ਿਵਰਾਜ ਸਿੰਘ ਢਿੱਲੋਂ, ਦੀਪਕ ਕੁਮਾਰ ਸੋਨੂੰ, ਏ.ਐਫ.ਐਸ.ਓ ਸ਼ਮ•ਾਂ ਗੋਇਲ, ਪ੍ਰਤਾਪ ਸਿੰਘ, ਪਵਿੱਤਰ ਸਿੰਘ, ਵਰਿੰਦਰ ਸਿੰਘ ( ਤਿੰਨੋਂ ਇੰਸਪੈਕਟਰ ਫੂਡ ਸਪਲਾਈ ਵਿਭਾਗ) ਗੁਰਭੇਜ ਸਿੰਘ ਸੈਦੇ ਕੇ, ਮਦਨ ਲਾਲ ਨਰੂਲਾ, ਮੱਖਣ ਸਿੰਘ ਸੰਧੂ, ਗੁਰਸ਼ਵਿੰਦਰ ਸਿੰਘ ਸਰਪੰਚ ਮਚਾਕੀ ਕਲਾਂ, ਸੁਖਵਿੰਦਰ ਸਿੰਘ ਢਿੱਲੋਂ, ਹੀਰਾ ਸਿੰਘ ਦੀਪ ਸਿੰਘ ਵਾਲਾ, ਬਲਜਿੰਦਰ ਸਿੰਘ ਔਲਖ, ਦਲਜੀਤ ਸਿੰਘ ਢਿੱਲੋਂ , ਹਰਨੀਤ ਸਿੰਘ ਜ਼ੈਲਦਾਰ, ਟਿੱਕਾ ਸੰਧੂ, ਤੇ ਹੋਰ ਪਤਵੰਤੇ ਹਾਜ਼ਰ ਸਨ।























